ਆਈਪੀਐਲ 2020 : ਜੀਓ ਤੇ ਏਅਰਟੈਲ ਦੇ ਗਾਹਕ ਮੋਬਾਇਲ ‘ਤੇ ਵੇਖਣ ਸਕਣਗੇ ਮੈਚ

ਮੈਚ ਵੇਖਣ ਲਈ ਖਰਚਣਗੇ ਪੈਣਗੇ ਇੱਕ ਸਾਲ ਲਈ 399 ਰੁਪਏ ਤੇ 1499 ਰੁਪਏ

ਨਵੀਂ ਦਿੱਲੀ। ਆਈਪੀਐਲ-2020 ਸ਼ੁਰੂ ਹੋਣ ‘ਚ ਸਿਰਫ਼ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਤੇ ਕ੍ਰਿਕਟ ਦੇ ਫੈਨ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਇੱਕ ਵਾਰ ਵੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਆਈਪੀਐਲ ‘ਚ ਪਹਿਲਾ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ ਸੱਤ ਵਜੇ ਹੋਵੇਗਾ। ਭਾਰਤ ‘ਚ ਜੋ ਮੈਚ ਅੱਠ ਵਜੇ ਤੋਂ ਹੁੰਦੇ ਸਨ, ਉਹ ਯੂਏਈ ‘ਚ ਸਾਢੇ ਸੱਤ ਵਜੇ ਤੋਂ ਹੋਣਗੇ।

ਹੁਣ ਆਈਪੀਐਲ 2020 ਦੇ ਪ੍ਰਸਾਰਨਕਰਤਾ ਸਟਾਰ ਸਪੋਰਟਸ ਨੇ ਵੀ ਕਮਰ ਕਸ ਲਈ ਹੈ ਤੇ ਇਸ ਦੇ ਇਸ਼ਤਿਹਾਰ ਵੀ ਟੀਵੀ ‘ਤੇ ਆਉਣੇ ਸ਼ੁਰੂ ਹੋ ਗਏ ਹਨ। ਪਰ ਜੇਕਰ ਤੁਸੀਂ ਟੀਵੀ ‘ਤੇ ਮੈਚ ਨਹੀਂ ਵੇਖ ਸਕਦੇ ਤਾਂ ਤੁਸੀਂ ਹੁਣ ਆਪਣੇ ਮੋਬਾਇਲ ‘ਤੇ ਵੀ ਆਈਪੀਐਲ ਦੇ ਸਾਰੇ ਮੈਚਾਂ ਦਾ ਲਾਈਵ ਟੈਲੀਕਾਸਟ ਵੇਖ ਸਕਦੇ ਹੋ। ਪਰ ਇਸ ਲਈ ਤੁਹਾਨੂੰ ਕੁਝ ਪੈਸੇ ਖਰਚ ਕਰਨੇ ਪੈਣਗੇ, ਪਰ ਇੱਕ ਵਾਰ ਪੈਸੇ ਖਰਚ ਕਰਨ ਤੋਂ ਬਾਅਦ ਪੂਰੇ ਆਈਪੀਐਲ ਦਾ ਮਜ਼ਾ ਤੁਸੀਂ ਆਪਣੇ ਮੋਬਾਇਲ ‘ਤੇ ਲੈ ਸਕਦੇ ਹੋ। ਆਈਪੀਐਲ ਦੇ ਡਿਜ਼ੀਟਲ ਪ੍ਰੋਗਰਾਮ ਪ੍ਰਸਾਰਕ ਮੰਚ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਇਹ ਮੈਚ ਸਿਰਫ਼ ਉਹ ਗਾਹਕ ਵੇਖ ਸਕਣਗੇ ਜਿਨ੍ਹਾਂ ਨੇ ਉਸਦੀ ਸਾਲਾਨਾ ਗਾਹਕੀ ਲੈ ਰੱਖੀ ਹੈ। ਜੋ ਵਿਅਕਤੀ ਪੂਰੇ ਸਾਲ ਦਾ ਪਲਾਨ ਲੈਣਗੇ ਜਾਂ ਫਿਰ ਉਨ੍ਹਾਂ ਨੇ ਸਾਲ ਭਰ ਦਾ ਪਲਾਨ ਲੈ ਰੱਖਿਆ ਹੈ ਉਹੀ ਕ੍ਰਿਕਟ ਫੈਨ ਮੈਚ ਦਾ ਲਾਈਵ ਪ੍ਰਸਾਰਨ ਵੇਖ ਸਕਣਗੇ।

ਡਿਜਨੀ ਹਾਟਸਟਾਰ ਨੇ ਕਿਹਾ ਕਿ ਉਸਦੇ ਪਲੇਟਫਾਰਮ ‘ਤੇ ਡਿਜਨੀ ਹਾਟਸਟਾਰ ਵੀਆਈਪੀ (399 ਰੁਪਏ ‘ਚ 12 ਮਹੀਨੇ) ਤੇ ਡਿਜਨੀ ਹਾਟਸਟਾਰ ਪ੍ਰੀਮੀਅਮ (1,499 ਰੁਪਏ ‘ਚ 12 ਮਹੀਨੇ) ਯੋਜਨਾ ਦੇ ਪੁਰਾਣੇ ਤੇ ਨਵੇਂ ਗਾਹਕ ਹੀ ਆਈਪੀਐਲ ਦਾ ਪ੍ਰਸਾਰਨ ਵੇਖ ਸਕਣਗੇ। ਕੰਪਨੀ ਨੇ ਕਿਹਾ ਕਿ ਡਿਜਨੀ ਹਾਟਸਟਾਰ ਵੀਆਈਪੀ ਯੋਜਨਾ ਦੀ ਗਾਹਕੀ ਲੈਣ ਦੇ ਚਾਹਵਾਨ ਵਿਅਕਤੀਆਂ ਲਈ ਆਸਾਨੀ ਲਈ ਟੈਲੀਕਾਮ ਕੰਪਨੀ ਜੀਓ ਤੇ ਏਅਰਟੈਲ ਨਾਲ ਗਠਜੋੜ ਕੀਤਾ ਹੈ। ਇਹ ਦੋਵੇਂ ਕੰਪਨੀਆਂ ਇਸ ਦੇ ਲਈ ਭੁਗਤਾਨ ‘ਤੇ 12 ਮਹੀਨਿਆਂ ਲਈ ਇਸ ਯੋਜਨਾ ਦੀ ਪੇਸ਼ਕਸ਼ ਕਰਨਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.