ਕੋਹਲੀ ਦੇ 25ਵੇਂ ਸੈਂਕੜੇ ਨਾਲ ਬਣੇ ਵਿਰਾਟ ਰਿਕਾਰਡ

 

ਪਰਥ, 15 ਦਸੰਬਰ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਪਰਥ ਟੈਸਟ ਦੇ ਦੂਸਰੇ ਦਿਨ ਆਪਣਾ 25ਵਾਂ ਟੈਸਟ ਸੈਂਕੜਾ ਪੂਰਾ ਕੀਤਾ ਭਾਰਤੀ ਟੀਮ 8 ਦੌੜਾਂ ‘ਤੇ 2 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ਇੱਥੋਂ ਉਹਨਾਂ ਚੇਤੇਸ਼ਵਰ ਪੁਜਾਰਾ ਅਤੇ ਅਜਿੰਕੇ ਰਹਾਣੇ ਨਾਲ ਮਿਲ ਕੇ ਟੀਮ ਨੂੰ ਮੁਸ਼ਕਲ ਚੋਂ ਕੱਢਿਆ ਇਸ ਦੌਰਾਨ ਉਹਨਾਂ ਕਈ ਰਿਕਾਰਡ ਵੀ ਆਪਣੇ ਨਾਂਅ ਕੀਤੇ

 
ਆਸਟਰੇਲੀਆ ਵਿਰੁੱਧ ਵਿਰਾਟ ਦਾ ਇਹ 12ਵਾਂ ਸੈਂਕੜਾ ਹੈ ਅਤੇ ਉਹ ਹੁਣ ਬ੍ਰਾਇਨ ਲਾਰਾ, ਸਰ ਜੈਕ ਹਾਬਸ ਦੇ ਨਾਲ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਸਚਿਨ ਤੇਂਦੁਲਕਰ (20) ਇਸ ਮਾਮਲੇ ‘ਚ ਪਹਿਲੇ ਨੰਬਰ ‘ਤੇ ਹਨ ਇਸ ਸੈਂਕੜੇ ਨਾਲ ਕੋਹਲੀ ਨੇ ਸਚਿਨ ਦੇ ਆਸਟਰੇਲੀਆ ‘ਚ ਛੇ ਸੈਂਕੜਿਆਂ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਭਾਰਤੀ ਕਪਤਾਨ ਨਵੇਂ ਪਰਥ ਸਟੇਡੀਅਮ ‘ਚ ਸੈਂਕੜਾ ਜੜਨ ਵਾਲੇ ਪਹਿਲੇ ਬੱਲੇਬਾਜ਼ ਹਨ ਕੋਹਲੀ ਇੱਕ ਕੈਲੰਡਰ ਸਾਲ ‘ਚ ਵਿਦੇਸ਼ੀ ਧਰਤੀ ‘ਤੇ 1000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆਂ ਦੇ 11ਵੇਂ ਅਤੇ ਭਾਰਤ ਦੇ ਤੀਸਰੇ ਬੱਲੇਬਾਜ਼ ਹਨ ਭਾਰਤੀ ਬੱਲੇਬਾਜ਼ਾਂ ‘ਚ ਉਹਨਾਂ ਤੋਂ ਪਹਿਲਾਂ ਰਾਹੁਲ ਦ੍ਰਵਿੜ (2002 ‘ਚ 18 ਪਾਰੀਆਂ, 1137 ਦੌੜਾਂ) ਅਤੇ ਮੋਹਿੰਦਰ ਅਮਰਨਾਥ (1983 ‘ਚ 16 ਪਾਰੀਆਂ ‘ਚ 1065 ਦੌੜਾਂ) ਇਹ ਪ੍ਰਾਪਤੀ ਹਾਸਲ ਕਰ ਚੁੱਕੇ ਹਨ ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਅਤੇ ਕੁਲ ਤੀਸਰੇ ਕਪਤਾਨ ਹਨ ਉਹਨਾਂ ਤੋਂ ਪਹਿਲਾਂ ਆਸਟਰੇਲੀਆ ਦੇ ਬਾਬ ਸਿੰਪਸਨ ਅਤੇ ਦੱਖਣੀ ਅਫ਼ਰੀਕਾ ਦੇ ਗ੍ਰੀਮ ਸਮਿੱਥ ਅਜਿਹਾ ਕਰ ਚੁੱਕੇ ਹਨ

