ਅਣ-ਅਧਿਕਾਰਤ ਕਲੋਨੀਆਂ ਖਿਲਾਫ਼ ਗਲਾਡਾ ਨੇ ਕਸਿਆ ਕਾਨੂੰਨੀ ਸ਼ਿਕੰਜਾ

Ludhiana News

ਇੱਕੋ ਦਿਨ ਜ਼ਿਲ੍ਹੇ ਭਰ ’ਚ ਦਰਜ਼ਨ ਭਰ ਕਲੋਨਾਈਜਰਾਂ ਖਿਲਾਫ਼ ਗਲਾਡਾ ਦੀ ਸ਼ਿਕਾਇਤ ’ਤੇ ਮਾਮਲੇ ਦਰਜ਼ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਅਣ-ਅਧਿਕਾਰਤ ਕਲੋਨੀਆਂ ਕੱਟਣ ਦੇ ਮਾਮਲੇ ’ਚ ਸਖ਼ਤ ਰੁੱਖਣ ਅਪਣਾ ਲਿਆ ਹੈ। ਜਿਸ ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਇਲਾਕਿਆਂ ’ਚ ਸਥਿੱਤ ਦਰਜ਼ਨ ਕਲੋਨੀਆਂ ਦੇ ਖਿਲਾਫ਼ ਜ਼ਿਲ੍ਹਾ ਪੁਲਿਸ ਨੇ ਗਲਾਡਾ ਦੀ ਸ਼ਿਕਾਇਤ ’ਤੇ ਵੱਖ-ਵੱਖ ਦੋਸ਼ਾਂ ਤਹਿਤ ਕੁੱਲ 12 ਮਾਮਲੇ ਦਰਜ਼ ਕੀਤੇ ਗਏ ਹਨ। ਜਿੰਨਾਂ ’ਚ ਥਾਣਾ ਡੇਹਲੋਂ, ਸਦਰ ਤੇ ਸਾਹਨੇਵਾਲ ਦੀ ਪੁਲਿਸ ਵੱਲੋਂ 2-2, ਥਾਣਾ ਜਮਾਲਪੁਰ ਦੀ ਪੁਲਿਸ ਵੱਲੋਂ 3, ਥਾਣਾ ਦੁੱਗਰੀ, ਥਾਣਾ ਕੂੰਮ ਕਲਾਂ ਤੇ ਥਾਣਾ ਮੇਹਰਬਾਨ ਦੀ ਪੁਲਿਸ ਵੱਲੋਂ 1-1 ਮਾਮਲਾ ਦਰਜ਼ ਕੀਤਾ ਗਿਆ ਹੈ। ਕੁੱਝ ਮਾਮਲੇ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਦੀ ਸ਼ਿਕਾਇਤ ’ਤੇ ਅਤੇ ਕੁੱਝ ਮਾਮਲੇ ਗਲਾਡਾ ਦਫ਼ਤਰ ਦੇ ਜੂਨੀਅਰ ਇੰਜੀਨੀਅਰ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਪੜਤਾਲ ਉਪਰੰਤ ਦਰਜ਼ ਕੀਤੇ ਗਏ। ਕੁੱਲ ਮਾਮਲਿਆਂ ’ਚ ਤਿੰਨ ਮਾਮਲੇ ਨਾਮਲੂਮ ਖਿਲਾਫ਼ ਵੀ ਦਰਜ਼ ਕੀਤੇ ਗਏ ਹਨ। (Ludhiana News)

Also Read : IPL-2024 : ਚੇਨਈ ਸੁਪਰ ਕਿੰਗਜ਼ ਨੂੰ ਝਟਕਾ, ਧੋਨੀ ਨੇ ਛੱਡੀ ਕਪਤਾਨੀ