ਸਰਸਾ: ਯਾਦ-ਏ-ਮੁਰਸ਼ਿਦ ਕੈਂਪ ਦੀਆਂ ਤਾਜ਼ਾ ਝਲਕੀਆਂ ਕੈਮਰੇ ਦੀ ਜੁਬਾਨੀ !

ਦੂਜਾ ਦਿਨ : ਅੱਖਾਂ ਦੇ ਮਰੀਜ਼ਾਂ ਦਾ ਆਪ੍ਰੇਸ਼ਨ ਸ਼ੁਰੂ

ਸੱਚ ਕਹੂੰ ਨਿਊਜ਼/ਸੁਨੀਲ ਵਰਮਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਹਨ੍ਹੇਰੀ ਜ਼ਿੰਦਗੀਆਂ ’ਚ ਚਾਨਣ ਕਰਨ ਲਈ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 31ਵਾਂ ਮੁਫਤ ਅੱਖਾਂ ਦਾ ਕੈਂਪ (ਵਿਸ਼ਾਲ ਅੱਖਾਂ ਜਾਂਚ ਕੈਂਪ) ਸ਼ੁਰੂ ਹੋ ਗਿਆ ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਲਾਏ ਗਏ ਇਸ ਚਾਰ ਰੋਜ਼ਾ ਅੱਖਾਂ ਦੇ ਜਾਂਚ ਕੈਂਪ ਦਾ ਸ਼ੁੱਭ ਆਰੰਭ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਅਤੇ ਕੈਂਪ ’ਚ ਸੇਵਾਵਾਂ ਦੇਣ ਆਏ ਡਾਕਟਰਾਂ ਅਤੇ ਮੌਜ਼ੂਦ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਦਾ ਇਲਾਹੀ ਨਾਅਰਾ ਅਤੇ ਅਰਦਾਸ ਬੋਲ ਕੇ ਕੀਤਾ ਕੈਂਪ ਦੌਰਾਨ ਸਰਕਾਰ ਵੱਲੋਂ ਨਿਰਧਾਰਤ ਕੋਵਿਡ-19 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਕੈਂਪ ’ਚ ਪਹਿਲੇ ਦਿਨ ਖਬਰ ਲਿਖੇ ਜਾਣ ਤੱਕ 3168 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਹੋ ਚੁੱਕੀ ਸੀ ਜਿਨ੍ਹਾਂ ’ਚ 1434 ਪੁਰਸ਼ ਅਤੇ 1734 ਮਹਿਲਾਵਾਂ ਸ਼ਾਮਲ ਹਨ।

ਰਾਸ਼ਟਰੀ ਅੰਨ੍ਹਾਪਣ ਕੰਟਰੋਲ ਪ੍ਰੋਗਰਾਮ ਤਹਿਤ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ’ਚ ਸ਼ੁਰੂ ਹੋਏ ਇਸ ਕੈਂਪ ’ਚ 12 ਤੋਂ 15 ਦਸੰਬਰ ਤੱਕ ਅੱਖਾਂ ਦੇ ਮਰੀਜ਼ਾਂ ਦੀ ਮੁਫਤ ਜਾਂਚ ਹੋਵੇਗੀ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਜਾਵੇਗਾ, ਉਨ੍ਹਾਂ ਦੇ ਆਪ੍ਰੇਸ਼ਨ 13 ਦਸੰਬਰ ਮੰਗਲਵਾਰ ਤੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਆਪ੍ਰੇਸ਼ਨ ਥਿਏਟਰ ’ਚ ਕੀਤੇ ਜਾਣਗੇ ਕੈਂਪ ’ਚ ਮਰੀਜ਼ਾਂ ਦੀ ਜਾਂਚ ਲਈ ਭੈਣਾਂ ਅਤੇ ਭਾਈਆਂ ਲਈ ਵੱਖ-ਵੱਖ ਕੈਬਿਨ ਬਣਾਏ ਗਏ ਹਨ ਸਾਰਿਆਂ ਦੀ ਅਲੱਗ-ਅਲੱਗ ਜਾਂਚ ਹੋ ਰਹੀ ਹੈ

ਆਪੇ੍ਰਸ਼ਨ ਸਮੇਤ ਸਾਰੀਆਂ ਸਹੂਲਤਾਂ ਮੁਫਤ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਇੰਸਾਂ ਨੇ ਦੱਸਿਆ ਕਿ ਇਸ ਕੈਂਪ ’ਚ ਸਫੇਦ ਮੋਤੀਆ ਅਤੇ ਕਾਲਾ ਮੋਤੀਆ ਦੇ ਲੇਜਰ ਵਾਲੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ, ਲੈਬੋਰੇਟਰੀ ਜਾਂਚ ਅਤੇ ਮਰੀਜ਼ਾਂ ਨੂੰ ਨੇੜੇ ਦੇ ਚਸ਼ਮੇ ਵੀ ਮੁਫਤ ਦਿੱਤੇ ਜਾਂਦੇ ਹਨ ਕੈਂਪ ਦਾ ਲਾਭ ਉਠਾਉਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਦੂਰ ਦੁਰਾਡੇ ਸੂਬਿਆਂ ਤੋਂ ਵੀ ਮਰੀਜ਼ ਆਉਂਦੇ ਹਨ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਹਾਈਟੈਕ ਪੱਧਰ ਦੇ ਆਪ੍ਰੇਸ਼ਨ ਥਿਏਟਰਾਂ ’ਚ ਬਿਨਾ ਟਾਂਕੇ ਦੇ ਕੀਤੇ ਜਾਣਗੇ

