ਜੇਡੀ (ਯੂ) ਦੇ ਰਾਜ ਸਭਾ ਮੈਂਬਰ ਮਹਿੰਦਰ ਪ੍ਰਸਾਦ ਦਾ ਦੇਹਾਂਤ

Mahendra Prasad Sachkahoon

ਜੇਡੀ (ਯੂ) ਦੇ ਰਾਜ ਸਭਾ ਮੈਂਬਰ ਮਹਿੰਦਰ ਪ੍ਰਸਾਦ ਦਾ ਦੇਹਾਂਤ

ਨਵੀਂ ਦਿੱਲੀ। ਜਨਤਾ ਦਲ (ਯੂ) ਦੇ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਮਹਿੰਦਰ ਪ੍ਰਸਾਦ ਦਾ ਬੀਤੀ ਦੇਰ ਰਾਤ ਅਪੋਲੋ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਬਿਮਾਰੀ ਕਾਰਨ ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਵਿੱਚ ਵੀ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਰਾਜਧਾਨੀ ਦੇ ਅਪੋਲੋ ਹਸਪਤਾਲ ਵਿਖੇ ਆਖਰੀ ਸਾਹ ਲਿਆ। ਉਹ ਇੱਕ ਜਾਣੇ-ਪਛਾਣੇ ਸਮਾਜ ਸੇਵਕ ਸਨ ਅਤੇ ਉਹਨਾਂ ਨੇ ਫਾਰਮਾਸਿਊਟੀਕਲ ਉਦਯੋਗ ਵਿੱਚ ਨਾਮ ਖੱਟਿਆ ਸੀ। ਇਹ ਜਾਣਕਾਰੀ ਅੱਜ ਇੱਥੇ ਜਨਤਾ ਦਲ (ਯੂ) ਦੇ ਸੂਤਰਾਂ ਨੇ ਦਿੱਤੀ। ਪਾਰਟੀ ਆਗੂਆਂ ਨੇ ਪ੍ਰਸਾਦ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