 
ਵਿਰਾਟ ਦਾ ਇਹ 2018 ‘ਚ 11ਵਾਂ ਟੈਸਟ ਸੈਂਕੜਾ ਹੈ ਇਸ ਤਰ੍ਹਾਂ ਉਹ ਇੱਕ ਕੈਲੰਡਰ ਸਾਲ ‘ਚ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਸੈਂਕੜੇ ਜੜਨ ਦੇ ਮਾਮਲੇ ‘ਚ ਸਚਿਨ ਤੇਂਦੁਲਕਰ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ਼ 1 ਸੈਂਕੜਾ ਦੂਰ ਹਨ ਵਿਰਾਟ ਨੇ ਸਭ ਤੋਂ ਤੇਜ਼ ਰਫ਼ਤਾਰ ਨਾਲ 25 ਟੈਸਟ ਸੈਂਕੜੇ ਪੂਰੇ ਕਰਨ ਦੇ ਮਾਮਲੇ ‘ਚ ਸਚਿਨ ਤੇਂਦੁਲਕਰ(130 ਪਾਰੀਆਂ ‘ਚ) ਨੂੰ ਪਛਾੜਿਆ ਵਿਰਾਟ ਨੇ 25ਵਾਂ ਟੈਸਟ ਸੈਂਕੜਾ 127ਵੀਂ ਪਾਰੀ ‘ਚ ਪੂਰਾ ਕੀਤਾ ਵਿਰਾਟ ਟੈਸਟ ਸੈਂਕੜਿਆਂ ਦੀ ਤੇਜ਼ੀ ਦੇ ਮਾਮਲੇ ‘ਚ ਹੁਣ ਸਿਰਫ਼ ਸਰ ਡਾਨ ਬ੍ਰੈਡਮੇਨ ਤੋਂ ਪਿੱਛੇ ਹਨ ਜਿੰਨ੍ਹਾਂ ਸਿਰਫ਼ 68 ਟੈਸਟ ਪਾਰੀਆਂ ‘ਚ 25 ਸੈਂਕੜੇ ਜੜੇ ਸਨ ਵਿਰਾਟ ਹੁਣ ਦੱ.ਅਫ਼ਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟਰੇਲੀਆ ਵਿਰੁੱਧ ਇੱਕ ਹੀ ਸਾਲ ‘ਚ ਟੈਸਟ ਸੈਂਕੜਾ ਜੜਨ ਵਾਲੇ ਪਹਿਲੇ ਏਸ਼ੀਆਈ ਬੱਲੇਬਾਜ਼ ਹਨ

 
ਅੰਤਰਰਾਸ਼ਟਰੀ ਕ੍ਰਿਕਟ (ਟੈਸਟ+ਇੱਕ ਰੋਜ਼ਾ+ਟੀ20ਅੰਤਰਰਾਸ਼ਟਰੀ) ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ ‘ਚ ਕੋਹਲੀ ਨੇ 63ਵਾਂ(25+38) ਸੈਂਕੜਾ ਪੂਰਾ ਕੀਤਾ ਅਤੇ ਉਹ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਨਾਲ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਆ ਗਏ ਹਨ ਹੁਣ ਸਚਿਨ ਤੇਂਦੁਲਕਰ (100) ਅਤੇ ਰਿਕੀ ਪੋਂਟਿੰਗ (71) ਹੀ ਵਿਰਾਟ ਤੋਂ ਅੱਗੇ ਹਨ

