ਨਾਕੇ ‘ਤੇ ਹੱਥੋਪਾਈ ਤੇ ਅਪਸ਼ਬਦ ਬੋਲਣ ਦੇ ਦੋਸ਼ ‘ਚ ਮਾਮਲਾ ਦਰਜ

Ludhiana News
(ਸੰਕੇਤਕ ਫੋਟੋ)।

ਜਲਾਲਾਬਾਦ (ਰਜਨੀਸ਼ ਰਵੀ) ਸਦਰ ਥਾਣਾ ਜਲਾਲਾਬਾਦ ਪੁਲਿਸ (Jalalabad News) ਦੀ ਟੀਮ ਨਾਲ ਨਾਕਾਬੰਦੀ ਦੌਰਾਨ ਗਾਲੀ-ਗਲੋਚ ਕਰਨ ਵਾਲੇ ਵਿਅਕਤੀ ਖਿਲਾਫ ਸ਼ਿਕਾਇਤ ਦੇ ਆਧਾਰ ‘ਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੁਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਥਾਣਾ ਸਦਰ ਦੇ ਐਸ.ਐਚ.ਓ ਅਤੇ ਪੁਲਿਸ ਪਾਰਟੀ ਸਮੇਤ ਰਾਤ ਸਮੇਂ ਚੈਕਿੰਗ ਦੇ ਸਬੰਧ ਵਿੱਚ ਬੱਘੇਕੇ ਮੋੜ ਵਿਖੇ ਚੈਕਿੰਗ ਕਰ ਰਹੇ ਸਨ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਅੱਜ, 9 ਵਜੇ ਤੱਕ ਹੋਈ 5.21 ਫ਼ੀਸਦੀ ਵੋਟਿੰਗ

ਉਸੇ ਸਮੇਂ ਇੱਕ ਵਿਅਕਤੀ ਬਾਈਕ ਨੰਬਰ ਪੀਬੀ-22ਜੇ-1856 ‘ਤੇ ਆਉਂਦਾ ਦੇਖਿਆ ਗਿਆ। ਜਦੋਂ ਟੀਮ ਨੇ ਉਸ ਨੂੰ ਰੋਕ ਕੇ ਉਸ ਦਾ ਨਾਂ-ਪਤਾ ਪੁੱਛਿਆ ਤਾਂ ਉਸ ਨੇ ਪੁਲਸ ਪਾਰਟੀ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਪੀ.ਐਚ.ਜੀ.ਕੁਲਵਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ ਗਈ ਅਤੇ ਨਾਮ ਪਲੇਟ ਤੋੜ ਦਿੱਤੀ ਗਈ ਅਤੇ ਵਰਦੀ ਦਾ ਮੋਢਾ ਉੱਖੜ ਗਿਆ। ਪੀਐਚਜੀ ਕੁਲਵਿੰਦਰ ਸਿੰਘ ਦੇ ਬਿਆਨਾਂ ’ਤੇ ਪੁਲੀਸ ਨੇ ਬਲਵਿੰਦਰ ਸਿੰਘ ਪੁੱਤਰ ਦੇਸ ਰਾਜ ਵਾਸੀ ਪਿੰਡ ਲਮੋਚੜ ਕਲਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। (Jalalabad News)