ਕੋਲਕਾਤਾ ਪੁਲਿਸ ਨੇ ਸੀਬੀਆਈ ਦੇ ਪੰਜ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ

Kolkata police arrest five CBI officers

ਸੂਬਾ ਪੁਲਿਸ ਤੇ ਸੀਬੀਆਈ ਅਧਿਕਾਰੀਆਂ ਦਰਮਿਆਨ ਹੱਥੋਪਾਈ

ਕੋਲਕਾਤਾ | ਪੱਛਮੀ ਬੰਗਾਲ ਦੇ ਸ਼ਾਰਦਾ ਚਿਟਫੰਡ ਘਪਲੇ ਦੀ ਜਾਂਚ ਲਈ ਅੱਜ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ ਸੀਬੀਆਈ ਟੀਮ ਦੇ ਪੰਜ ਅਧਿਕਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਾਣਕਾਰੀ ਅਨੁਸਾਰ ਪੁਲਿਸ ਇਨ੍ਹਾਂ ਅਧਿਕਾਰੀਆਂ ਨੂੰ ਸ਼ੈਕਸਪੀਅਰ ਸਰਨੀ ਥਾਣੇ ਲੈ ਗਈ ਹੈ ਇਸ ਮਾਮਲੇ ‘ਚ ਸੀਬੀਆਈ ਪੂਰੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਸਕਦੀ ਹੈ
ਅਧਿਕਾਰੀਕ ਸੂਤਰਾਂ ਨੇ ਦੱਸਿਆ ਕਿ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਪੁਲਿਸ ਕਮਿਸ਼ਨਰ ਦੇ ਘਰ ਪਹੁੰਚ ਗਈ ਹੈ ਤੇ ਸੂਬੇ ਦੇ ਆਲ੍ਹਾ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੀ ਹੈ ਕੋਲਕਾਤਾ ਦੇ ਮਹਾਂਪੌਰ ਫਿਰਹਾਦ ਹਕੀਮ ਵੀ ਇਸ ਮੀਟਿੰਗ ‘ਚ ਮੌਜ਼ੂਦ ਹੈ ਸੂਤਰਾਂ ਨੇ ਦੱਸਿਆ ਕਿ ਸੂਬਾ ਪੁਲਿਸ ਤੇ ਸੀਬੀਆਈ ਅਧਿਕਾਰੀਆਂ ਦਰਮਿਆਨ ਹੱਥੋਪਾਈ ਵੀ ਹੋਈ ਸੀ
ਮਮਤਾ ਬੈਨਰਜੀ  ਨੇ ਰਾਤ ਨੂੰ ਹੀ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਦੇਸ਼ ਮੋਦੀ-ਸ਼ਾਹ ਤੋਂ ਪ੍ਰੇਸ਼ਾਨ ਹੈ ਦੇਸ਼ ‘ਚ ਇਸ ਸਮੇਂ ਐਮਰਜੈਂਸੀ ਤੋਂ ਵੀ ਬੁਰੇ ਹਾਲਾਤ ਹਨ ਮਮਤਾ ਨੇ ਕਿਹਾ ਕਿ ਮੈਂ ਮੋਦੀ ਸਰਕਾਰ ਦੇ ਇਸ ਰਵੱਈਆ ਖਿਲਾਫ਼ ਹੁਣੇ ਧਰਨੇ ‘ਤੇ ਬੈਠਾਂਗੀ ਇਸ ਦਰਮਿਆਨ ਕੋਲਕਾਤਾ ਪੁਲਿਸ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਪੰਕਜ ਸ੍ਰੀਵਾਸਤਵ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਘਰ ਰਵਾਨਾ ਹੋ ਗਈ ਹੈ ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨਰ ਦੇ ਘਰ ਜ਼ਰੂਰੀ ਡਾਕਿਊਮੈਂਟ ਨੂੰ ਨਸ਼ਟ ਕੀਤਾ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਹੁਣ ਰਾਜਪਾਲ ਕੋਲ ਇਸ ਸਥਿਤੀ ਨਾਲ ਨਜਿੱਠਣ ਦੀ ਫਰਿਆਦ ਕਰ ਸਕਦੀ ਹੈ ਦਰਅਸਲ ਪੱਛਮੀ ਬੰਗਾਲ ਦੇ ਚਰਚਿੱਤ ਸ਼ਾਰਦਾ ਚਿਟਫੰਡ ਮਾਮਲੇ ਦੀ ਜਾਂਚ ਦੇ ਲਪੇਟੇ ‘ਚ ਕੋਲਕੱਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਵੀ ਆ ਗਏ ਹਨ ਸੀਬੀਆਈ ਦੀ ਇੱਕ ਟੀਮ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ ਪਰ ਉਨ੍ਹਾਂ ਅੰਦਰ ਨਾ ਜਾਣ ਦਿੱਤਾ ਗਿਆ ਮੌਕੇ ‘ਤੇ ਕੋਲਕਾਤਾ ਪੁਲਿਸ ਦੇ ਦੋ ਡਿਪਟੀ ਕਮਿਸ਼ਨਰ ਮੌਜ਼ੂਦ ਸਨ ਕੋਲਕਾਤਾ ਪੁਲਿਸ ਦੇ ਅਧਿਕਾਰੀ ਸੀਬੀਆਈ ਦੀ ਟੀਮ ਤੋਂ ਕੋਰਟ ਦਾ ਵਾਰੰਟ ਦੇਖਣ ਦੀ ਮੰਗ ਕਰ ਰਹੇ ਸਨ ਸੀਬੀਆਈ ਦੇ ਅਧਿਕਾਰੀ ਜਦੋਂ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਉਸ ਸਮੇਂ ਉਨਾਂ ਦੀ ਮੌਜ਼ੂਦ ਪੁਲਿਸ ਕਰਮੀਆਂ ਨਾਲ ਹੱਥੋਪਾਈ ਵੀ ਹੋਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।