(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਹੁਣ ਮਹਾਂਕ੍ਰਾਂਤੀ ਦਾ ਰੂਪ ਲੈ ਚੁੱਕੀ ਹੈ। ਪੂਜਨੀਕ ਗੁਰੂ ਜੀ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਗਾਇਆ ਗਿਆ ਗੀਤ ‘ਜਾਗੋ ਦੁਨੀਆ ਦੇ ਲੋਕੋ’ (Jaago Duniya De Loko) ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਗੀਤ ਦਾ ਅਸਰ ਦੇਸ਼ ਦੇ ਮਹਾਂਨਗਰਾਂ ’ਚ ਵੀ ਇਸ ਕਦਰ ਵੇਖਿਆ ਜਾ ਰਿਹਾ ਹੈ ਕਿ ਪੂਜਨੀਕ ਗੁਰੂ ਜੀ ਦੇ ਇਸ ਗੀਤ ਨੂੰ ਸੁਣ ਕੇ ਹੀ ਨਸ਼ੇੜੀ ਨਸ਼ਾ ਛੱਡ ਰਹੇ ਹਨ। ਪੰਚਾਇਤ ਠੇਕੇ ਬੰਦ ਕਰਵਾ ਰਹੀ ਹੈ, ਪਿੰਡ ’ਚ ਨਸ਼ਿਆਂ ਦੇ ਦਾਨਵ ਦੀ ਐਂਟਰੀ ਬੰਦ ਕਰਨ ਲਈ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਹੋ ਗਏ ਹਨ।
ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੇ ਇਸ ਸੌਂਗ ਦੀ ਗੂੰਜ ਹੁਣ ਸਕੂਲਾਂ, ਕਾਲਜਾਂ, ਪੁਲਿਸ ਪ੍ਰਸ਼ਾਸਨਿਕ ਪ੍ਰੋਗਰਾਮਾਂ ’ਚ ਵੀ ਗੂੰਜਣ ਲੱਗੀ ਹੈ। ਅਜਿਹਾ ਹੀ ਨਾਅਰਾ ਗੁਰੂ ਦੋਰਾਣਾਚਾਰੀਆਂ ਦੀ ਨਗਰੀ ਗੁਰੂਗ੍ਰਾਮ ’ਚ ਵੇਖਣ ਨੂੰ ਮਿਲਿਆ। ਜਿੱਥੇ ਪ੍ਰਸਿੱਧ ਵਪਾਰੀਆਂ ਨੇ ਜਦੋਂ ਪੂਜਨੀਕ ਗੁਰੂ ਜੀ ਦੇ ‘ਜਾਗੋ ਦੇਸ਼ ਦੇ ਲੋਕੋ’ ਭਜਨ ਸੁਣਿਆ, ਤਾਂ ਖੁਦ ਨੂੰ ਤਾੜੀਆਂ ਵਜਾਉਣ ਤੋਂ ਨਹੀਂ ਰੋਕ ਸਕੇ।
ਹਰ ਜੁਬਾਨ ਜਾਗੋ ਦੁਨੀਆ ਦੇ ਲੋਕੋ ਗੀਤ (Jaago Duniya De Loko)
ਹਰ ਜੁਬਾਨ ਇਹੀ ਕਹਿ ਰਹੀ ਸੀ ਅੱਜ ਨਸ਼ਿਆਂ ਖਿਲਾਫ ਅਜਿਹੀ ਮੁੁਹਿੰਮ ਦੀ ਲੋੜ ਹੈ ਤਾਂ ਕਿ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਭਾਰਤ ਨੂੰ ਵਿਸ਼ਵ ਗੁਰੂ ਬਣਾਇਆ ਜਾ ਸਕੇ। ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਪ੍ਰਸਿੱਧ ਹੋਟਲ ’ਚ ਬੀਤੇ ਦਿਨੀਂ ਮਾਈਕ੍ਰੋਟੇਕ ਇੰਵਟਰ ਕੰਪਨੀ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਸੀ। ਇਸ ਪ੍ਰੋਗਰਾਮ ’ਚ ਉੱਤਰ-ਭਾਰਤ ਤੋਂ ਵਪਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਕੀਤਾ ਗਿਆ ਸੀ।
ਇਸ ਦੌਰਾਨ ਜਿਵੇਂ ਹੀ ਨੌਜਵਾਨਾਂ ਨੇ ਪੁੂਜਨੀਕ ਗੁਰੂ ਜੀ ਦੇ ’ਜਾਗੋ ਦੁਨੀਆ ਦੇ ਲੋਕੋ’ ਗੀਤ ’ਤੇ ਪੇਸ਼ਕਾਰੀ ਦਿੱਤੀ ਤਾਂ ਤਾੜੀਆਂ ਦੀ ਗੜਗੜਾਹਟ ਜ਼ੋਰਾਂ ਨਾਲ ਗੂੰਜ ਊੁੱਠੀ। ਲੋਕਾਂ ਨੇ ਇਸ ਵੀਡੀਓ ਨੂੰ ਜੰਮ ਕੇ ਵਾਇਰਲ ਵੀ ਕੀਤਾ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਹੁਣ ਦੇਸ਼ ਦਾ ਹਰ ਨੌਜਵਾਨ ਆਹੂਤੀ ਪਾ ਰਿਹਾ ਹੈ। ਇੱਕ ਦਿਨ ਜ਼ਰੂਰ ਆਵੇਗਾ ਜਦੋਂ ਸਾਡਾ ਦੇਸ਼ ਭਾਰਤ ਨਸ਼ਾ ਮੁਕਤ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