Jagannath Yatra : ਬਿਜ਼ਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਇਆ ਰੱਥ, 7 ਦੀ ਮੌਤ

Jagannath Yatra

ਤ੍ਰਿਪੁਰਾ (ਏਜੰਸੀ)। ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ ’ਚ ਬੁੱਧਵਾਰ ਸ਼ਾਮ ਨੂੰ ਜਗਨਨਾਥ (Jagannath Yatra) ਯਾਤਰਾ ਦਾ ਰੱਥ ਹਾਈ ਟੈਂਸ਼ਨ ਤਾਰ ਦੀ ਲਪੇਟ ’ਚ ਆ ਗਿਆ। ਇਸ ਕਾਰਨ ਦੋ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਲੋਕਾਂ ਦੇ ਝੁਲਸਣ ਦੀ ਖਬਰ ਸਾਹਮਣੇ ਆ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : Sidhu Moose Wala ਕਤਲ ਕੇਸ : ਲਾਰੈਂਸ, ਟੀਨੂੰ, ਜੱਗੂ, ਮਿੰਟੂ ਤੇ ਮੰਨਾ ਤੋਂ ਬਿਨ੍ਹਾਂ 14 ਜਣੇ ਹੋਏ ਪੇਸ਼

ਉਲਟੀ ਰੱਥ ਯਾਤਰਾ ਦੌਰਾਨ ਵਾਪਰਿਆ ਹਾਦਸਾ | Jagannath Yatra

ਪੁਲਿਸ ਮੁਤਾਬਕ ਇਹ ਘਟਨਾ ਸ਼ਾਮ ਕਰੀਬ 4.30 ਵਜੇ ਇਸਕਾਨ ਮੰਦਿਰ ਵੱਲੋਂ ਕਰਵਾਏ ਜਾ ਰਹੇ ‘ਉਲਟਾ ਰਥ ਯਾਤਰਾ’ ਉਤਸਵ ਦੌਰਾਨ ਕੁਮਾਰਘਾਟ ਇਲਾਕੇ ’ਚ ਵਾਪਰੀ। ਸ਼ਰਧਾਲੂ ਲੋਹੇ ਦੇ ਬਣੇ ਰੱਥ ਨੂੰ ਖਿੱਚ ਰਹੇ ਸਨ। ਇਸ ਦੌਰਾਨ ਰੱਥ 133 ਕੇਵੀ ਓਵਰਹੈੱਡ ਕੇਬਲ ਦੇ ਸੰਪਰਕ ’ਚ ਆ ਗਿਆ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰੱਥ ਲਾਈਵ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਕਿਵੇਂ ਆਇਆ। ਮਾਨਤਾਵਾਂ ਦੇ ਅਨੁਸਾਰ, ਤ੍ਰਿਪੁਰਾ ਵਿੱਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਇੱਕ ਹਫ਼ਤੇ ਬਾਅਦ ਉਲਟੀ ਰੱਥ ਯਾਤਰਾ ਨਿਕਲਦੀ ਹੈ। ਇਸ ’ਚ ਭਗਵਾਨ ਦਾ ਰੱਥ ਪਿੱਛੇ ਤੋਂ ਖਿੱਚਿਆ ਜਾਂਦਾ ਹੈ। ਭਗਵਾਨ ਜਗਨਨਾਥ ਦੇ ਨਾਲ ਭਗਵਾਨ ਬਲਭਦਰ ਅਤੇ ਭੈਣ ਸੁਭਦਰਾ ਰੱਥ ’ਤੇ ਸਵਾਰ ਹਨ।

ਮੁੱਖ ਮੰਤਰੀ ਮਾਨਿਕ ਸਾਹਾ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਕਈ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਹੋਏ ਹਨ। ਮੈਂ ਇਸ ਘਟਨਾ ਤੋਂ ਦੁਖੀ ਹਾਂ। ਪੀੜਤ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਇਸ ਔਖੀ ਘੜੀ ’ਚ ਪੀੜਤਾਂ ਦੇ ਨਾਲ ਖੜ੍ਹੀ ਹੈ।