ਨੋਟਬੰਦੀ ਘਪਲੇ ‘ਤੇ ਹੋਏ ਖੁਲਾਸਿਆਂ ਦੀ ਹੋਵੇ ਜਾਂਚ : ਕਾਂਗਰਸ

Investigation, Scam, Congress

ਖੁਲਾਸਾ : ਨੋਟਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਬਦਲਣ ਦਾ ਕੰਮ ਭਾਜਪਾ ਦੇ ਵੱਡੇ ਆਗੂਆਂ ਦੇ ਇਸ਼ਾਰੇ ‘ਤੇ ਹੋਇਆ

ਨਵੀਂ ਦਿੱਲੀ | ਕਾਂਗਰਸ ਨੇ ਨੋਟਬੰਦੀ ਤੋਂ ਬਾਅਦ ਪੁਰਾਣੇ ਨੋਟਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਬਦਲਣ ਦਾ ਇੱਕ ਹੋਰ ਖੁਲਾਸਾ ਕਰਦਿਆਂ ਅੱਜ ਦਾਅਵਾ ਕੀਤਾ ਕਿ ਹੁਣ ਸਾਬਤ ਹੋ ਗਿਆ ਹੈ ਕਿ ਨੋਟਬੰਦੀ ਦੇਸ਼ ਦਾ ਸਭ ਤੋਂ ਵੱਡਾ ਘਪਲਾ ਹੈ ਤੇ ਇਸ ਸਬੰਧੀ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਪ੍ਰੈੱਸ ਕਾਨਫਰੰਸ ‘ਚ ਇੱਕ ਸਟਿੰਗ ਦਿਖਾਇਆ ਤੇ ਦਾਅਵਾ ਕੀਤਾ ਕਿ ਗੁਜਰਾਤ ‘ਚ ਭਾਜਪਾ ਦਫ਼ਤਰ ਤੋਂ ਮਿਲੇ ਨਿਰਦੇਸ਼ ਦੇ ਅਧਾਰ ‘ਤੇ 31 ਦਸੰਬਰ 2016 ਤੋਂ ਬਾਅਦ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀ ਕਿਸ ਤਰ੍ਹਾਂ ਨਾਲ ਗੈਰ ਕਾਨੂੰਨੀ ਅਦਲਾ-ਬਦਲੀ ਕੀਤੀ ਗਈ ਸੀ ਇਸ ਕੰਮ ‘ਚ ਭਾਜਪਾ ਆਗੂਆਂ ਦੇ ਨਾਲ ਹੀ ਬੈਂਕ ਦੇ ਸੇਵਾ ਮੁਕਤ ਅਧਿਕਾਰੀ ਤੇ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ

ਉਨ੍ਹਾਂ ਕਿਹਾ ਕਿ ਇਸ ਸਟਿੰਗ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੁਰਾਣੇ ਨੋਟਾਂ ਦੀ ਅਦਲਾ-ਬਦਲੀ ਦੌਰਾਨ ਗੜਬੜੀ ਕਰਨ ਦੇ ਸ਼ੱਕ ‘ਚ ਕੈਬਨਿਟ ਸਕੱਤਰੇਤ ‘ਚ ਤਾਇਨਾਤ ਇੱਕ ਕਰਮਚਾਰੀ ਨੂੰ ਬਰਖਾਸਤ ਕੀਤਾ ਗਿਆ ਇਹ ਕਰਮਚਾਰੀ ਪੰਜ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਪਰ ਜੂਨ 2017 ਨੂੰ ਉਸ ਨੂੰ ਅਚਾਨਕ ਨੌਕਰੀ ਤੋਂ ਹਟਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਕਰਮਚਾਰੀ ਨੂੰ ਕਿਸ ਅਧਾਰ ‘ਤੇ ਹਟਾਇਆ ਗਿਆ ਤੇ ਕੀ ਉਸ ਨੂੰ ਹਟਾਉਣ ਤੋਂ ਪਹਿਲਾਂ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਸੀ ਜੇਕਰ ਨੋਟਿਸ ਦਿੱਤਾ ਗਿਆ ਸੀ ਤਾਂ ਉਸ ‘ਚ ਕੀ ਲਿਖਿਆ ਸੀ, ਇਸ ਦਾ ਵੀ ਖੁਲਾਸਾ ਹੋਣਾ ਚਾਹੀਦਾ ਹੈ ਕਾਂਗਰਸ ਆਗੂ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਜੋ ਖੁਲਾਸੇ ਹੋਏ ਹਨ ਉਨ੍ਹਾਂ ਤੋਂ ਸਾਫ਼ ਹੈ ਕਿ ਪੁਰਾਣੇ ਨੋਟਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਬਦਲਣ ਦਾ ਕੰਮ ਭਾਜਪਾ ਦੇ ਵੱਡੇ ਆਗੂਆਂ ਦੇ ਇਸ਼ਾਰੇ ‘ਤੇ ਹੋਇਆ ਹੈ ਸਟਿੰਗ ‘ਚ ਭਾਜਪਾ ਦਫ਼ਤਰ ‘ਚ ਤਾਇਨਾਤ ਇੱਕ ਕਾਰਜਕਰਤਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਫੋਟੋ ਲਹਿਰਾਉਂਦਿਆਂ ਕਹਿ ਰਿਹਾ ਹੈ ਕਿ ਡਰਨ ਦੀ ਗੱਲ ਨਹੀਂ ਹੈ ਸੌ, ਦੋ ਸੌ ਜਾਂ ਪੰਜ ਸੌ ਕਰੋੜ ਜਿੰਨੇ ਵੀ ਹਨ, ਸਭ ਬਦਲੇ ਜਾਣਗੇ ਤੇ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।