ਫਰਾਂਸ ਨਾਲ ਭਾਰਤ ਦੇ ਕਾਫੀ ਪੁਰਾਣੇ ਅਤੇ ਮਜ਼ਬੂਤ ਰੱਖਿਆ ਸੰਬੰਧ: ਸੁਸ਼ਮਾ

India, Old, Defense, Relation, France, Sushma

ਰੱਖਿਆ ਉਤਪਾਦਾਂ ਦੇ ਨਾਲ-ਨਾਲ ਕਹੀ ਹੋਰ ਮੁੱਦਿਆਂ ‘ਤੇ ਵੀ ਵਿਸਥਾਰ ਨਾਲ ਹੋਈ ਗੱਲ

ਨਵੀਂ ਦਿੱਲੀ| ਭਾਰਤ ਨੇ ਅੱਜ ਕਿਹਾ ਕਿ ਫਰਾਂਸ ਨਾਲ ਉਸ ਦੇ ਰੱਖਿਆ ਸੰਬੰਧ ਕਾਫੀ ਵਿਆਪਕ ਅਤੇ ਬਹੁਤ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਨ, ਜਦੋਂਕਿ ਫਰਾਂਸ ਨੇ ਕਿਹਾ ਹੈ ਕਿ ‘ਭਾਰਤ ਦਾ ਸ਼ਕਤੀਸ਼ਾਲੀ ਹੋਣ ਕੌਮਾਂਤਰੀ ਹਿੱਤ ‘ਚ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਭਾਰਤ ਦੌਰੇ ‘ਤੇ ਆਏ ਫਰਾਂਸ ਦੇ ਰੱਖਿਆ ਮੰਤਰੀ ਜੀਨ ਯੇਵ ਲੇ ਦ੍ਰਾਂਅ ਨੇ ਇੱਥੇ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਅੱਤਵਾਦ ਨਾਲ ਮਿਲਕੇ ਲੜਨ ‘ਤੇ ਸਹਿਮਤੀ ਪ੍ਰਗਟਾਈ ਫਰਾਂਸੀਸੀ ਰੱਖਿਆ ਮੰਤਰੀ ਨਾਲ ਸਾਂਝੀ ਕਾਨਫਰੰਸ ‘ਚ ਸ੍ਰੀਮਤੀ ਸਵਰਾਜ ਨੇ ਕਿਹਾ, ਭਾਰਤ ਦੇ ਫਰਾਂਸ ਨਾਲ ਰੱਖਿਆ ਸੰਬੰਧ ਕਾਫੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਨ ਅਤੇ ਇਹ ਬਹੁਤ ਮਜ਼ਬੂਤ ਹਨ ਉਨ੍ਹਾਂ ਨੇ ਕਿਹਾ ਕਿ ਦੋਵਾਂ ਪੱਖਾਂ ਦੀ ਮੀਟਿੰਗ ‘ਚ ਰੱਖਿਆ ਉਤਪਾਦਾਂ ਦੇ ਸਾਂਝੇ ਨਿਰਮਾਣ ਦੇ ਨਾਲ-ਨਾਲ ਕਈ ਹੋਰ ਮੁੱਦਿਆਂ ‘ਤੇ ਵੀ ਵਿਸਥਾਰ ਨਾਲ ਗੱਲ ਹੋਈ

ਭਾਰਤ ਦਾ ਸ਼ਕਤੀਸ਼ਾਲੀ ਹੋਣਾ ਕੌਮਾਂਤਰੀ ਹਿੱਤ ‘ਚ: ਫਰਾਂਸ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਬੀਤੇ ਅਕੂਤਬਰ ‘ਚ ਫਰਾਂਸ ਦੌਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹ ਕਿ ਦੋਵੇਂ ਦੇਸ਼ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ ਫਰਾਂਸ ਦਾ ਮੰਨਣਾ ਹੈ ਕਿ ਭਾਰਤ ਦਾ ਸ਼ਕਤੀਸ਼ਾਲੀ ਹੋਣਾ ਕੌਮਾਂਤਰੀ ਹਿੱਤ ‘ਚ ਹੈ ਜਲਵਾਯੂ ਤਬਦੀਲੀ ‘ਤੇ ਪੈਰਿਸ ‘ਚ ਹੋਣ ਵਾਲੀ ਮੀਟਿੰਗ ਅਤੇ ਭਵਿੱਖ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦਾ ਕਾਫੀ ਮਹੱਤਵ ਰਹੇਗਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਮਰਿਕ ਹਿੱਸੇਦਾਰੀ ਵਧਾਉਣ, ਹਿੰਦ ਪ੍ਰਸ਼ਾਂਤ ਖੇਤਰ, ਨਾਗਰਿਕ ਪਰਮਾਣੂ ਸਹਿਯੋਗ, ਰੱਖਿਆ, ਸੁਰੱਖਿਆ, ਪੁਲਾੜ, ਵਪਾਰ ਅਤੇ ਆਰਥਿਕ ਖੇਤਰਾਂ ‘ਚ ਸਹਿਯੋਗ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।