ਦਿਲ ਕੰਬਾਊ: ਮਾਂ ਦਾ ਕਤਲ ਕਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

Heartbreak,  Suicide ,, Murder, Mother

ਦਿਲ ਕੰਬਾਊ: ਮਾਂ ਦਾ ਕਤਲ ਕਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਕਰਜ਼ੇ ਕਾਰਨ ਮਾਨਸਿਕ ਤੌਰ ‘ਤੇ ਰਹਿੰਦਾ ਸੀ ਪ੍ਰੇਸ਼ਾਨ

ਮ੍ਰਿਤਕ ਵਿਨੋਦ ਕੁਮਾਰ ਇੱਕ ਬਹੁਤ ਹੀ ਸ਼ਾਨਦਾਰ ਖਿਡਾਰੀ ਸੀ ਜਿਨੇ ਰਾਜਸਥਾਨ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਸਪੋਟਰਸ ਵਿੱਚ ਉਸਨੂੰ ਗੋਲਡ ਮੈਡਲ ਵੀ ਮਿਲ ਚੁੱਕਿਆ ਸੀ ਇਸ ਗੋਲਡ ਮੈਡਲ ਜਿੱਤਣ ਦੇ ਕਾਰਨ ਹੀ ਉਸਨੂੰ ਸਪੋਟਰਸ ਕੋਟੇ ਤੋਂ ਡਾਕਖ਼ਾਨੇਂ ਵਿੱਚ ਨੌਕਰੀ ਵੀ ਮਿਲੀ ਹੋਈ ਸੀ,ਜਿੱਥੋਂ ਉਸਨੂੰ ਚੰਗੀ ਖਾਸੀ ਤਨਖਾਹ ਮਿਲਦੀ ਸੀ ਇਸ ਤੋਂ ਇਲਾਵਾ ਪਿਤਾ ਸੇਵਾਮੁਕਤ ਅਧਿਆਪਕ ਸੀ ਅਤੇ ਆਪ ਦਾ 11 ਏਕਡ ਵਿੱਚ ਬਾਗ ਵੀ ਲਗਾ ਸੀ ਇੰਨੀ ਚੰਗੀ ਆਰਥਕ ਹਾਲਤ ਦੇ ਬਾਵਜੂਦ ਬੈਂਕ ਤੋਂ ਲਏ ਗਏ ਕਰਜ ਦੇ ਕਾਰਨ ਉਹ ਪਰੇਸ਼ਾਨ ਰਹਿਣ ਲਗਾ ਅਤੇ ਅੱਜ ਇਸ ਘਟਨਾ ਨੂੰ ਆਪਣੀ ਲਾਇਸੇਂਸੀ ਰਿਵੋਲਵਰ ਤੋਂ ਅੰਜਾਮ ਦਿੱਤਾ  Suicide

ਸੁਧੀਰ ਅਰੋੜਾ(ਅਬੋਹਰ) ਪਿੰਡ ਮਹਿਰਾਣਾ ਨਿਵਾਸੀ ਇੱਕ ਵਿਅਕਤੀ ਨੇ ਮਾਨਸਿਕ ਪਰੇਸ਼ਾਨੀ ਕਾਰਨ ਅੱਜ ਦੁਪਹਿਰ ਆਪਣੇ ਕਿੰਨੂ ਦੇ ਬਾਗ ਵਿੱਚ ਆਪਣੀ ਮਾਂ ਨੂੰ ਗੋਲੀ ਮਾਰ ਦੇਣ ਤੋਂ ਬਾਅਦ ਖੁਦ ਨੂੰ ਗੋਲੀ ਮਾਰਕੇ ਆਤਮਹੱਤਿਆ ਕਰ ਲਈ ਇਸ ਦਿਲ ਕੰਬਾਊ ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁਚੇਂ ਅਤੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹਾਂਲਾਂਕਿ ਮ੍ਰਿਤਕ ਆਪ ਡਾਕਖ਼ਾਨਾ ਵਿੱਚ ਸਰਕਾਰੀ ਨੌਕਰੀ ਕਰਦਾ ਸੀ।  Suicide

ਉਸਦਾ ਆਪਣੇ ਆਪ ਦਾ 11 ਏਕੜ ਦਾ ਕਿੰਨੂ ਦਾ ਬਾਗ ਵੀ ਸੀ ਪਰ ਲੱਖਾਂ ਰੁਪਏ ਦੇ ਬੈਂਕ ਕਰਜ ਦੀ ਪਰੇਸ਼ਾਨੀ ਦੇ ਚਲਦੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਦੇ ਸੇਵਾਮੁਕਤ ਅਧਿਆਪਕ ਸਵ.ਜਗਦੀਸ਼ ਬਿਸ਼ਨੋਈ ਦਾ ਪੁੱਤਰ ਵਿਨੋਦ ਕੁਮਾਰ ਉਮਰ ਕਰੀਬ 40 ਸਾਲ ਭਰਾ ਪਿੰਡ ਕੇਰਾ ਖੇੜਾ ਡਾਕਖ਼ਾਨਾ ਵਿੱਚ ਕੈਸ਼ਿਅਰ ਦੇ ਰੂਪ ਵਿੱਚ ਕੰਮ ਕਰਦਾ ਸੀ ਅਤੇ ਉਸਦਾ ਪਿੰਡ ਦੀ ਕੁੱਝ ਦੂਰੀ ‘ਤੇ 11 ਏਕੜ ਵਿੱਚ ਕਿੰਨੂ ਦਾ ਬਾਗ ਵੀ ਲਗਾ ਹੋਇਆ ਹੈ ਦੱਸਿਆ ਜਾਂਦਾ ਹੈ ਕਿ ਵਿਨੋਦ ਕੁਮਾਰ ਨੇ ਬੈਂਕ ਤੋਂ ਕਰੀਬ 35 ਲੱਖ ਦਾ ਕਰਜ ਲੈ ਰੱਖਿਆ ਸੀ।

