ਕਤਰ ’ਚ ਭਾਰਤ ਦੀ ਕੂਟਨੀਤਿਕ ਜਿੱਤ

Iraq Law

ਕਤਰ ਦੀ ਅਪੀਲ ਅਦਾਲਤ ਨੇ ਭਾਰਤ ਦੇ ਸਾਬਕਾ ਨੇਵੀ ਅਧਿਕਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਮੌਤ ਦੀ ਸਜ਼ਾ ਨੂੰ ਘੱਟ ਕਰਨ ਦਾ ਨਿਰਦੇਸ਼ ਦਿੱਤਾ ਹੈ ਫੈਸਲੇ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਇੱਕ ਚਿਰਾਂ ਤੋਂ ਉਡੀਕਿਆ ਜਾ ਰਿਹਾ ਫੈਸਲਾ ਸੀ ਅਤੇ ਹੁਣ ਉਹ ਇਨ੍ਹਾਂ ਅਧਿਕਾਰੀਆਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਕਾਨੂੰਨੀ ਸਲਾਹਕਾਰਾਂ ਨਾਲ ਮਿਲ ਕੇ ਅੱਗੇ ਦੀ ਕਾਰਵਾਈ ’ਤੇ ਵਿਚਾਰ ਕਰੇਗਾ ਅਦਾਲਤ ਦੇ ਫੈਸਲੇ ਨੂੰ ਭਾਰਤ ਦੀ ਕੂਟਨੀਤਿਕ ਜਿੱਤ ਕਿਹਾ ਜਾ ਰਿਹਾ ਹੈ ਖਾਸ ਤੌਰ ’ਤੇ ਇਸ ਲਈ ਕਿ ਇਸ ਮਾਮਲੇ ਸਬੰਧੀ ਕਤਰ ਲਗਾਤਾਰ ਸਖ਼ਤ ਸੰਦੇਸ਼ ਦੇ ਰਿਹਾ ਸੀ ਸਜ਼ਾ ਪ੍ਰਾਪਤ ਫੌਜ ਅਧਿਕਾਰੀ ਕਤਰ ਦੀ ਰਾਜਧਾਨੀ ਦੋਹਾ ’ਚ ਗਲੋਬਲ ਟੈਕਨਾਲੋਜੀ ਐਂਡ ਕੰਸਲਟੈਂਸੀ ਨਾਂਅ ਦੀ ਨਿੱਜੀ ਕੰਪਨੀ ’ਚ ਕੰਮ ਕਰਦੇ ਸਨ ਇਹ ਕੰਪਨੀ ਕਤਰ ਦੀ ਫੌਜ ਨੂੰ ਟੇ੍ਰਨਿੰਗ ਅਤੇ ਟੈਕਨੀਕਲ ਕੰਸਲਟੈਂਸੀ ਸਰਵਿਸ ਪ੍ਰੋਵਾਇਡ ਕਰਾਉਂਦੀ ਹੈ। (Qatar)

ਇਹ ਵੀ ਪੜ੍ਹੋ : ਸੂਬੇ ਦੇ ਜੀ.ਐਸ,ਟੀ ਵਿੱਚ ਹੋਇਆ ਭਾਰੀ ਵਾਧਾ: ਹਰਪਾਲ ਸਿੰਘ ਚੀਮਾ

ਕਤਰ ਦੀ ਇੰਟੈਲੀਜੈਂਸ ਦੇ ਸਟੇਟ ਸਕਿਊਰਿਟੀ ਬਿਊਰੋ ਨੇ ਇਨ੍ਹਾਂ ਨੂੰ 30 ਅਗਸਤ, 2022 ਨੂੰ ਗ੍ਰਿਫ਼ਤਾਰ ਕੀਤਾ ਸੀ ਕਤਰ ਦਾ ਦੋਸ਼ ਹੈ ਕਿ ਭਾਰਤ ਦੇ ਸਾਬਕਾ ਫੌਜ ਅਧਿਕਾਰੀ ਕਤਰ ਦੇ ਹਾਈਟੈਕ ਸਬਮਰੀਨ ਪ੍ਰੋਗਰਾਮ ਦੀ ਗੁਪਤ ਜਾਣਕਾਰੀ ਇਜ਼ਰਾਇਲ ਨੂੰ ਦੇ ਰਹੇ ਸਨ ਦੋਹਾ ’ਚ ਭਾਰਤੀ ਦੂਤਘਰ ਨੂੰ ਸਤੰਬਰ ਦੇ ਅੱਧ ’ਚ ਪਹਿਲੀ ਵਾਰ ਇਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਦੱਸਿਆ ਗਿਆ ਗ੍ਰਿਫ਼ਤਾਰ ਅਧਿਕਾਰੀਆਂ ਨੇ ਕਈ ਵਾਰ ਜ਼ਮਾਨਤ ਪਟੀਸ਼ਨ ਲਾਈ ਪਰ ਜ਼ਮਾਨਤ ਨਾ ਮਿਲੀ ਇਸ ਤੋਂ ਬਾਅਦ ਭਾਰਤ ਸਰਕਾਰ ਸਰਗਰਮ ਹੋਈ ਇੱਕ ਦਸੰਬਰ ਨੂੰ ਵਾਤਾਵਰਨ ਸੁਰੱਖਿਆ ਸੰਮੇਲਨ (ਕੋਪ-28) ਤੋਂ ਪਹਿਲਾਂ ਦੁਬਈ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਮੁਲਾਕਾਤ ਵੀ ਕੀਤੀ ਕਿਹਾ ਜਾ ਰਿਹਾ ਹੈ। (Qatar)

