ਹੁਣ ਦਿੱਲੀ ’ਚ ਮਿਲੇਗੀ ਵਿਸ਼ਵ ਪੱਧਰ ਦੀ ਸਿੱਖਿਆ

ਦਿੱਲੀ ਸਿੱਖਿਆ ਬੋਰਡ ਨੇ ਕੀਤਾ ਇੰਟਰਨੈਸ਼ਨਲ ਬੋਰਡ ਨਾਲ ਸਮਝੌਤਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦਿੱਲੀ ਸਕੂਲ ਸਿੱਖਿਆ ਬੋਰਡ (ਡੀਬੀਐਸਈ) ਨੇ ਅੰਤਰਰਾਸ਼ਟਰੀ ਪੱਧਰ ’ਤੇ ਬੋਰਡ ਇੰਟਰਨੈਸ਼ਨਲ ਬੈਕਲਾਰੀਏਟ (ਆਈਬੀ) ਨਾਲ ਸਮਝੌਤਾ ਕੀਤਾ ਹੈ ਇਸ ਸਮਝੌਤੇ ਤਹਿਤ ਦਿੱਲੀ ਸਕੂਲੀ ਐਜੂਕੇਸ਼ਨ ਬੋਰਡ ਨਾਲ ਸਬੰਧੀ ਸ਼ਾਸਕੀ ਤੇ ਨਿੱਜੀ ਸਕੂਲਾਂ ’ਚ ਕੌਮਾਂਤਰੀ ਪੱਧਰ ਦੀ ਸਿੱਖਿਆ ਦਿੱਤੀ ਜਾਵੇਗੀ ਡੀਬੀਐਸਈ ਤੇ ਆਈਬੀ ਦਰਮਿਆਨ ਇਸ ਸਮਝੌਤੇ ਦੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਉਨ੍ਹਾਂ ਕਿਹਾ ਕਿ ਦਿੱਲੀ ਸਿੱਖਿਆ ਬੋਰਡ ਦੇ ਨਾਲ ਇੰਟਰਨੈਸ਼ਨਲ ਸਿੱਖਿਆ ਬੋਰਡ ਦਾ ਸਮਝੌਤਾ ਹੋਇਆ ਹੈ

ਜੋ ਬਹੁਤ ਵੱਡੀ ਗੱਲ ਹੈ ਸਾਡੇ ਬੱਚਿਆਂ ਨੂੰ ਹੁਣ ਦਿੱਲੀ ’ਚ ਇੰਟਰਨੈਸ਼ਨਲ ਪੱਧਰ ਦੀ ਸਿੱਖਿਆ ਮਿਲੇਗੀ ਰਾਜਧਾਨੀ ’ਚ ਇੰਟਰਨੈਸ਼ਨਲ ਪੱਧਰ ਦੀ ਸਿੱਖਿਆ ਮਿਲਣ ਨਾਲ ਨੌਜਵਾਨਾਂ ’ਚ ਪੜ੍ਹਾਈ ਪ੍ਰਤੀ ਰੁਚੀ ਵਧੇਗੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਇਸ ਪ੍ਰੋਗਰਾਮ ’ਚ ਹਿੱਸਾ ਲਿਆ ’ਤੇ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ

ਕੀ ਹੈ ਆਈਬੀ ਬੋਰਡ

ਆਈਬੀ ਇੱਕ ਪ੍ਰਾਈਵੇਟ ਅੰਤਰਰਾਸ਼ਟਰੀ ਬੋਰਡ ਹੈ ਜੋ ਹੁਣ ਤੱਕ ਮੁੱਖ ਤੌਰ ’ਤੇ ਭਾਰਤ ’ਚ ਹਾਈ ਐਂਡ ਪ੍ਰਾਈਵੇਡ ਸਕੂਲਾਂ ਨਾਲ ਜੁੜਿਆ ਹੋਇਆ ਹੈ ਦਿੱਲੀ ਸਰਕਾਰ ਤਹਿਤ ਆਉਣ ਵਾਲੇ ਸਕੂਲਾਂ ਦਾ ਇੱਕ ਵਰਗ ਵਿਦਿਆਰਥੀਆਂ ਲਈ ਆਈਬੀ ਬੋਰਡ ਕੋਰਸ ਦੀ ਪੇਸਕਸ਼ ਕਰੇਗਾ ਇਹ ਸਕੂਲ ਤਕਨੀਕੀ ਤੌਰ ’ਤੇ ਨਵੀਂ ਦਿੱਲੀ ਬੋਰਡ ਆਫ਼ ਸਕੂਲ ਐਜੂਕੇਸ਼ਨ ਨਾਲ ਸਬੰਧਿਤ ਹੋਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