ਹਿਮਾਚਲ ਪ੍ਰਦੇਸ਼ : ਕਿਨੌਰ ’ਚ ਖਿਸਕਿਆ ਪਹਾੜ, ਐਨਡੀਆਰਐਫ ਤੇ ਫੌਜ ਜੁਟੀ ਬਚਾਅ ਕਾਰਜਾਂ, 40 ਤੋਂ ਵੱਧ ਵਿਅਕਤੀਆਂ ਦੇ ਦੱਬੇ ਜਾਣ ਦੀ ਸ਼ੰਕਾ

ਐਨਡੀਆਰਐਫ ਤੇ ਫੌਜ ਪੁੱਜੀ ਬਚਾਅ ਕਾਰਜਾਂ ਲਈ

ਕਿਨੌਰ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਨਿਗੁਲਸੇਰੀ ’ਚ ਨੈਸ਼ਨਲ ਹਾਈਏ-5 ’ਤੇ ਚੀਲ ਜੰਗਲ ਕੋਲ ਪਹਾੜ ਖਿਸਕ ਜਾਣ ਨਾਲ ਕਾਫ਼ੀ ਲੋਕਾਂ ਦੇ ਦੱਬੇ ਜਾਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਕਿਨੌਰ ਪ੍ਰਸ਼ਾਸਨ ਨੇ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਤੇ 9 ਵਿਅਕਤੀ ਜ਼ਖਮੀ ਹੋ ਗਏ ਤੇ 40 ਤੋਂ ਵੱਧ ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਸ਼ੰਕਾ ਹੈ ।

ਐਚਆਰਟੀਸੀ ਬੱਸ ਮਲਬੇ ਹੇਠਾਂ ਦੱਬ ਗਈ ਹੈ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ ਹੈ ਇਸ ਦੇ ਨਾਲ ਐਨਡੀਆਰਐਫ ਤੇ ਫੌਜ ਨੂੰ ਰਾਹਤ ਕਾਰਜਾਂ ਲਈ ਸੱਦਿਆ ਗਿਆ ਹੈ ਹਾਦਸੇ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਹਾਦਸੇ ਸਬੰਧੀ ਗੱਲਬਾਤ ਤੇ ਮੱਦਦ ਦਾ ਪੂਰਾ ਭਰੋਸਾ ਦਿੱਤਾ ਹੈ।

ਹਰਿਦੁਆਰ ਜਾ ਰਹੀ ਸੀ ਬੱਸ

ਹਿਮਾਚਲ ਆਵਾਜਾਈ ਟਰਾਂਸਪੋਰਟ ਨਿਗਮ ਦੀ ਬੱਸ ਸ਼ਿਮਲਾ ਹੁੰਦੇ ਹੋਏ ਰੇਕਾਂਗ ਪਿਓ ਤੋਂ ਹਰੀਦੁਆਰ ਜਾ ਰਹੀ ਸੀ ਬੱਸ ’ਚ 40-45 ਵਿਅਕਤੀ ਸਵਾਰ ਦੱਸੇ ਜਾ ਰਹੇ ਹਨ ਇਸ ਤੋਂ ਇਲਾਵਾ ਮਲਵੇ ਹੇਠ ਬੱਸ ਤੋਂ ਇਲਾਵਾਂ ਕਈ ਕਾਰਾਂ ਦੇ ਦੱਬੇ ਜਾਣ ਦੀ ਖ਼ਬਰ ਹੈ

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਰਾਹਤ ਤੇ ਬਚਾਅ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਨੌਰ ਪ੍ਰਸ਼ਾਸਨ ਨੂੰ ਰਾਹਤ ਤੇ ਬਚਾਅ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਐਨਡੀਆਰਐਫ ਦੀ ਟੀਮ ਨੂੰ ਵੀ ਬਚਾਅ ਕਾਰਜਾਂ ਲਈ ਸੱਦਿਆ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