ਜਿਉਣ ਜੋਗੀਆਂ ਤੇ ਬਲਸ਼ਾਲੀ ਨੇ ਡਾ. ਐੱਸ. ਤਰਸੇਮ ਨਾਲ ਜੁੜੀਆਂ ਯਾਦਾਂ  

DrS.Tarsem, Memories

ਨਿਰੰਜਣ ਬੋਹਾ 

ਫਰਵਰੀ ਨੂੰ ਸਰੀਰਕ ਰੂਪ ਵਿਚ ਸਾਨੂੰ ਵਿਛੋੜਾ ਦੇ ਗਏ ਹਨ, ਉਨਾ ਹੀ ਸੱਚ ਇਹ ਵੀ ਹੈ ਕਿ ਮੁਲਾਜ਼ਮ ਮੁਹਾਜ਼, ਜਨਤਕ ਜਥੇਬੰਦੀਆਂ ਤੇ ਸਾਹਿਤ ਦੇ ਫਰੰਟ ‘ਤੇ ਕੀਤਾ ਉਨ੍ਹਾਂ ਦਾ ਵਡਮੁੱਲਾ ਕਾਰਜ਼ ਵਿਚਾਰਧਾਰਕ ਤੌਰ ‘ਤੇ ਉਨ੍ਹਾਂ ਨੂੰ ਜਿਉਂਦਾ ਰੱਖਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਸਰੀਰਕ ਮੌਤ ਮਰਨ ਵਾਲੇ ਲੋਕਾਂ ‘ਚੋਂ ਮਸਾਂ ਅੱਧਾ ਫੀਸਦੀ ਲੋਕ ਹੀ ਵਿਚਾਰਧਾਰਕ ਤੌਰ ‘ਤੇ ਜਿਉਂਦੇ ਰਹਿੰਦੇ ਹਨ ਤੇ ਤਰਸੇਮ ਮਰ ਕੇ ਜਿਉਂਦੇ ਰਹਿਣ ਵਾਲੇ ਲੋਕਾਂ ‘ਚੋਂ ਇੱਕ ਹੈ ਸੰਘਰਸ਼ਾਂ ਦਾ ਸਿਰਨਾਵਾਂ ਦੱਸਦੀ ਉਸਦੀ ਸ਼ਾਇਰੀ ਲੋਕ ਸੰਘਰਸ਼ਾਂ ਨਾਲ ਜੁੜੇ ਲੋਕਾਂ ਵਿਚ ਉਸਨੂੰ ਚਿਰਾਂ ਤੱਕ ਜਿਉਂਦਾ ਰੱਖੇਗੀ ਉਨ੍ਹਾਂ ਨਾਲ ਜੁੜੀਆਂ ਜਿਉਣ ਜੋਗੀਆਂ ਤੇ ਬਲਸ਼ਾਲੀ ਯਾਦਾਂ ਉਨ੍ਹਾਂ ਸਾਰੇ ਲੋਕਾਂ ਦੇ ਅੰਗ-ਸੰਗ ਹਨ ਜਿਨ੍ਹਾ ਨਾਲ ਉਸਦਾ ਕਿਸੇ ਵੀ ਤਰ੍ਹਾਂ ਦਾ ਵਾਹ-ਵਾਸਤਾ ਰਿਹਾ ਹੈ ਜਦੋਂ ਮੈਂ ਸ਼ਰਧਾਂਜਲੀਨੁਮਾ ਇਹ ਲਿਖਤ ਲਿਖ ਰਿਹਾ ਹਾਂ ਉਸਦੀ ਵਿਚਾਰਧਾਰਕ ਮੌਜੂਦਗੀ ਮੈਨੂੰ ਉਨ੍ਹਾਂ ਦੇ ਨਾਂਅ ਨਾਲ ਸਨ ਲਿਖਣ ਤੋਂ ਰੋਕ ਰਹੀ ਹੈ ਪਰ ਸਰੀਰਕ ਤੌਰ ‘ਤੇ ਸਾਥ ਛੱਡ ਜਾਣ ਵਾਲੇ ਆਪਣੇ ਪਿਆਰਿਆਂ ਨਾਲ ਸਨ ਜਾਂ ਸੀ ਲਾਉਣ ਦੀ ਰਵਾਇਤ ਨੂੰ ਤੋੜਿਆ ਵੀ ਤਾਂ ਨਹੀਂ ਜਾ ਸਕਦਾ ।

