ਇਨਸਾਨੀਅਤ ਦੇ ਗੁਣਾਂ ਨੂੰ ਹਮੇਸ਼ਾਂ ਜਿਉਂਦਾ ਰੱਖੋ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਸੱਚੇ ਦਾਤਾ, ਰਹਿਬਰ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਰੀ ਦੁਨੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ ਅਤੀ ਜ਼ਰੂਰੀ ਹੈ, ਕਿਉਂਕਿ ਅੱਜ ਮਾਨਵਤਾ ਦਿਨੋ-ਦਿਨ ਡਿੱਗਦੀ ਜਾ ਰਹੀ ਹੈ ਜੋ ਦਿਨ ਗੁਜ਼ਰ ਜਾਂਦਾ ਹੈ, ਉਹ ਵਧੀਆ ਹੈ ਪਰ ਆਉਣ ਵਾਲਾ ਦਿਨ ਹੋਰ ਬੁਰਾ ਹੋ ਜਾਂਦਾ ਹੈ । ਸਤਿਗੁਰੂ ਦਾ ਰਹਿਮੋ-ਕਰਮ ਹੈ ਕਿ ਅੱਜ ਵੀ ਲੋਕ ਨੇ ਇਨਸਾਨੀਅਤ ਦਾ ਦੀਵਾ ਜਗਾਇਆ ਹੋਇਆ ਹੈ ਨਹੀਂ ਤਾਂ ਪਤਾ ਨਹੀਂ ਇਨਸਾਨੀਅਤ ਕਿੱਥੇ ਜਾਂਦੀ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ, ਰਹਿਬਰ ਦੇ ਪਵਿੱਤਰ ਮਹੀਨੇ ’ਚ ਉਨ੍ਹਾਂ ਦੀ ਸਭ ਤੋਂ ਵੱਡੀ ਗੱਲ ਕਿ ਤੁਸੀਂ ਆਵਾਗਮਨ ਤੋਂ ਅਜ਼ਾਦੀ ਹਾਸਲ ਕਰੋ ਤੇ ਇਨਸਾਨੀਅਤ ਨੂੰ ਹਮੇਸ਼ਾ ਜਿਉਂਦਾ ਰੱਖੋ । ਇਸ ’ਤੇ ਉਨ੍ਹਾਂ ਨੇ ਹਰ ਮੁਰੀਦ ਨੂੰ ਦ੍ਰਿੜਤਾ ਨਾਲ ਨਿਰਭੈ ਹੋ ਕੇ ਅੱਗੇ ਵਧਣਾ ਹੈ ਜਦੋਂ ਤੱਕ ਇਨਸਾਨ ਆਪਣੇ ਮਨ ਦੀ ਦਾਸਤਾਂ ਨੂੰ ਨਹੀਂ ਛੱਡਦਾ, ਉਦੋਂ ਤੱਕ ਅੱਗੇ ਨਹੀਂ ਵਧ ਸਕਦਾ ਇਸ ਲਈ ਮਨ ਨਾਲ ਲੜੋ, ਸਿਮਰਨ ਕਰੋ ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੱਚੇ ਦਾਤਾ ਦੇ ਇਹ ਬਚਨ ਹਨ ਕਿ ਮਨ ਨਾਲ ਲੜੋ, ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰੋ ਜਿਵੇਂ ਹੀ ਤੁਸੀਂ ਪਵਿੱਤਰ ਬਣ ਜਾਓਗੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ, ਉਸ ਦਾ ਰਹਿਮੋ-ਕਰਮ ਮੋਹਲੇਧਾਰ ਵਰ੍ਹਣ ਲੱਗੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.