Kashmir: ਇੰਟਰਨੈਟ ਪਾਬੰਦੀ ਦੀ ਤੁਰੰਤ ਸਮੀਖਿਆ ਦਾ ਆਦੇਸ਼

ਮਾਣਯੋਗ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਸੰਪੱਤੀ ਦੇ ਮਾਮਲੇ 'ਚ ਨੋਇਡਾ ਦੇ ਸਾਬਕਾ ਮੁੱਖ ਅਭਿਅੰਤਾ ਯਾਦਵ ਸਿੰਘ

Kashmir: ਇੰਟਰਨੈਟ ਪਾਬੰਦੀ ਦੀ ਤੁਰੰਤ ਸਮੀਖਿਆ ਦਾ ਆਦੇਸ਼
ਇੰਟਰਨੈਟ ‘ਤੇ ਅਣਮਿਥੇ ਸਮੇਂ ਲਈ ਪਾਬੰਦੀ ਦੂਰਸੰਚਾਰ ਨਿਯਮਾਂ ਦਾ ਵੀ ਉਲੰਘਣ

ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ (Kashmir) ਨਾਲ ਸਬੰਧਿਤ ਅਨੁਛੇਦ 370 ਦੇ ਜ਼ਿਆਦਾਤਰ ਤਜਵੀਜਾਂ ਅਤੇ ਅਨੁਛੇਦ 35 ਏ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਰਾਜ ‘ਚ ਇੰਟਰਨੈਟ ‘ਤੇ ਲਗਾਈ ਪਾਬੰਦੀ ਦੀ ਤੁਰੰਤ ਸਮੀਖਿਆ ਦਾ ਸ਼ੁੱਕਰਵਾਰ ਨੂੰ ਆਦੇਸ਼ ਦਿੱਤਾ। ਜੱਜ ਐਨ ਵੀ ਰਮਨ ਦੀ ਪ੍ਰਧਾਨਗੀ ਵਾਲੀ ਬੈਚ ਨੇ ਕਸ਼ਮੀਰ ਟਾਈਮਜ਼ ਦੀ ਸੰਪਾਦਕ ਅਨੁਰਾਧਾ ਭਸੀਨ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਅਜਾਦ ਦੀਆਂ ਅਰਜੀਆਂ ‘ਤੇ ਫੈਸਲਾ ਸੁਣਾਉਂਦੇ ਹੋਏ ਜੰਮੂ ਕਸ਼ਮੀਰ ‘ਚ ਲਗਾਈ ਗਈ ਹੋਰ ਸਾਰੀਆਂ ਪਾਬੰਦੀਆਂ ਦੀ ਸਮੀਖਿਆ ਇੱਕ ਹਫਤੇ ਦੇ ਅੰਦਰ ਕਰਨ ਦਾ ਵੀ ਆਦੇਸ਼ ਦਿੱਤਾ। ਅਦਾਲਤ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਇੰਟਰਨੈਟ ‘ਤੇ ਅਣਮਿਥੇ ਸਮੇਂ ਲਈ ਪਾਬੰਦੀ ਲਗਾਇਆ ਜਾਣਾ ਦੂਰਸੰਚਾਰ ਨਿਯਮਾਂ ਦਾ ਵੀ ਉਲੰਘਣ ਹੈ। ਉਸ ਨੇ ਇੰਟਰਨੈਟ ਦੀ ਉਪਲਬੱਧਤਾ ਨੂੰ ਅਭਿਵਿਅਕਤੀ ਦੀ ਅਜਾਦੀ ਦਾ ਇੱਕ ਮਾਧਿਅਮ ਦੱਸਦੇ ਹੋਏ ਕਿਹਾ ਕਿ ਇਸ ‘ਤੇ ਲੰਮੇ ਸਮੇਂ ਤੱਕ ਰੋਕ ਨਹੀਂ ਲਗਾਈ ਜਾ ਸਕਦੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here