ਡਾ. ਐਸ . ਤਰਸੇਮ ਉਮਰ ਵਿਚ ਤਾਂ ਮੇਰੇ ਨਾਲੋਂ 15 ਕੁ ਸਾਲ ਵੱਡੇ ਸਨ ਪਰ ਹੰਢਾਏ ਜੀਵਨ ਦੇ ਅਨੁਭਵਾਂ ਤੇ ਸਾਹਿਤ ਦੇ ਖੇਤਰ ਵਿਚ ਘਾਲੀ ਘਾਲਣਾ ਦੇ ਮਾਮਲੇ ‘ਚ ਮੈਂ ਉਨ੍ਹਾਂ ਤੋਂ ਹੋਰ ਵੀ ਬਹੁਤ ਛੋਟਾ ਹਾਂ ਸਾਡੇ ਆਪਸੀ ਸਬੰਧ ਹਮ ਉਮਰ ਦੋਸਤਾਂ ਵਾਲੇ ਤਾਂ ਨਹੀਂ ਸਨ ਪਰ ਨਿੱਘੇ ਤੇ ਮਿੱਠੇ ਜਰੂਰ ਸਨ ਇਹ ਕਹਿ ਸਕਦੇ ਹਾਂ ਕਿ ਮੈਂ ਉਨ੍ਹਾਂ ਨੂੰ ਹਮੇਸ਼ਾ ਵੱਡੇ ਭਰਾਵਾਂ ਵਾਲਾ ਸਤਿਕਾਰ ਦੇਂਦਾ ਰਿਹਾ ਤੇ ਉਹ ਮੋੜਵੇਂ ਰੂਪ ਮੈਨੂੰ ਛੋਟੇ ਭਰਾਵਾਂ ਵਾਲਾ ਪਿਆਰ ਵੰਡਦੇ ਰਹੇ ਸਾਡੇ ਆਮ ਜਿਹੀ ਜਾਣ-ਪਛਾਣ ਵਾਲੇ ਸਬੰਧਾਂ ਵਿਚ ਨੇੜਤਾ ਤੇ ਨਿੱਘ ਪੈਦਾ ਕਰਨ ਵਿਚ ਮੇਰੇ ਮਲੇਰਕੋਟਲਾ ਰਹਿੰਦੇ ਮੇਰੇ ਹਮ ਉਮਰ ਤੇ ਹਮ ਖਿਆਲ ਦੋਸਤ ਮਹਿਤਾਬ –ਉਦ-ਦੀਨ ਦਾ ਵਿਸ਼ੇਸ਼ ਯੋਗਦਾਨ ਰਿਹਾ 1987-88 ਦੇ ਨੇੜ-ਤੇੜ ਮਹਿਤਾਬ ਉਨ੍ਹਾਂ ਨਾਲ ਸਹਾਇਕ ਦੇ ਤੌਰ ‘ਤੇ ਕੰਮ ਕਰਦਾ ਸੀ ਤੇ ਉਹ ਉਸਨੂੰ ਆਪਣੇ ਪੁੱਤਰ ਦਾ ਹੀ ਦਰਜ਼ਾ ਦੇਂਦੇ ਸਨ ਉਨ੍ਹਾਂ ਨੂੰ ਬੋਹਾ ਦੇ ਨੇੜਲੀ ਹਰਿਆਣਾ ਦੀ ਰਤੀਆ ਮੰਡੀ ਵਿੱਖੇ ਕੋਈ ਕੰਮ ਸੀ ਜਦੋਂ ਮਹਿਤਾਬ ਨੇ ਇਸ ਬਾਰੇ ਗੱਲ ਕੀਤੀ ਤਾਂ ਮੈਂ ਤੇ ਮੇਰੇ ਕਹਾਣੀਕਾਰ ਦੋਸਤ ਗੁਲਵੰਤ ਮਲੌਦਵੀ ਨੇ ਉਨ੍ਹਾਂ ਦੀ ਆਮਦ ਦਾ ਲਾਹਾ ਲੈਣ ਲਈ ਖੜ੍ਹੇ ਪੈਰ ਗੰਢੂ ਕਲਾਂ ਦੇ ਸਕੂਲ ਵਿਚ ਇੱਕ ਸਾਹਿਤਕ ਸਮਾਗਮ ਰੱਖ ਲਿਆ ।

