48 ਘੰਟੇ ਬਾਅਦ ਮਾਸੂਮ ਨੂੰ ਬੋਰਵੇਲ ‘ਚੋਂ ਸੁਰੱਖਿਅਤ ਬਾਹਰ ਕੱਢਿਆ

Later, Innocent, Evacuated, Borewell

ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਚਲਾਈ ਸੀ ਸਾਂਝੀ ਮੁਹਿੰਮ

ਹਿਸਾਰ | ਹਿਸਾਰ-ਭਾਦਰਾ ਮਾਰਗ ‘ਤੇ ਸਥਿਤ ਰਾਜਸਥਾਨ ਸਰਹੱਦ ਨਾਲ ਲੱਗਦੇ ਬਾਲਸਮੰਦ ਪਿੰਡ ‘ਚ ਬੁੱਧਵਾਰ ਦੇਰ ਸ਼ਾਮ 60 ਫੁੱਟ ਡੂੰਘੇ ਬੋਰਵੇਲ ‘ਚ ਡਿੱਗੇ ਡੇਢ ਸਾਲ ਦੇ ਮਾਸੂਮ ਨਦੀਮ ਨੂੰ 48 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਆਖਰਕਾਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਆਪ੍ਰੇਸ਼ਨ  ਨਦੀਮ ਨੂੰ ਸਫਲ ਬਣਾਉਣ ‘ਚ ਭਾਰਤੀ ਫੌਜ ਅਤੇ ਐਨਡੀਆਰਐਫ ਜਵਾਨਾਂ ਨੇ ਸਾਂਝੇ ਤੌਰ ‘ਤੇ ਹਿੱਸੇਦਾਰੀ ਨਿਭਾਈ ਘਟਨਾ ਸਥਾਨ ‘ਤੇ ਹਰ ਸੰਭਵ ਸੁਵਿਧਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪੁਲਿਸ, ਨਰਸਿੰਗ ਸਟਾਫ ਸਮੇਤ ਮੈਡੀਕਲ ਟੀਮ ਨੂੰ ਐਂਬੂਲੈਂਸ ਨਾਲ ਮੁਸ਼ਤੈਦ ਰੱਖਿਆ ਗਿਆ ਸੀ ਬੱਚੇ ਦੀ ਸਿਹਤ ‘ਤੇ ਨਜ਼ਰ ਬਣਾਈ ਰੱਖਣ ਲਈ ਬੋਰਵੇਲ ‘ਚ ਹਾਈ ਕਵਾਲਿਟੀ ਨਾਈਟ ਵਿਜਨ ਕੈਮਰਾ ਲਾਇਆ ਗਿਆ ਸੀ ਇਸ ਤੋਂ ਪਹਿਲਾਂ 10 ਇੰਚ ਚੌੜੇ ਅਤੇ ਲਗਭਗ 60 ਫੁੱਟ ਡੂੰਘੇ ਬੋਰਵੇਲ ‘ਚ ਬੱਚੇ ਨੂੰ ਸਾਹ ਲੈਣ ਲਈ ਪਾਈਪ ਰਾਹੀਂ ਆਕਸੀਜਨ ਦਿੱਤੀ ਗਈ ਸੀ ਉਂਜ  ਤਾਂ ਨਦੀਮ ਨੂੰ ਬਚਾਉਣ ਲਈ ਆਪ੍ਰੇਸ਼ਨ ਹੋਲੀ ਦੀ ਦੇਰ ਸ਼ਾਮ ਲਗਭਗ 7 ਵਜੇ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਦੇਰ ਰਾਤ ਲਗਭਗ 12 ਵਜੇ ਗਾਜੀਆਬਾਦ ਤੋਂ ਐਨਡੀਆਰਐਫ ਦੀ ਟੀਮ ਪਹੁੰਚਣ ਤੋਂ ਬਾਅਦ ਇਸ ਕੰਮ ‘ਚ ਹੋਰ ਤੇਜ਼ੀ ਲਿਆਂਦੀ ਗਈ ਪੂਰੀ ਰਾਤ ਬੋਰਵੇਲ ਦੇ ਪੈਰਲਲ 12 ਫੁੱਟ ਦੀ ਦੂਰੀ ‘ਤੇ ਰੈਸਕਿਊ ਮੁਹਿੰਮ ਤਹਿਤ ਜੇਸੀਬੀ ਰਾਹੀਂ ਪੁਟਾਈ ਦਾ ਕੰਮ ਚਲਦਾ ਰਿਹਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।