ਜੰਮੂ ਕਸ਼ਮੀਰ : ਐਨਆਈਏ ਨੇ 14 ਜਿਲਿ੍ਹਆਂ ਦੇ 45 ਥਾਵਾਂ ‘ਤੇ ਕੀਤੀ ਛਾਪੇਮਾਰੀ

ਐਨਆਈਏ ਨੇ 14 ਜਿਲਿ੍ਹਆਂ ਦੇ 45 ਥਾਵਾਂ ‘ਤੇ ਕੀਤੀ ਛਾਪੇਮਾਰੀ

ਸ੍ਰੀਨਗਰ (ਏਜੰਸੀ)। ਐਨਆਈਏ ਨੇ ਟੈਰਰ ਫੰਡਿੰਗ ਮਾਮਲੇ ਵਿੱਚ ਜੰਮੂ ਕਸ਼ਮੀਰ ਵਿੱਚ 45 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਇਸ ਮਾਮਲੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਚ ਐਨਆਈਏ ਦੇ ਜਮਾਤਏ ਇਸਲਾਮੀ ਦੇ ਅਹਾਤੇ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ 2019 ਵਿੱਚ ਇਸ ਸੰਗਠਨ ਤੇ 5 ਸਾਲਾਂ ਲਈ ਪਾਬੰਦੀ ਲਗਾਈ ਸੀ, ਪਰ ਇਸਦੇ ਬਾਵਜੂਦ ਜੰਮੂ ਕਸ਼ਮੀਰ ਵਿੱਚ ਸੰਗਠਨ ਦੀਆਂ ਸਰਗਰਮੀਆਂ ਚੱਲ ਰਹੀਆਂ ਸਨ। ਜਮਾਤ ਪਾਕਿਸਤਾਨ ਪੱਖੀ ਅਤੇ ਵੱਖਵਾਦੀ ਸੰਗਠਨ ਹੈ, ਜੋ ਪਾਬੰਦੀ ਦੇ ਬਾਵਜੂਦ ਕੰਮ ਕਰ ਰਹੀ ਹੈ।

ਕਿੱਥੇ ਕਿੱਥੇ ਹੋਈ ਛਾਪੇਮਾਰੀ

ਛਾਪੇਮਾਰੀ ਵਿੱਚ ਸ੍ਰੀਨਗਰ, ਬਡਗਾਮ, ਗੰਦਰਬਲ, ਬਾਰਾਮੂਲਾ, ਕੁਪਵਾੜਾ, ਬਾਂਦੀਪੁਰ, ਅਨੰਤਨਾਗ, ਸ਼ੋਪੀਆਂ, ਪੁਲਵਾਮਾ, ਕੁਲਗਾਮ ਰਾਮਬਨ, ਡੋਡਾ, ਕਿਸ਼ਤਵਾੜ ਅਤੇ ਰਾਜੌਰੀ ਸ਼ਾਮਲ ਹਨ। ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਦੱਸਿਆ ਜਾ ਰਿਹਾ ਹੈ।

ਕੀ ਹੈ ਮਾਮਲਾ

ਗ੍ਰਹਿ ਮੰਤਰਾਲੇ ਨੂੰ ਖੁਫੀਆ ਏਜੰਸੀਆਂ ਦੁਆਰਾ ਸੂਚਿਤ ਕੀਤਾ ਗਿਆ ਸੀ ਕਿ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪੱਥਰਬਾਜ਼ੀ ਅਤੇ ਅੱਤਵਾਦੀ ਘਟਨਾਵਾਂ ਘਟੀਆਂ ਹਨ ਅਤੇ ਜਮਾਤ ਦੁਬਾਰਾ ਅੱਤਵਾਦ ਫੈਲਾਉਣਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਜਮਾਤ ਨੇ ਨਵੇਂ ਵੱਖਵਾਦੀਆਂ ਅਤੇ ਅੱਤਵਾਦੀਆਂ ਦੀ ਭਰਤੀ ਲਈ ਇੱਕ ਗੁਪਤ ਮੀਟਿੰਗ ਕੀਤੀ ਸੀ। ਇਸ ਕਾਰਨ ਗ੍ਰਹਿ ਮੰਤਰਾਲੇ ਨੇ ਜਮਾਤ ਦੇ ਫੰਡਾਂ ਦੀ ਜਾਂਚ ਦਾ ਕੰਮ ਐਨਆਈਏ ਨੂੰ ਸੌਂਪਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