ਜਦੋਂ ਅਸੀਂ ਪਿੰਡ ਦੇ ਲੋਕਾਂ ਨਾਲ ਡਾ. ਤਰਸੇਮ ਦੀ ਜਾਣ-ਪਛਾਣ ਇਹ ਕਹਿ ਕਿ ਕਰਵਾਈ ਕਿ ਉਹ ਆਪਣੀ ਬਾਹਰੀ ਦੋ ਅੱਖਾਂ ਦੀ ਬਜਾਇ ਆਪਣੇ ਮੱਥੇ ਵਿਚਲੀ ਤੀਸਰੀ ਅੱਖ ਤੋਂ ਵਧੇਰੇ ਕੰਮ ਲੈਂਦੇ ਹਨ ਤੇ ਮਲੇਰ ਕੋਟਲਾ ਦੇ ਸਰਕਾਰੀ ਕਾਲਜ ਵਿਚ ਪ੍ਰੋਫੈਸਰ ਹਨ ਤਾਂ ਕਿਸੇ ਨੂੰ ਸਾਡੀ ਗੱਲ ‘ਤੇ ਇਤਬਾਰ ਹੀ ਨਾ ਆਵੇ ਕਿ ਕੀ ਅਜਿਹਾ ਹੋ ਸਕਦਾ ਹੈ? ਜਦੋਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਵਿਦਵਤਾ ਨੂੰ ਨੇੜਿਓਂ ਮਾਣਿਆ ਤਾਂ ਜਿਵੇਂ ਸਾਰਾ ਪਿੰਡ ਉਨ੍ਹਾਂ ਦਾ ਮੁਰੀਦ ਹੋ ਗਿਆ ਦੋ ਕੁ ਘੰਟੇ ਉਨ੍ਹਾਂ ਦਾ ਸਾਥ ਮਾਨਣ ਵਾਲੇ ਸਾਰੇ ਪਿੰਡ ਵਾਸੀ ਚਾਹੁੰਦੇ ਸਨ ਸੀ ਕਿ ਉਹ ਉਸਨੂੰ ਆਪਣੇ ਘਰ ਲਿਜਾ ਕੇ ਚਾਹ-ਦੁੱਧ ਦੀ ਸੇਵਾ ਜਰੂਰ ਕਰਨ ਰਾਤੀਂ ਉਹ ਤੇ ਮਹਿਤਾਬ ਬੋਹਾ ਸਾਡੇ ਕੋਲ ਹੀ ਰਹੇ ਤੇ ਅੱਧੀ ਰਾਤ ਤੱਕ ਸਾਹਿਤਕ ਚੁੰਝ ਚਰਚਾ ਚਲਦੀ ਰਹੀ।

ਸੰਨ 87 ਤੋਂ ਲੈ ਕੇ ਉਨ੍ਹਾਂ ਦੇ ਸਦੀਵੀ ਵਿਛੋੜਾ ਦੇਣ ਤੱਕ ਮੇਰੀ ਨੇੜਤਾ ਕਦੇ ਘੱਟ ਤੇ ਕਦੇ ਵੱਧ ਰੂਪ ਵਿਚ ਉਨ੍ਹਾਂ ਨਾਲ ਬਣੀ ਰਹੀ ਮਲੇਰ ਕੋਟਲੇ ਮਹਿਤਾਬ ਕੋਲ ਜਾਂਦਾ ਤਾਂ ਉਨ੍ਹਾਂ ਨੂੰ ਮਿਲੇ ਬਗੈਰ ਵਾਪਸ ਨਾ ਆਉਂਦਾ ਦਸ-ਪੰਦਰਾਂ ਸਾਲ ਉਨ੍ਹਾਂ ਦੀ ਛਪੀ ਹਰ ਕਿਤਾਬ ਵੀ ਮੇਰੇ ਕੋਲ ਪਹੁੰਚਦੀ ਰਹੀ, ਫਿਰ ਕੁਝ ਗੈਪ ਪੈ ਗਿਆ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਦੋ ਹਿੱਸਿਆਂ ਵਿਚ ਵੰਡੇ ਜਾਣਾ ਤੇ ਮੇਰਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨਾਲ ਜੁੜਨਾ ਵੀ ਇਸ ਗੈਪ ਦਾ ਇੱਕ ਕਾਰਨ ਸੀ 2015 ਉਨ੍ਹਾਂ ਦੀ ਸਾਹਿਤਕ ਸਵੈ-ਜੀਵਨੀ ‘ਕਲਮ ਤੇ ਕਾਲਮ’ ਕਿਸੇ ਪਰਚੇ ਵੱਲੋਂ ਮੇਰੇ ਕੋਲ ਸਮੀਖਿਆ ਹਿੱਤ ਆਈ ਤੇ ਮੈਂ ਇਸ ਬਾਰੇ ਨਿੱਠ ਕੇ ਲਿਖਿਆ ਤਾਂ ਸਾਡੇ ਸਬੰਧਾਂ ਵਿਚ ਆਈ ਖੜੋਤ ਟੁੱਟ ਗਈ ਡਾ. ਤਰਸੇਮ ਨੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਛਾਪੀ ਆਪਣੀ ਸਵੈ-ਜੀਵਨੀ ‘ਧ੍ਰਿਤਰਾਸ਼ਟਰ’ ਦਾ ਹਿੰਦੀ ਸੰਸਕਰਨ ਮੈਨੂੰ ਭੇਜਦਿਆਂ ਕਿਹਾ ਕਿ ਇਸ ਬਾਰੇ ਵੀ ਆਪਣੀ ਰਾਇ ਮੈਂ ਜਰੂਰ ਉਨ੍ਹਾਂ ਤੱਕ ਪੁੱਜਦੀ ਕਰਾਂ ਉਨ੍ਹਾਂ ਦੀ ਸੰਪਾਦਨਾ ਹੇਠ ਛਪਦਾ ਪਰਚਾ ‘ਨਜ਼ਰੀਆ’ ਵੀ ਨਿਰੰਤਰ ਮੇਰੀ ਨਜ਼ਰ ਚੜ੍ਹਦਾ ਰਿਹਾ ਵਧਦੀ ਉਮਰ ਕਰਕੇ ਸਾਹਿਤਕ ਸਮਾਗਮਾਂ ‘ਤੇ ਉਨ੍ਹਾਂ ਦੀ ਹਾਜਰੀ ਘੱਟ ਰਹਿਣ ਲੱਗੀ ਪਰ ਇਸਦੀ ਕਸਰ ਅਸੀਂ ਫੋਨ ‘ਤੇ ਗੱਲ ਕਰਕੇ ਪੂਰੀ ਕਰ ਲੈਂਦੇ।

ਲੇਖਕਾਂ ਦਾ ਆਪਣਾ ਇੱਕ ਵੱਖਰਾ ਸਮਾਜ ਹੁੰਦਾ ਹੈ, ਭਾਈਚਾਰਾ ਹੁੰਦਾ ਹੈ, ਜਿਸ ਵਿਚ ਵਿਚਰਦਿਆਂ ਉਹ ਆਪਣੀਆਂ ਸਾਹਿਤਕ ਰੁਚੀਆਂ ਅਨੁਸਾਰ ਆਪਣੀਆਂ ਦੋਸਤੀਆਂ ਤੇ ਨਿੱਜੀ ਸਬੰਧਾਂ ਦਾ ਨਿਰਮਾਣ ਕਰਦੇ ਹਨ ਉਹ ਦੂਸਰੇ ਲੇਖਕਾਂ ਨਾਲ ਰਿਸ਼ਤੇਦਾਰੀ ਵਰਗੇ ਪਰਿਵਾਰਕ ‘ਤੇ ਨਿੱਜੀ ਸਬੰਧ ਵੀ ਪੈਦਾ ਕਰਦੇ ਹਨ ਤੇ ਕੁਝ ਸ਼ਰੀਕੇਬਾਜੀਆਂ ਵੀ ਉਨ੍ਹਾਂ ਦੇ ਹਿੱਸੇ ਆਉਂਦੀਆਂ ਹਨ ਡਾ. ਐਸ. ਤਰਸੇਮ ਨੂੰ ਵੀ ਜਿੱਥੇ ਲੇਖਕਾਂ-ਪਾਠਕਾਂ ਦਾ ਮਣਾਂ-ਮੂੰਹੀ ਪਿਆਰ ਤੇ ਸਤਿਕਾਰ ਮਿਲਿਆ, ਉੱਥੇ ਕੁਝ ਮਨ-ਮੁਟਾਵ ਵੀ ਚਾਹੇ ਜਾਂ ਅਣਚਾਹੇ ਰੂਪ ਵਿਚ ਉਨ੍ਹਾਂ ਦੇ ਹਿੱਸੇ ਆਏ ਇਹ ਉਨ੍ਹਾਂ ਦੇ ਸੁਭਾਅ ਦੀ ਖਾਸੀਅਤ ਸੀ ਕਿ ਉਹ ਦੂਸਰੇ ਲੇਖਕਾਂ ਪ੍ਰਤੀ ਆਪਣੇ ਮਨ ਵਿਚ ਪੈਦਾ ਹੋਏ ਕਿਸੇ ਗਿਲੇ-ਸ਼ਿਕਵੇ ਜਾਂ ਰੋਸੇ ਨੂੰ ਆਪਣੇ ਦਿਲ-ਦਿਮਾਗ ਵਿਚ ਸਥਾਈ ਪਨਾਹ ਨਹੀਂ ਸਨ ਦੇਂਦੇ ਸੰਨ 2011 ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਸਮੇਂ ਜਦੋਂ ਪ੍ਰਗਤੀਸ਼ੀਲ ਧਿਰ ਕਹਾਉਂਦੇ ਲੇਖਕ ਦੋ ਧੜਿਆਂ ਵਿਚ ਵੰਡੇ ਗਏ ਤਾਂ ਇੱਕ ਧਿਰ ਲੇਖਕਾਂ ਨੇ ਡਾ. ਐਸ. ਤਰਸੇਮ ਨੂੰ ਉਸ ਭਾਅ ਗੁਰਸ਼ਰਨ ਸਿੰਘ ਦੇ ਮੁਕਾਬਲੇ ਵਿਚ ਪ੍ਰਧਾਨਗੀ ਦਾ ਉਮੀਦਵਾਰ ਐਲਾਨ ਦਿੱਤਾ ਜਿਸਨੂੰ ਉਹ ਸੱਚੇ ਦਿਲੋਂ ਲੋਕਾਂ ਦਾ ਵੱਡਾ ਤੇ ਮਹਾਨ ਲੇਖਕ ਮੰਨਦੇ ਰਹੇ ਸਨ ਭਾਵੇਂ ਉਹ ਭਾਅ ਜੀ ਤੋਂ 56 ਵੋਟਾਂ ਵੱਧ ਲੈ ਚੋਣ ਜਿੱਤ ਗਏ ਪਰ ਉਨ੍ਹਾਂ ਦੇ ਦਿਲ ਵਿਚ ਭਾਅ ਜੀ ਦੇ ਖਿਲਾਫ਼ ਚੋਣ ਲੜਨ ਦਾ ਮਲਾਲ ਰਿਹਾ ਚੋਣ ਜਿੱਤਣ ਤੋਂ ਬਾਦ ਉਹ ਭਾਅ ਜੀ ਦੇ ਘਰ ਗਏ ਤੇ ਇਸ ਗੱਲੋਂ ਆਪਣੀ ਬੇ-ਵਸੀ ਜ਼ਾਹਿਰ ਕੀਤੀ ਕਿ ਦੋ ਧਿਰਾਂ ਵਿਚਕਾਰ ਸਿੱਧੀ ਟੱਕਰ ਹੋਣ ਕਾਰਨ ਉਨ੍ਹਾਂ ਲਈ ਚੋਣ ਮੈਦਾਨ ‘ਚੋਂ ਪਿੱਛੇ ਹਟਣਾ ਸੰਭਵ ਨਹੀਂ ਸੀ ਵੱਡੇ ਦਿਲ ਵਾਲੇ ਭਾਅ ਜੀ ਨੇ ਉਨ੍ਹਾਂ ਨੂੰ ਸ਼ਾਬਸ਼ੀ ਵੀ ਦਿੱਤੀ ਤੇ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦਿਵਾਇਆ ਤੇ ਇਸ ਤਰ੍ਹਾਂ ਦੋਹਾਂ ਦਾ ਇੱਕ-ਦੂਜੇ ਲਈ ਪਿਆਰ-ਸਤਿਕਾਰ ਬਣਿਆ ਰਿਹਾ ।

