ਕਦੇ ਕਿਸੇ ਦੇ ਦਿਲ ਨੂੰ ਨਾ ਦੁਖਾਓ : Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਿੰਨੇ ਵੀ ਸੰਤ, ਪੀਰ, ਮੁਰਸ਼ਿਦ-ਏ-ਕਾਮਿਲ ਇਸ ਧਰਤੀ ‘ਤੇ ਆਏ, ਸਭ ਨੇ ਆਪਸ ‘ਚ ਪ੍ਰੇਮ ਕਰਨਾ, ਮਾਲਕ ਦੀ ਭਗਤੀ ਕਰਨਾ, ਕਦੇ ਕਿਸੇ ਦਾ ਦਿਲ ਨਾ ਦੁਖਾਉਣ ਦੀ ਪ੍ਰੇਰਣਾ  ਦਿੱਤੀ ਹੈ ਤੁਸੀਂ ਕਿਸੇ ਨੂੰ ਬੁਰਾ ਕਹਿੰਦੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਬਹੁਤ ਵੱਡਾ ਤੀਰ ਮਾਰਿਆ ਹੈ ਬਲਕਿ ਉਹ ਤੀਰ ਕਿਸੇ ਹੋਰ ਨੂੰ ਨਹੀਂ ਬਲਕਿ ਆਪਣੇ ਦਿਲੋ-ਜ਼ਿਗਰ ‘ਚ ਮਾਰਿਆ ਹੈ ਕਿਉਂਕਿ ਕਿਸੇ ਨੂੰ ਮਾੜਾ ਕਹਿਣ ਵਾਲਾ ਕਦੇ ਵੀ ਸ਼ਾਂਤੀ ਨਾਲ ਸੌਂ ਨਹੀਂ ਸਕਦਾ ਆਉਣ ਵਾਲੇ ਸਮੇਂ ‘ਚ ਉਸ ਦੀ ਜ਼ਿੰਦਗੀ ‘ਚ ਪਰੇਸ਼ਾਨੀਆਂ ਜ਼ਰੂਰ ਆਉਂਦੀਆਂ ਹਨ ਇਸ ਲਈ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੀਦਾ ਜਿੰਨਾ ਹੋ ਸਕੇ ਚੰਗੇ-ਨੇਕ ਕੰਮ ਕਰਨੇ ਚਾਹੀਦੇ ਹਨ ਸਭ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ-ਮੁਹੱਬਤ ਕਰਨੀ ਚਾਹੀਦੀ ਹੈ ਪਿਆਰ-ਮੁਹੱਬਤ ਉਹ ਜ਼ਜ਼ਬਾ, ਜ਼ਜਬਾਤ ਹੁੰਦਾ ਹੈ ਜੋ ਰੱਬ ਨਾਲ ਬਹੁਤ ਜਲਦੀ ਮਿਲਾ ਦਿੰਦਾ ਹੈ ਖ਼ੁਸਕ ਇਬਾਦਤ ਦੇ ਮੁਕਾਬਲੇ ਜੇਕਰ ਵੈਰਾਗ ਨਾਲ ਮਾਲਕ ਦੀ ਭਗਤੀ ਕੀਤੀ ਜਾਵੇ ਤਾਂ ਪਿਆਰ-ਮੁਹੱਬਤ ਦਾ ਘੋੜਾ ਏਨਾ ਤੇਜ਼ ਹੈ। ਕਿ ਉਹ ਆਤਮਾ ਨੂੰ ਬਹੁਤ ਜਲਦੀ ਨਿੱਜਧਾਮ ਪਹੁੰਚਾ ਦਿੰਦਾ ਹੈ ਇਸ ਲਈ ਆਪਣੇ ਅੰਦਰ ਉਸ ਪਰਮ ਪਿਤਾ ਪਰਮਾਤਮਾ ਲਈ ਵੈਰਾਗ ਪੈਦਾ ਕਰੋ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ ਮਾਲਕ ਇੱਕ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਦਾ ਤਰੀਕਾ ਵੀ ਇੱਕ ਹੈ ਜੋ ਇਨਸਾਨ ਸੱਚੇ ਦਿਲ ਨਾਲ ਤੜਫ਼ ਕੇ ਮਾਲਕ ਨੂੰ ਯਾਦ ਕਰਦਾ ਹੈ ਉਸਦੇ ਵਿਗੜੇ ਹੋਏ ਕੰਮ ਬਣ ਜਾਂਦੇ ਹਨ ਸ਼ਕੂਨ ਆ ਜਾਂਦਾ ਹੈ, ਗ਼ਮ, ਚਿੰਤਾ ਮਿੱਟ ਜਾਂਦੀ ਹੈ ਅਤੇ ਜੀਵ ਆਤਮਾ ਪਰਮ ਪਿਤਾ ਪਰਮਾਤਮਾ ਦੇ ਦਰਸ਼–ਦੀਦਾਰ ਦੇ ਕਾਬਲ ਜ਼ਰੂਰ ਬਣ ਜਾਂਦੀ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਭਗਤੀ ਕਰੋ ਅਤੇ ਮਾਲਕ ਦੀ ਬਣਾਈ ਖ਼ਲਕਤ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ ਹਿੰਦੂ ਧਰਮ ‘ਚ ਆਉਂਦਾ ਹੈ। (Saint Dr MSG)

ਕਿ ਜੋ ਲੋਕ ਆਪਸ ‘ਚ ਬਿਨਾ ਸਵਾਰਥ ਦੇ ਪ੍ਰੇਮ ਕਰਦੇ ਹਨ ਉਹ ਪ੍ਰਭੂ ਨੂੰ ਜਲਦੀ ਪਾ ਜਾਇਆ ਕਰਦੇ ਹਨ ਇਸ ਲਈ ਜਿੰਨਾ ਵੀ ਹੋ ਸਕੇ ਸਭ ਨਾਲ ਪਿਆਰ ਕਰੋ ਅਤੇ ਨੇਕ ਕਮਾਈ ਕਰੋ ਇਸਲਾਮ ‘ਚ ਲਿਖਿਆ ਹੈ ਕਿ ਅੱਲ੍ਹਾ ਦੀ ਇਬਾਦਤ ਕਰਨ ਵਾਲਿਓ ਯਾਦ ਰੱਖੋ ਜੇਕਰ ਤੁਸੀਂ ਭਰ-ਪੇਟ ਭੋਜਨ ਕਰਦੇ ਹੋ ਅਤੇ ਤੁਹਾਡਾ ਗੁਆਂਢੀ ਭੁੱਖ ਨਾਲ ਤੜਫਦਾ ਹੋਇਆ ਜਾਨ ਦੇ ਦਿੰਦਾ ਹੈ ਇਸ ਦਾ ਤੁਹਾਨੂੰ ਪਤਾ ਹੈ ਤਾਂ ਤੁਹਾਡੀ ਕੀਤੀ ਗਈ ਇਬਾਦਤ ਖ਼ਾਕ ‘ਚ ਮਿਲ ਜਾਵੇਗੀ ਸਿੱਖ ਧਰਮ ‘ਚ ਆਉਂਦਾ ਹੈ ਕਿ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਤਾਂ ਮਾਲਕ ਦਾ ਪ੍ਰੇਮ ਸੁੱਖਾਂ ਦੀ ਖਾਨ ਹੈ ਜੋ ਮਾਲਕ ਨਾਲ, ਉਸਦੀ ਔਲਾਦ ਨਾਲ ਪ੍ਰੇਮ ਕਰਦੇ ਹਨ, ਮਾਲਕ ਉਨ੍ਹਾਂ ਨੂੰ ਆਪਣੇ ਪਿਆਰ-ਮੁਹੱਬਤ ਨਾਲ ਨਿਵਾਜ਼ ਦਿਆ ਕਰਦਾ ਹੈ। (Saint Dr MSG)