ਕੰਨੂਰ ਹੈਲੀਕਾਪਟਰ ਹਾਦਸਾ : ਛੇ ਸੈਨਾ ਕਰਮਚਾਰੀਆਂ ਦੇ ਮ੍ਰਿਤਕ ਸਰੀਰ ਦੀ ਹੋਈ ਪਹਿਚਾਣ

ਛੇ ਸੈਨਾ ਕਰਮਚਾਰੀਆਂ ਦੇ ਮ੍ਰਿਤਕ ਸਰੀਰ ਦੀ ਹੋਈ ਪਹਿਚਾਣ

ਨਵੀਂ ਦਿੱਲੀ (ਏਜੰਸੀ)। ਕੰਨੂਰ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਛੇ ਹੋਰ ਫੌਜੀ ਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਅੱਜ ਤੜਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀ ਗਈ ਹੈ। ਫੌਜੀ ਅਧਿਕਾਰੀਆਂ ਮੁਤਾਬਕ ਹਾਦਸੇ ‘ਚ ਮਾਰੇ ਗਏ ਹਵਾਈ ਫੌਜ ਦੇ ਛੇ ਹੋਰ ਜਵਾਨਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਬੇਸ ਹਸਪਤਾਲ ‘ਚ ਸ਼ਨੀਵਾਰ ਤੜਕੇ ਕੀਤੀ ਗਈ।

ਜਿਨ੍ਹਾਂ ਫੌਜੀ ਜਵਾਨਾਂ ਦੀ ਮ੍ਰਿਤਕ ਦੇਹ ਦੀ ਪਛਾਣ ਕਰ ਲਈ ਗਈ ਹੈ, ਉਨ੍ਹਾਂ ਵਿੱਚ ਲਾਂਸ ਨਾਇਕ ਬੀਸਾਈ ਤੇਜਾ, ਜੇ ਡਬਲਿਊਓ ਪ੍ਰਦੀਪ, ਵਿੰਗ ਕਮਾਂਡਰ ਪੀਐਸ ਚੌਹਾਨ, ਸਕੁਐਡਰਨ ਲੀਡਰ ਕੁਲਦੀਪ ਸਿੰਘ, ਜੇਡਬਲਿਊਓ ਦਾਸ ਅਤੇ ਲਾਂਸ ਨਾਇਕ ਵਿਵੇਕ ਕੁਮਾਰ ਸ਼ਾਮਲ ਸਨ। ਬਾਕੀ ਜਵਾਨਾਂ ਦੀਆਂ ਲਾਸ਼ਾਂ ਦੀ ਸਹੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ।

ਸਾਰੇ ਸੇਵਾਦਾਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ਾਂ ਰਾਹੀਂ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਭੇਜਿਆ ਜਾਵੇਗਾ ਜਿੱਥੇ ਉਨ੍ਹਾਂ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਨ੍ਹਾਂ ਸਾਰੇ ਫੌਜੀ ਜਵਾਨਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਲਿਜਾਣ ਤੋਂ ਪਹਿਲਾਂ ਬੇਸ ਹਸਪਤਾਲ ਵਿਖੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

ਜੇਡਬਲਿਊਓ ਪ੍ਰਦੀਪ ਦੀ ਮ੍ਰਿਤਕ ਦੇਹ ਸਵੇਰੇ 11:00 ਵਜੇ ਸਲੂਰ ਪਹੁੰਚੇਗੀ, ਵਿੰਗ ਕਮਾਂਡਰ ਚੌਹਾਨ ਦੀ ਦੇਹ ਸਵੇਰੇ 9:45 ਵਜੇ ਆਗਰਾ ਪਹੁੰਚੇਗੀ, ਜੇਡਬਲਯੂਓ ਦਾਸ ਦੀ ਦੇਹ 1:00 ਵਜੇ ਭੁਵਨੇਸ਼ਵਰ ਪਹੁੰਚੇਗੀ, ਸਕੁਐਡਰਨ ਲੀਡਰ ਕੁਲਦੀਪ ਸਿੰਘ ਦੀ ਦੇਹ ਪੌਣੇ ਬਾਰਾਂ ਵਜੇ ਹੋਵੇਗੀ। ਪਿਲਾਨੀ ਅਤੇ ਲਾਂਸ ਨਾਇਕ ਵਿਵੇਕ ਕੁਮਾਰ ਦੀਆਂ ਮ੍ਰਿਤਕ ਦੇਹਾਂ ਨੂੰ ਸਵੇਰੇ 11:30 ਵਜੇ ਗੱਗਲ ਲਿਜਾਇਆ ਜਾਵੇਗਾ।

ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਫ਼ੌਜੀ ਜਵਾਨ ਬੁੱਧਵਾਰ ਨੂੰ ਕੰਨੂਰ ਵਿੱਚ ਏਅਰ ਫੋਰਸ ਦੇ ਐਮਆਈ 17 ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ। ਹਾਦਸੇ ਵਿੱਚ ਜ਼ਖ਼ਮੀ ਹੋਏ ਹਵਾਈ ਸੈਨਾ ਦੇ ਗWੱਪ ਕੈਪਟਨ ਵWਣ ਸਿੰਘ ਦਾ ਬੈਂਗਲੁਰੂ ਦੇ ਕਮਾਂਡ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਪਰ ਸਥਿਰ ਬਣੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