ਫੋਨ ਕਰ ਦੱਸਿਆ ਕਿ ਉਹ ਪਰੇਸ਼ਾਨ ਹੈ ਅਤੇ ਆਤਮਹੱਤਿਆ ਕਰਨ ਜਾ ਰਿਹਾ

ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਅੱਜ ਸਵੇਰੇ ਉਹ ਆਪਣੀ ਬਜ਼ੁਰਗ 60 ਸਾਲਾਂ ਦੀ ਮਾਂ ਰਾਧਾ ਦੇਵੀ  ਦੇ ਨਾਲ ਬਾਗ ਵਿੱਚ ਰਾਖੀ ਲਈ ਬਾਗ ਵਿੱਚ ਗਿਆ ਜਿੱਥੇ ਉਸਨੇ ਪਹਿਲਾਂ ਕਰੀਬ ਸਾਢੇ 12 ਵਜੇ ਅਬੋਹਰ ਦੇ ਇੱਕ ਕਾਲਜ ਵਿੱਚ ਲੈਕਚਰਾਰ ਦੇ ਰੂਪ ਵਿੱਚ ਕਾਰਜਕਾਰੀ ਆਪਣੇ ਮਾਮੇ ਦੇ ਬੇਟੇ ਧਰਮਵੀਰ ਨੂੰ ਫੋਨ ਕਰ ਦੱਸਿਆ ਕਿ ਉਹ ਪਰੇਸ਼ਾਨ ਹੈ ਅਤੇ ਆਤਮਹੱਤਿਆ ਕਰਨ ਜਾ ਰਿਹਾ ਹੈ, ਜਿਸ ‘ਤੇ ਉਸ ਦੇ ਮਾਮੇ ਦੇ ਬੇਟੇ ਨੇ ਉਸ ਨੂੰ ਰੋਕਿਆ ਅਤੇ ਅਜਿਹਾ ਨਹੀਂ ਕਰਨ ਨੂੰ ਕਿਹਾ ਤਾਂ ਉਸਨੇ ਫੋਨ ਕੱਟ ਦਿੱਤਾ ਤੇ ਉਸਦੇ ਬਾਅਦ ਆਪਣੀ ਮਾਂ ਨੂੰ ਮਾਰ ਦੇਣ ਦੇ ਬਾਅਦ ਖ਼ੁਦ ਨੂੰ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ ਇੱਧਰ ਧਰਮਵੀਰ ਮੌਕੇ ਪਹੁਚੇ ਤਾਂ ਦੋਨਾਂ ਨੂੰ ਮ੍ਰਿਤਕ ਪਿਆ ਵੇਖਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ।

ਜਿਸ ਤੇ ਥਾਨਾ ਬਹਾਵਵਾਲਾ ਦੇ ਏਐੱਸਆਈ ਗੁਰਚਰਣ ਸਿੰਘ,ਸੀਤੋ ਚੌਂਕੀ ਪ੍ਰਭਾਰੀ ਦਵਿੰਦਰ ਸਿੰਘ ਮੌਕੇ ਤੇ ਪਹੁਚੀ ਜਿਨਾਂਦੀ ਸੂਚਨਾ ਦੇ ਬਾਅਦ ਡੀਏਸਪੀ ਸੰਦੀਪ ਸਿੰਘ  ਵੀ ਮੌਕੇ ਤੇ ਪਹੁਚਂ ਗਏ ਅਤੇ ਘਟਨਾ ਵਾਲੀ ਥਾਂ ਜਾਇਜਾ ਲੈਂਦੇ ਹੋਏ ਦੋਵਾਂ ਲਾਸ਼ਾਂ ਨੂੰ ਕੱਬਜਾ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ  ਉਨਾਂ ਨੂੰ ਅਸਪਤਾਲ ਦੀ ਮੋਰਚਰੀ ਵਿੱਚ ਭਿਜਵਾਉਂਦੇ ਹੋਏ ਮੌਕੇ ਤੇ ਇਸਤੇਮਾਲ ਹੋਇਆ ਲਾਇਸੇਂਸੀ ਪਿਸਟਲ ਵੀ ਬਰਾਮਦ ਕਰ ਲਿਆਮ੍ਰਿਤਕ ਆਪਣੇ ਪਿੱਛੇ ਦੋ ਕੁੜੀਆਂ ਅਤੇ ਪਤਨੀ ਨੂੰ ਰੋਂਦਾ ਵਿਲਕਦਾ ਛੱਡ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।