ਵਿਦੇਸ਼ ਭੇਜਣ ਦੇ ਨਾਂਅ ’ਤੇ 3 ਪਰਿਵਾਰਾਂ ਕੋਲੋਂ ਠੱਗੇ 36 ਲੱਖ ਰੁਪਏ, ਮਾਮਲਾ ਦਰਜ

Fraud

ਮੋਹਾਲੀ (ਐੱਮ ਕੇ ਸ਼ਾਇਨਾ)। ਖੰਨਾ ’ਚ ਮੁਹਾਲੀ ਦੇ ਟਰੈਵਲ ਏਜੰਟ, ਪਤਨੀ, ਪੁੱਤਰ ਅਤੇ ਨੂੰਹ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ’ਤੇ ਆਪਣੀ ਕੰਪਨੀ ਰਾਹੀਂ 3 ਪਰਿਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਂਅ ‘ਤੇ 36 ਲੱਖ ਰੁਪਏ ਠੱਗਣ ਦਾ ਇਲਜ਼ਾਮ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਵਤਾਰ ਸਿੰਘ ਪਿੰਡ ਕ੍ਰਿਸ਼ਨਗੜ੍ਹ ਦੇ ਦੋਸਤ ਜਗਤ ਸਿੰਘ ਵਾਸੀ ਮੋਹਨਪੁਰ ਨੇ ਮੁਲਜ਼ਮਾਂ ਨਾਲ ਉਸ ਦੀ ਜਾਣ-ਪਛਾਣ ਕਰਵਾਈ ਸੀ ਅਤੇ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ ਭੇਜਣ ਦਾ ਕੰਮ ਕਰਦੇ ਹਨ। ਅਵਤਾਰ ਸਿੰਘ ਨੇ ਅਪਣੇ ਪਰਿਵਾਰ ਸਮੇਤ ਕੈਨੇਡਾ ਜਾਣ ਦੀ ਇੱਛਾ ਪ੍ਰਗਟਾਈ। (Fraud)

ਇਸ ਦੇ ਬਦਲੇ ਕੰਪਨੀ ਵਲੋਂ 18 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਦੂਜੇ ਵਿਅਕਤੀ ਬੂਟਾ ਸਿੰਘ ਦੇ ਪਰਿਵਾਰ ਕੋਲੋਂ 12 ਲੱਖ ਰੁਪਏ ਦੀ ਮੰਗ ਕੀਤੀ ਗਈ। ਤੀਜੇ ਪੀੜਤ ਸੁਖਜੀਤ ਸਿੰਘ ਕੋਲੋਂ 6 ਲੱਖ ਰੁਪਏ ਦੀ ਮੰਗ ਕੀਤੀ ਗਈ। ਅਵਤਾਰ ਸਿੰਘ ਨੇ ਨਵੰਬਰ 2020 ਵਿਚ 18 ਲੱਖ ਰੁਪਏ ਦੇ 4 ਚੈੱਕ ਦਿਤੇ। ਸੁਖਜੀਤ ਸਿੰਘ ਨੇ 1 ਲੱਖ ਰੁਪਏ ਨਕਦ ਅਤੇ 5 ਲੱਖ ਰੁਪਏ ਚੈੱਕ ਰਾਹੀਂ ਦਿੱਤੇ। ਸੁਖਜੀਤ ਸਿੰਘ ਨੇ 6 ਲੱਖ ਰੁਪਏ ਅਤੇ ਬੂਟਾ ਸਿੰਘ ਨੇ 12 ਲੱਖ ਰੁਪਏ 2 ਚੈੱਕਾਂ ਰਾਹੀਂ ਦਿਤੇ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੁਲਜ਼ਮ ਕਿਸੇ ਨੂੰ ਵਿਦੇਸ ਨਹੀਂ ਭੇਜ ਸਕੇ। ਅਖੀਰ ਮੁਲਜਮਾਂ ਨੇ ਅਵਤਾਰ ਸਿੰਘ ਨੂੰ 18 ਲੱਖ ਅਤੇ 2 ਲੱਖ 40 ਹਜਾਰ ਰੁਪਏ ਦੇ ਦੋ ਚੈੱਕ ਵਿਆਜ ਵਜੋਂ ਦੇ ਦਿਤੇ। (Fraud)

ਪੀਜੀਆਈ ਘਾਬਦਾਂ ਤੋਂ ਬਰਖਾਸਤ ਨਰਸਾਂ ਦੇ ਮੋਰਚੇ ’ਚ ਪੁੱਜੇ ਭਾਜਪਾ ਆਗੂ ਅਰਵਿੰਦ ਖੰਨਾ

ਬੂਟਾ ਸਿੰਘ ਨੂੰ 12 ਲੱਖ ਰੁਪਏ ਅਤੇ ਸੁਖਜੀਤ ਸਿੰਘ ਨੂੰ 6 ਲੱਖ ਰੁਪਏ ਦੇ ਚੈੱਕ ਜਾਰੀ ਕੀਤੇ ਗਏ। ਖਾਤੇ ਵਿਚ ਪੈਸੇ ਨਾ ਹੋਣ ਕਾਰਨ ਇਹ ਚੈੱਕ ਬੈਂਕ ਵਿੱਚ ਜਮ੍ਹਾ ਹੋਣ ’ਤੇ ਬਾਊਂਸ ਹੋ ਗਏ। ਇਸ ਸਬੰਧੀ 20 ਮਈ 2023 ਨੂੰ ਐਸਐਸਪੀ ਖੰਨਾ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਈਓ ਵਿੰਗ ਨੇ ਜਾਂਚ ਸੁਰੂ ਕਰ ਦਿਤੀ ਸੀ। 17 ਜੂਨ 2023 ਨੂੰ ਇਕ ਸਮਝੌਤਾ ਹੋਇਆ ਕਿ ਮੁਲਜ਼ਮ ਹਰ ਕਿਸੇ ਨੂੰ ਬਕਾਇਆ ਰਕਮ ਦੇਣ ਲਈ ਪਾਬੰਦ ਹੋਵੇਗਾ। ਇਸ ਲਈ ਸਮਾਂ ਵੀ ਤੈਅ ਕੀਤਾ ਗਿਆ ਸੀ। ਇਸ ਵਾਰ ਵੀ ਦਿੱਤੇ ਗਏ ਚੈੱਕ ਬਾਊਂਸ ਹੋ ਗਏ। ਅਵਤਾਰ ਸਿੰਘ ਦੇ ਖਾਤੇ ਵਿਚ ਸਿਰਫ ਇਕ ਲੱਖ ਰੁਪਏ ਟਰਾਂਸਫਰ ਹੋਏ ਸਨ। ਬਾਕੀ ਰਕਮ ਨਹੀਂ ਆਈ। ਮਾਮਲੇ ਸਬੰਧੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।