ਜੇਐਨਯੂ ਮਾਮਲੇ ‘ਤੇ Kejriwal ਦਾ ਬਿਆਨ

Kejriwal

Kejriwal ਪੁਲਿਸ ਦੀ ਕੋਈ ਗਲਤੀ ਨਹੀਂ

ਨਵੀਂ ਦਿੱਲੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਕੁੱਟਮਾਰ ਵਿਵਾਦ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਇਸ ‘ਚ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ (Kejriwal) ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਪੁਲਿਸ ਨੂੰ ਜਿਸ ਤਰ੍ਹਾਂ ਆਰਡਰ ਦਿੰਦੀ ਹੈ, ਉਹ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ। ਕੇਜਰੀਵਾਲ (Kejriwal) ਨੇ ਸਾਫ਼ ਕਿਹਾ ਕਿ ਹਿੰਸਾ ਨਾ ਰੋਕ ਪਾਉਣ ‘ਚ ਦਿੱਲੀ ਪੁਲਿਸ ਦੀ ਗਲਤੀ ਨਹੀਂ ਹੈ। ਜੇ.ਐੱਨ.ਯੂ. ਹਿੰਸਾ ‘ਤੇ ਕੇਜਰੀਵਾਲ ਬੋਲੇ ਕਿ ਇਸ ‘ਚ ਉਹ ਦਿੱਲੀ ਪੁਲਿਸ ਦੀ ਗਲਤੀ ਨਹੀਂ ਮੰਨਦੇ।

ਉਨ੍ਹਾਂ ਨੂੰ ਤਾਂ ਉੱਪਰੋਂ ਆਦੇਸ਼ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਹਿੰਸਾ ਹੋਣ ਦਿਓ, ਹਮਲਾ ਕਰ ਕੇ ਹਮਲਾਵਰਾਂ ਨੂੰ ਨਿਕਲਣ ਦਿਓ। ਜੇਕਰ ਪੁਲਿਸ ਨੂੰ ਆਦੇਸ਼ ਦਿੱਤਾ ਜਾਵੇਗਾ ਕਿ ਰੇਪ ਨਹੀਂ ਹੋਣੇ ਚਾਹੀਦੇ, ਅਪਰਾਧ ਰੁਕਣੇ ਚਾਹੀਦੇ ਹਨ। ਤਾਂ ਅਜਿਹਾ ਹੀ ਹੋਵੇਗਾ। ਉਹ ਆਦੇਸ਼ ਮੰਨਦੇ ਹਨ, ਨਹੀਂ ਤਾਂ ਨੌਕਰੀ ਚੱਲੀ ਜਾਵੇਗੀ। ਕੇਜਰੀਵਾਲ ਬੋਲੇ,”ਦਿੱਲੀ ਪੁਲਿਸ ਕੀ ਕਰ ਸਕਦੀ ਹੈ? ਉੱਪਰੋਂ ਆਦੇਸ਼ ਜੇਕਰ ਆਇਆ ਕਿ ਤੁਸੀਂ ਹਿੰਸਾ ਨਹੀਂ ਰੋਕਣੀ ਹੈ, ਲਾਅ ਐਂਡ ਆਰਡਰ ਠੀਕ ਨਹੀਂ ਕਰਨਾ ਹੈ ਤਾਂ ਉਹ ਵੇਚਾਰੇ ਕੀ ਕਰਨਗੇ। ਜੇਕਰ ਆਰਡਰ ਨਹੀਂ ਮੰਨਣਗੇ ਤਾਂ ਸਸਪੈਂਡ ਹੋ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।