 
30 ਸਾਲਾ ਕੋਹਲੀ ਹਾਲਾਂਕਿ ਵਿਵਾਦਿਤ ਕੈਚ ਦਾ ਸ਼ਿਕਾਰ ਬਣੇ, ਪਰ ਉਹ ਭਾਰਤ ਨੂੰ ਕਾਫ਼ੀ ਹੱਦ ਤੱਕ ਵਾਪਸੀ ਦਿਵਾਉਣ ‘ਚ ਸਫ਼ਲ ਰਹੇ ਕੋਹਲੀ ਨੇ ਮਿਸ਼ੇਲ ਸਟਾਰਕ ‘ਤੇ ਚੌਕਾ ਲਾ ਕੇ ਆਸਟਰੇਲੀਆ ਵਿਰੁੱਧ ਆਪਣਾ 7ਵਾਂ ਸੈਂਕੜਾ ਪੂਰਾ ਕੀਤਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਕੋਹਲੀ ਨੇ ਆਪਣੀ ਉਂਗਲੀ ਨਾਲ ਇਸ਼ਾਰੇ ਕੀਤੇ ਜਿਸਨੂੰ ਦੇਖ ਕੇ ਲੱਗਾ ਕਿ ਉਹ ਕਹਿਣਾ ਚਾਹ ਰਹੇ ਹਨ ਕਿ ਮੈਂ ਮੂੰਹ ਦੀ ਜਗ੍ਹਾ ਆਪਣੇ ਬੱਲੇ ਨਾਲ ਗੱਲ ਕਰਦਾ ਹਾਂ ਉਸਦੇ ਜਸ਼ਨ ਦੇ ਇਸ ਤਰੀਕੇ ‘ਤੇ ਦੁਨੀਆਂ ਭਰ ਦੇ ਕ੍ਰਿਕਟ ਜਗਤ ਨਾਲ ਜੁੜੇ ਲੋਕਾਂ ਨੇ ਟਵੀਟ ਕੀਤੇ

 

ਸਭ ਤੋਂ ਤੇਜ਼ 25 ਸੈਂਕੜੇ
1 ਡਾਨ ਬ੍ਰੇਡਮੈਨ        ਆਸਟਰੇਲੀਆ           68 ਪਾਰੀਆਂ
2. ਵਿਰਾਟ ਕੋਹਲੀ        ਭਾਰਤ                   127 ਪਾਰੀਆਂ
3.ਸਚਿਨ ਤੇਂਦੁਲਕਰ       ਭਾਰਤ                 130 ਪਾਰੀਆਂ
4.ਸੁਨੀਲ ਗਾਵਸਕਰ      ਭਾਰਤ                  138 ਪਾਰੀਆਂ
5.ਮੈਥਿਊ ਹੇਡਨ         ਆਸਟਰੇਲੀਆ           139 ਪਾਰੀਆਂ
6. ਗੈਰੀ ਸੋਬਰਸ        ਵੈਸਟਇੰਡੀਜ਼              147 ਪਾਰੀਆਂ
7.ਹਾਸ਼ਿਮ ਅਮਲਾ     ਦੱਖਣੀ ਅਫ਼ਰੀਕਾ        155 ਪਾਰੀਆਂ
8.ਰਿਕੀ ਪੋਂਟਿੰਗ         ਆਸਟਰੇਲੀਆ          156 ਪਾਰੀਆਂ

ਮੌਜ਼ੂਦਾ ਖੇਡਦੇ ਕ੍ਰਿਕਟਰਾਂ ‘ਚ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ
1.ਹਾਸ਼ਿਮ ਅਮਲਾ            ਦੱ.ਅਫ਼ਰੀਕਾ,            2004-2018                28 ਸੈਂਕੜੇ         119 ਟੈਸਟ
2.ਵਿਰਾਟ ਕੋਹਲੀ            ਭਾਰਤ                       2011-2018,               25 ਸੈਂਕੜੇ            75 ਟੈਸਟ
3. ਸਟੀਵ ਸਮਿੱਥ           ਆਸਟਰੇਲੀਆ,          2010-2018,               23 ਸੈਂਕੜੇ            64 ਟੈਸਟ
4.ਡੇਵਿਡ ਵਾਰਨਰ          ਆਸਟਰੇਲੀਆ            2011-2018                21 ਸੈਂਕੜੇ,           74 ਟੈਸਟ
5.ਕੇਨ ਵਿਲਿਅਮਸਨ      ਨਿਊਜ਼ੀਲੈਂਡ                2010-2018,               19 ਸੈਂਕੜੇ            69 ਟੈਸਟ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।