ਇੰਟਰਨੈਟ ਯੂਰਜ਼ਾਂ ਲਈ ਵਿਚਾਰ ਰੱਖਣ ਦਾ ਇੱਕ ਬਿਹਤਰ ਮੰਚ ਕੂ ਐਪ : ਮਿਅੰਕ

koo app

(ਸੱਚ ਕਹੂੰ ਨਿਊਜ਼) ਬੈਂਗਲੁਰੂ। ਇਹ ‘ਟੈਕੇਡ’ ਭਾਵ ਤਕਨੀਕ ਦਾ ਦਹਾਕਾ ਹੈ ਜੋ ਭਾਰਤ ਦੇ ਨਾਂਅ ਹੈ। ਕੁਝ ਸਮੇਂ ਲਈ ਗਲੋਬਲ ਆਈਟੀ ਸੇਵਾ ਖੇਤਰ ’ਤੇ ਦਬਦਬਾ ਬਣਾਉਣ ਤੋਂ ਬਾਅਦ ਭਾਰਤ ਵਿੱਚ ਤਕਨੀਕੀ ਉਦਯੋਗ ਦਾ ਵਿਕਾਸ ਹੋਵੇਗਾ ਤੇ ਦੇਸ਼ ਭਵਿੱਖ ਵਿੱਚ ਉਤਪਾਦਾਂ ਦੇ ਖੇਤਰ ’ਚ ਇੱਕ ਮਜ਼ਬੂਤ ਸਥਿਤੀ ਪ੍ਰਾਪਤ ਕਰੇਗਾ। ਭਾਰਤ ਦੇ ‘ਤਕਨੀਕੀ ਉੱਦਮੀ’ ਪਹਿਲਾਂ ਹੀ ਮਜ਼ਬੂਤ ਉਤਪਾਦਾਂ ਦਾ ਨਿਰਮਾਣ ਕਰ ਰਹੇ ਹਨ ਜੋ ਦੁਨੀਆਂ ਭਰ ਦੇ ਖਪਤਕਾਰਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਹੱਲ ਪੇਸ਼ ਕਰਦੇ ਹਨ।

koo app okਉਦਾਹਰਨ ਦੇ ਤੌਰ ’ਤੇ ਸਵਦੇਸ਼ੀ ਭਾਸ਼ਾਵਾਂ ’ਚ ਸਵੈ-ਪ੍ਰਗਟਾਵੇ ਦੀ ਵਰਤੋਂ ਨਾ ਸਿਰਫ ਭਾਰਤ-ਕੇਂਦਰਿਤ ਚੁਣੌਤੀ ਹੈ, ਸਗੋਂ ਇੱਕ ਵਿਸ਼ਵਵਿਆਪੀ ਚੁਣੌਤੀ ਵੀ ਹੈ, ਜਿਸਦਾ ਸਾਹਮਣਾ ਯੂਰਪ, ਏਸ਼ੀਆ, ਅਫਰੀਕਾ, ਮੱਧ ਪੂਰਬ ਤੇ ਲਾਤੀਨੀ ਅਮਰੀਕਾ ਦੇ ਗੈਰ-ਅੰਗਰੇਜੀ ਬੋਲਣ ਵਾਲੇ ਦੇਸ਼ਾਂ ਦੇ ਇੰਟਰਨੈੱਟ ਯੂਜ਼ਰਸ ਕਰ ਰਹੇ ਹਨ। ਅਸੀਂ ਇੱਥੇ ਭਾਰਤ ਵਿੱਚ ਜੋ ਕੁਝ ਅਜਿਹਾ ਬਣਾਇਆ ਹੈ ਜੋ ਦੁਨੀਆਂ ’ਚ ਕਿਤੇ ਵੀ ਆਪਣੀ ਮਾਂ-ਬੋਲੀ ’ਚ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਤਰਸਦੇ ਇੰਟਰਨੈੱਟ ਯੂਜ਼ਰਸ ਲਈ ਬਹੁਤ ਆਸਾਨੀ ਨਾਲ ਖੋਹਿਆ ਜਾ ਸਕਦਾ ਹੈ।

ਕੂ ਐਪ ਦੀ ਤਰ੍ਹਾਂ ਹੀ ਬਹੁਤ ਸਾਰੇ ਹੋਰ ਉਤਪਾਦ ਤੇ ਪਲੇਟਫਾਰਮ ਭਾਰਤ ਤੋਂ ਬਾਹਰ ਜਾਣਾ ਜਾਰੀ ਰੱਖਣਗੇ, ਆਮ ਮੁਸ਼ਕਿਲਾਂ ਨੂੰ ਦੂਰ ਕਰਨਗੇ ਤੇ ਵਿਸ਼ਵ ਪੱਧਰ ’ਤੇ ਤਕਨੀਕੀ ਖੇਤਰ ’ਤੇ ਹਾਵੀ ਹੋਣਗੇ। ਵਿਸ਼ਵ ਪੱਧਰ ’ਤੇ ਹੁਨਰ ਦੇ ਇੱਕ ਵੱਡੇ ਪੂਲ ਤੇ ਵਿਸ਼ਾਲ ਅਭਿਲਾਸਾ ਦੇ ਨਾਲ ਉੱਦਮੀ ਭਾਰਤ ਨੂੰ ਇੱਕ ਸੇਵਾ ਪ੍ਰਦਾਤਾ ਤੋਂ ਇੱਕ ਉਤਪਾਦ ਨਿਰਮਾਤਾ ’ਚ ਤਬਦੀਲ ਕਰਨ ’ਚ ਮੱਦਦ ਕਰਨਗੇ। ਭਾਰਤ ’ਚ ਟੈਕਨਾਲੋਜੀ ਭਾਰਤ ਵਾਸੀਆਂ ਤੇ ਦੁਨੀਆਂ ਭਰ ਦੇ ਲੋਕਾਂ ਲਈ ਬਣਾਈ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