ਕੈਂਪ ’ਚ ਇਹ ਮਾਹਿਰ ਡਾਕਟਰ ਦੇ ਰਹੇ ਹਨ ਸੇਵਾਵਾਂ

ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਮੁਫਤ ਅੱਖਾਂ ਦੇ ਕੈਂਪ ’ਚ ਦਿੱਲੀ ਤੋਂ ਅੱਖਾਂ ਦੇ ਮਾਹਿਰ ਡਾ. ਪ੍ਰਦੀਪ ਸ਼ਰਮਾ, ਪਟਿਆਲਾ ਤੋਂ ਡਾ. ਆਰ.ਐਨ. ਗਠਵਾਲ, ਰਾਮਾ ਮੈਡੀਕਲ ਕਾਲਜ ਹਾਪੁੜ ਤੋਂ ਡਾ. ਆਕਾਸ਼ ਚੌਧਰੀ, ਡਾ. ਗਾਰਗੀ ਭੱਲਾ, ਸ੍ਰੀ ਰਾਮ ਮੂਰਤੀ ਇੰਸਟੀਟਿਊਟ ਬਰੇਲੀ ਤੋਂ ਡਾ. ਰਾਮ ਮੋਹਨ ਮਿਸ਼ਰਾ, ਡਾ. ਪਾਰਸ ਅਰੋੜਾ, ਵਰਲਡ ਕਾਲਜ ਝੱਜਰ ਤੋਂ ਡਾ. ਜਿਸ਼ਾਨ ਜਾਹਿਦ, ਤੀਰਥਕਰ ਮੈਡੀਕਲ ਕਾਲਜ ਮੁਰਾਦਾਬਾਦ ਤੋਂ ਡਾ. ਨਿਤਿਨ, ਸਿਰੜੀ ਸਾੲੀਂ ਬਾਬਾ ਮੈਡੀਕਲ ਕਾਲਜ ਜੈਪੁਰ ਤੋਂ ਡਾ. ਦੇਵੇਂਦਰ ਸਿੰਘ ਰਾਠੌੜ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ, ਡਾ. ਦੀਪਿਕਾ, ਡਾ. ਸ਼ਿੰਪਾ ਅਤੇ ਸ਼ਾਹ ਸਤਿਨਾਮ ਜੀ ਸਰਵਜਨਿਕ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਤੋਂ ਡਾ. ਗੀਤਿਕਾ ਅਤੇ ਪੈਰਾਮੈਡੀਕਲ ਸਟਾਫ ਦੇ ਮੈਂਬਰ ਆਪਣੀਆਂ ਸੇਵਾਵਾਂ ਦੇ ਰਹੇ ਹਨ

1992 ਤੋਂ ਚੱਲ ਰਿਹਾ ਹਨ੍ਹੇਰੀ ਜ਼ਿੰਦਗੀਆਂ ’ਚ ਰੌਸ਼ਨੀ ਭਰਨ ਦਾ ਸਿਲਸਿਲਾ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਆਰਐਮਓ ਡਾ. ਗੌਰਵ ਅਗਰਵਾਲ ਇੰਸਾਂ ਨੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਚੋਲਾ ਬਦਲਿਆ ਸੀ ਉਨ੍ਹਾਂ ਦੀ ਯਾਦ ’ਚ 1992 ਤੋਂ ਹਰ ਸਾਲ 12 ਤੋਂ 15 ਦਸੰਬਰ ਤੱਕ ਇਹ ਕੈਂਪ ਲਾਇਆ ਜਾ ਰਿਹਾ ਹੈ ਇਨ੍ਹਾਂ ਕੈਂਪਾਂ ’ਚ ਹੁਣ ਤੱਕ 30 ਹਜ਼ਾਰ ਦੇ ਕਰੀਬ ਮਰੀਜ਼ ਆਪਣੀਆਂ ਅੱਖਾਂ ਦਾ ਸਫਲ ਆਪ੍ਰੇਸ਼ਨ ਕਰਵਾ ਕੇ ਰੌਸ਼ਨੀ ਪ੍ਰਾਪਤ ਕਰ ਚੁੱਕੇ ਹਨ ਅਤੇ ਲੱਖਾਂ ਲੋਕ ਕੈਂਪ ’ਚ ਆਪਣੀ ਜਾਂਚ ਕਰਵਾ ਚੁੱਕੇ ਹਨ ਕੈਂਪ ’ਚ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ ਸਮੇਤ ਹੋਰ ਸੂਬਿਆਂ ਅਤੇ ਮੈਡੀਕਲ ਕਾਲਜਾਂ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ

ਵੇਖੋ ਕੈਂਪ ਦੀਆਂ ਝਲਕੀਆਂ

ਤਸਵੀਰਾਂ : ਸ਼ੁਸ਼ੀਲ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