ENG vs IND : ਤੀਜੇ ਦਿਨ ਲੰਚ ਤੱਕ ਭਾਰਤ 273 ਦੌੜਾਂ ਨਾਲ ਅੱਗੇ, ਸ਼ੁਭਮਨ ਗਿੱਲ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ

ENG vs IND

ਐਂਡਰਸਨ ਨੇ ਲਈਆਂ 2 ਵਿਕਟਾਂ

  • ਸ਼ੁਭਮਨ ਗਿੱਲ ਤੇ ਅਕਸ਼ਰ ਪਟੇਲ ਕ੍ਰੀਜ ’ਤੇ ਨਾਬਾਦ

ਸਪੋਰਟਸ ਡੈਸਕ। ਵਿਸ਼ਾਖਾਪਟਨਮ ਟੈਸਟ ’ਚ ਟੀਮ ਇੰਡੀਆ ਨੇ ਤੀਜੇ ਦਿਨ ਦੇ ਲੰਚ ਸੈਸ਼ਨ ਤੱਕ 4 ਵਿਕਟਾਂ ’ਤੇ 130 ਦੌੜਾਂ ਬਣਾ ਲਈਆਂ ਹਨ। ਟੀਮ ਦੂਜੀ ਪਾਰੀ ’ਚ 273 ਦੌੜਾਂ ਨਾਲ ਅੱਗੇ ਹੈ। ਸ਼ੁਭਮਨ ਗਿੱਲ ਨੇ ਅਰਧਸੈਂਕੜਾ ਜੜਿਆ ਹੈ, ਦੂਜੇ ਸੈਸ਼ਨ ’ਚ ਉਹ ਅਕਸ਼ਰ ਪਟੇਲ ਦੇ ਨਾਲ ਭਾਰਤ ਦੀ ਪਾਰੀ ਦੀ ਅਗਵਾਈ ਕਰੇਗਾ। ਇੰਗਲੈਂਡ ਵੱਲੋਂ ਜੇਮਸ ਐਂਡਰਸਨ ਨੇ 2 ਵਿਕਟਾਂ ਲਈਆਂ। ਰੇਹਾਨ ਅਹਿਮਦ ਅਤੇ ਟਾਮ ਹਾਰਟਲੇ ਨੂੰ ਵੀ ਇੱਕ-ਇੱਕ ਵਿਕਟ ਮਿਲੀ। (ENG vs IND)

ਰੇਲਵੇ ਭਰਤੀ ਪ੍ਰੀਖਿਆ ਲਈ ਕੈਲੰਡਰ ਜਾਰੀ, ਵੇਖੋ ਕਦੋਂ ਕਿਹੜੀ ਅਸਾਮੀ

ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ 13 ਦੌੜਾਂ ਬਣਾ ਕੇ, ਯਸ਼ਸਵੀ ਜੈਸਵਾਲ 17 ਦੌੜਾਂ ਬਣਾ ਕੇ, ਸ਼੍ਰੇਅਸ ਅਈਅਰ 29 ਦੌੜਾਂ ਬਣਾ ਕੇ ਅਤੇ ਰਜ਼ਤ ਪਾਟੀਦਾਰ 9 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਨੇ ਸ਼ੁੱਕਰਵਾਰ ਨੂੰ ਡਾਕਟਰ ਵਾਈਐਸ ਰਾਜਸ਼ੇਖਰ ਸਟੇਡੀਅਮ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ’ਚ ਭਾਰਤ ਨੇ 396 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ 253 ਦੌੜਾਂ ਬਣਾਈਆਂ। ਤੀਜੇ ਦਿਨ ਭਾਰਤ ਨੇ 28/0 ਦੇ ਸਕੋਰ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। (ENG vs IND)

ਸ਼੍ਰੇਅਸ-ਸ਼ੁਭਮਨ ਵਿਚਕਾਰ ਹੋਈ 81 ਦੌੜਾਂ ਦੀ ਸਾਂਝੇਦਾਰੀ | ENG vs IND

ਨੰਬਰ-3 ’ਤੇ ਬੱਲੇਬਾਜ਼ੀ ਕਰਨ ਆਏ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਵਿਚਕਾਰ ਤੀਜੇ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਹੋਈ। ਸ਼੍ਰੇਅਸ 29 ਦੌੜਾਂ ਬਣਾ ਕੇ ਆਊਟ ਹੋਏ, ਉਨ੍ਹਾਂ ਦੀ ਵਿਕਟ ਨਾਲ ਦੋਵਾਂ ਵਿਚਕਾਰ ਸਾਂਝੇਦਾਰੀ ਟੁੱਟ ਗਈ। ਸ਼ੁਭਮਨ ਨੇ ਇਸ ਸਾਂਝੇਦਾਰੀ ’ਚ 52 ਦੌੜਾਂ ਜੋੜੀਆਂ। ਭਾਰਤ ਦੀ ਦੂਜੀ ਵਿਕਟ 30 ਦੌੜਾਂ ਦੇ ਸਕੋਰ ’ਤੇ ਡਿੱਗੀ। (ENG vs IND)