ਡਾ. ਐਸ. ਤਰਸੇਮ ਬਹੁ ਵਿਧਾਈ ਲੇਖਕ ਸਨ ਉਨ੍ਹਾਂ ਆਪਣਾ ਸਾਹਿਤਕ ਸਫਰ ਕਵਿਤਾ ਤੋਂ ਸ਼ੁਰੂ ਕੀਤਾ ਤੇ ਫਿਰ ਕਵਿਤਾ ਤੋਂ ਕਹਾਣੀ, ਕਹਾਣੀ ਤੋਂ ਅਲੋਚਨਾ ਤੇ ਅਲੋਚਨਾ ਤੋਂ ਵਾਰਤਕ ਤੱਕ ਦਾ ਸਫਰ ਕਰਦਿਆਂ ਆਪਣੀ ਕਲਮ ਦੀ ਨੋਕ ਹੇਠ ਆਈ ਹਰ ਸਾਹਿਤਕ ਵਿਧਾ ਨਾਲ ਪੂਰਾ ਇਨਸਾਫ ਕੀਤਾ ਗਜ਼ਲ ਦੇ ਅਰੂਜ਼ ਤੇ ਪਿੰਗਲ ਬਾਰੇ ਉਸ ਦੀ ਸੂਝ ਤੇ ਮੁਹਾਰਤ ਕਈ ਉਸਤਾਦ ਗਜ਼ਲਗੋ ਨਾਲੋਂ ਵੀ ਵੱਧ ਸੀ ਪਰ ਉਨ੍ਹਾਂ ਉਸਤਾਦ ਸ਼ਾਗਿਰਦ ਪਰੰਪਰਾ ਤੋਂ ਦੂਰੀ ਹੀ ਬਣਾਈ ਰੱਖੀ ਕਹਿੰਦੇ ਨੇ ਲੱਕੜ ਨਾਲ ਲੋਹਾ ਵੀ ਤਰ ਜਾਂਦਾ ਹੈ, ਨੇਤਰਹੀਣ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਨ-ਲਿਖਣ ਵਿਚ ਮੱਦਦ ਕਰਨ ਲਈ ਕੋਈ ਨਾ ਕੋਈ ਸਹਾਇਕ ਜਰੂਰ ਰੱਖਣਾ ਪੈਂਦਾ ਸੀ ਇਹ ਉਹਨਾਂ ਦੀ ਵਿਦਵਤਾ ਦਾ ਹੀ ਕਮਾਲ ਸੀ ਕਿ ਉਨ੍ਹਾਂ ਦੇ ਸਹਾਇਕ ਰਹੇ ਨੌਜਵਾਨ ਵੀ ਹੁਣ ਸਾਹਿਤ ਦੇ ਖੇਤਰ ਵਿਚ ਬਹੁਤ Àੁੱਘੜਵੀਂ ਪਛਾਣ ਬਣਾ ਚੁੱਕੇ ਹਨ ਦੋ ਦਰਜਣ ਮੌਲਿਕ ਤੇ ਏਨੀਆਂ ਹੀ ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ਇਹ ਅਲਬੇਲਾ ਸਾਹਿਤਕਾਰ ਸਾਡੇ ਚੇਤਿਆਂ ਦਾ ਹਮੇਸ਼ਾ ਹਿੱਸਾ ਬਣਿਆ ਰਹੇ, ਦੁਆ ਮੰਗਦੇ ਹਾਂ।

ਮਾਡਲ ਟਾਊਨ, ਬੋਹਾ (ਮਾਨਸਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।