ਹਾਈ ਕੋਰਟ ਦੇ ਜੱਜਾਂ ਦੀ ਨਿਗਰਾਨੀ ‘ਚ ਹੋਵੇਗਾ ਕਬੱਡੀ ਮੈਚ

ਟੀਮ ਚੋਣ ‘ਚ ਘਪਲੇ ਦਾ ਹੈ ਮਾਮਲਾ

 

ਹਾਰੇ ਤੇ ਮੌਕੇ ਤੋਂ ਟੀਮ ‘ਚ ਨਾ ਖੇਡੇ ਖਿਡਾਰੀਆਂ ਦਰਮਿਆਨ ਹੋਵੇਗਾ ਮੈਚ, ਦੇਸ਼ ਦੀ ਰਹੇਗੀ ਨਜ਼ਰ

 

ਏਸ਼ੀਆਡ 2018 ਂਚ ਹਾਰੀਆਂ ਪੁਰਸ਼-ਮਹਿਲਾ ਟੀਮਾਂ ਤੇ ਨਹੀਂ ਚੁਣੇ ਖਿਡਾਰੀਆਂ ਦਰਮਿਆਨ ਹੋਣਗੇ ਮੈਚ

ਨਵੀਂ ਦਿੱਲੀ, 14 ਸਤੰਬਰ

ਏਸ਼ੀਆਈ ਖੇਡਾਂ ‘ਚ ਆਪਣੇ ਖ਼ਿਤਾਬ ਗੁਆਉਣ ਵਾਲੀਆਂ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਅੱਜ ਇੱਥੇ ਇੰਦਰਾ ਗਾਂਧੀ ਸਟੇਡੀਅਮ ‘ਚ ਰੋਮਾਂਚਕ ਮੈਚ ਖੇਡਣਗੀਆਂ ਅਸਲ ‘ਚ ਏਸ਼ੀਆਈ ਖੇਡਾਂ ‘ਚ ਨਿੱਤਰਨ ਵਾਲੀਆਂ ਟੀਮਾਂ ਅਤੇ ਜੋ ਟੀਮਾਂ ਰਾਸ਼ਟਰੀ ਕੈਂਪ ਦਾ ਹਿੱਸਾ ਸਨ ਅਤੇ ਏਸ਼ੀਆਡ ਲਈ ਨਹੀਂ ਚੁਣੇ ਗਏ ਖਿਡਾਰੀਆਂ ਦਰਮਿਆਨ ਇਹ ਮੁਕਾਬਲਾ ਹੋਵੇਗਾ ਅਤੇ ਇਸ ਮੈਚ ਦੀ ਨਿਗਰਾਨੀ ਬਕਾਇਦਾ ਇੱਕ ਜੱਜ ਕਰਣਗੇ ਭਾਰਤੀ ਖੇਡਾਂ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਜੱਜ ਦੀ ਨਿਗਰਾਨੀ ‘ਚ ਕਬੱਡੀ ਮੈਚ ਖੇਡਿਆ ਜਾਵੇਗਾ ਇਹ ਮੈਚ ਦਿੱਲੀ ਹਾਈ ਕੋਰਟ ਦੇ ਪਿਛਲੇ ਮਹੀਨੇ ਦੇ ਹੁਕਮਾਂ ਅਨੁਸਾਰ ਖੇਡਿਆ ਜਾ ਰਿਹਾ ਹੈ

 
ਦਰਅਸਲ ਭਾਰਤੀ ਅਮੇਚਿਓਰ ਕਬੱਡੀ ਮਹਾਂਸੰਘ ਦੇ ਅਧਿਕਾਰੀਆਂ ‘ਤੇ ਏਸ਼ੀਆਈ ਟੀਮਾਂ ਲਈ ਟੀਮਾਂ ਦੀ ਚੋਣ ‘ਚ ਗੜਬੜ ਦੇ ਦੋਸ਼ ਲੱਗੇ ਹਨ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਰਾਜਿੰਦਰ ਮੈਨਨ ਅਤੇ ਜੱਜ ਵੀਕੇ ਰਾਵ ਦੀ ਬੈਂਚ ਨੇ ਕਬੱਡੀ ਮਹਾਂਸੰਘ ਨੂੰ ਹੁਕਮ ਦਿੱਤਾ ਸੀ ਕਿ ਉਹ 15 ਸਤੰਬਰ ਨੂੰ ਇੱਕ ਮੈਚ ਕਰਾਉਣ
ਇਹਨਾਂ ਜੱਜਾਂ ਨਾਲ ਖੇਡ ਮੰਤਰਾਲੇ ਦਾ ਇੱਕ ਅਧਿਕਾਰੀ ਵੀ ਰਹੇਗਾ ਲਗਾਤਾਰ ਸੱਤ ਵਾਰ ਦੀ ਏਸ਼ੀਆਈ ਚੈਂਪੀਅਨ ਭਾਰਤੀ ਪੁਰਸ਼ ਕਬੱਡੀ ਟੀਮ ਅਤੇ ਪਿਛਲੀ ਦੋ ਵਾਰ ਦੀ ਚੈਂਪੀਅਨ ਮਹਿਲਾ ਟੀਮ ਇਸ ਵਾਰ ਏਸ਼ੀਆਈ ਖੇਡਾਂ ‘ਚ ਈਰਾਨ ਹੱਥੋਂ ਹਾਰ ਕੇ ਸੋਨ ਤਮਗੇ ਤੋਂ ਖੁੰਝ ਗਈਆਂ ਸਨ

 
ਦੋਵਾਂ ਟੀਮਾਂ ਦੀ ਹਾਰ ਤੋਂ ਇਸ ਗੱਲ ਨੇ ਜੋਰ ਫੜਿਆ ਹੈ ਕਿ ਕਬੱਡੀ ਟੀਮਾਂ ਦੀ ਚੋਣ ਕਾਰਵਾਈ ‘ਚ ਕਿਤੇ ਨਾ ਕਿਤੇ ਕੁਝ ਖ਼ਾਮੀ ਸੀ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਮਹੀਪਾਲ ਸਿੰਘ ਨੇ ਹਾਈ ਕੋਰਟ ‘ਚ ਅਪੀਲ ਦਾਇਰ ਕਰਕੇ ਚੋਣ ਪ੍ਰਕ੍ਰਿਆ ‘ਚ ਧਾਂਦਲੀ ਦਾ ਦੋਸ਼ ਲਗਾਇਆ ਹੈ ਕਿਉਂਕਿ ਟੀਮਾਂ ਚੁਣੀਆਂ ਜਾ ਚੁੱਕੀਆਂ ਸਨ ਇਸ ਲਈ ਹਾਈ ਕੋਰਟ ਨੇ ਦੋਸ਼ਾਂ ਦੇ ਸਬੂਤ ਲਈ ਏਸ਼ੀਆਈ ਖੇਡਾਂ ਤੋਂ ਬਾਅਦ ਇੱਕ ਮੈਚ ਕਰਾਉਣ ਦਾ ਫ਼ੈਸਲਾ ਕੀਤਾ ਹੈ ਇਸ ਪੂਰੀ ਚੋਣ ਕਾਰਵਾਈ ਦੀ ਬਕਾਇਦਾ ਵੀਡੀਓ ਰਿਕਾਰਡਿੰਗ ਹੋਵੇਗੀ ਅਤੇ ਇਸਨੂੰ ਸਾਈ ਅਤੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।