ਇਹ ਵੀ ਪੜ੍ਹੋ : ਤੇਲ ਪਵਾਉਣ ਆਏ ਨੌਜਵਾਨ ’ਤੇ ਪੈਟਰੋਲ ਪੰਪ ਮਾਲਕ ਨੇ ਚਲਾਈ ਗੋਲੀ, ਪਈਆਂ ਭਾਜੜਾਂ

ਕਿ ਇਸ ਸੰਪੇਖ ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਫੌਜੀਆਂ ਦੀ ਸਜ਼ਾ ਦਾ ਮਾਮਲਾ ਵੀ ਚੁੱਕਿਆ ਸੀ ਮੋਦੀ-ਅਲ ਥਾਨੀ ਦੀ ਇਸ ਮੁਲਾਕਾਤ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਸਾਬਕਾ ਫੌਜੀਆਂ ਨੂੰ ਦੂਜੀ ਕਾਂਸੁਲਰ ਐਕਸੈੱਸ ਦਿੱਤੀ ਗਈ, ਉਸ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਸ਼ਾਇਦ ਕਤਰ ਹੁਣ ਇਸ ਮਾਮਲੇ ’ਚ ਨਰਮ ਰੁਖ ਅਪਣਾਏ ਸਾਬਕਾ ਸਮੁੰਦਰੀ ਫੌਜੀਆਂ ਨੂੰ ਸਜ਼ਾ-ਏ-ਮੌਤ ਦੇ ਫੈਸਲੇ ਨਾਲ ਪੂਰਾ ਦੇਸ਼ ਹੈਰਾਨ ਸੀ ਕਤਰ ਦੇ ਫੈਸਲੇ ’ਤੇ ਸਵਾਲ ਵੀ ਉੱਠ ਰਹੇ ਸਨ ਕਿਉਂਕਿ ਕਤਰ ਸਰਕਾਰ ਨੇ ਨਾ ਤਾਂ ਦੋਸ਼ਾਂ ਨੂੰ ਜਨਤਕ ਕੀਤਾ ਸੀ ਅਤੇ ਨਾ ਹੀ ਪਰਿਵਾਰ ਵਾਲਿਆਂ ਨੂੰ ਦੋਸ਼ਾਂ ਦੀ ਕੋਈ ਰਸਮੀ ਜਾਣਕਾਰੀ ਦਿੱਤੀ ਸੀ ਅਜਿਹੇ ’ਚ ਕਤਰ ਦੀ ਮਨਸ਼ਾ ’ਤੇ ਸਵਾਲ ਉੱਠ ਰਹੇ ਸਨ ਕਤਰ ਦਾ ਦਾਅਵਾ ਹੈ ਕਿ ਉਸ ਕੋਲ ਲੋੜੀਂਦੇ ਸਬੂਤ ਹਨ। (Qatar)

ਇਹ ਵੀ ਪੜ੍ਹੋ : PCA ਦਾ ਨਵਾਂ ਸਟੇਡੀਅਮ ਬਣਕੇ ਤਿਆਰ, ਹੁਣ New Chandigarh ’ਚ ਹੋਇਆ ਕਰਨਗੇ ਅੰਤਰਰਾਸ਼ਟਰੀ ਕ੍ਰਿਕੇਟ ਮੁਕਾਬਲੇ

ਜਿਨ੍ਹਾਂ ਨੂੰ ਇਲੈਕਟ੍ਰਾਨਿਕ ਡਿਵਾਇਸ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ ਪਰ ਸਵਾਲ ਇਹ ਸੀ ਕਿ ਜੇਕਰ ਕਤਰ ਕੋਲ ਗ੍ਰਿਫ਼ਤਾਰ ਭਾਰਤੀ ਅਧਿਕਾਰੀਆਂ ਖਿਲਾਫ਼ ਕੋਈ ਸਬੂਤ ਹਨ, ਤਾਂ ਉਹ ਉਸ ਨੂੰ ਭਾਰਤ ਸਰਕਾਰ ਨਾਲ ਸਾਂਝਾ ਕਿਉਂ ਨਹੀਂ ਕਰ ਰਿਹਾ? ਜੇਕਰ ਅਸਲ ’ਚ ਕਤਰ ਸਰਕਾਰ ਕੋਲ ਕੋਈ ਸਬੂਤ ਸੀ ਤਾਂ ਉਹ ਇਨ੍ਹਾਂ ਸਬੂਤਾਂ ਨੂੰ ਵਿਸ਼ਵ ਭਾਈਚਾਰੇ ਸਾਹਮਣੇ ਰੱਖ ਕੇ ਆਪਣੇ ਖਿਲਾਫ਼ ਬਣ ਰਹੇ ਪਰਸੈਪਸ਼ਨ ਨੂੰ ਕਿਉਂ ਨਹੀਂ ਰੋਕ ਰਿਹਾ ਹੈ ਅਜਿਹੇ ’ਚ ਸੰਭਾਵਨਾ ਇਸ ਗੱਲ ਦੀ ਵੀ ਪ੍ਰਗਟ ਕੀਤੀ ਜਾ ਰਹੀ ਸੀ।

ਕਿ ਹਮਾਸ ’ਤੇ ਭਾਰਤ ਦੇ ਰੁਖ ਤੋਂ ਨਰਾਜ਼ ਹੋ ਕੇ ਕਤਰ ਨੇ ਇਹ ਫੈਸਲਾ ਲਿਆ ਹੋਵੇ ਹਾਲਾਂਕਿ, ਜਿਸ ਸਮੇਂ ਕਤਰ ਸਰਕਾਰ ਨੇ ਸਾਬਕਾ ਫੌਜ ਅਧਿਕਾਰੀਆਂ ਲਈ ਮੌਤ ਦੀ ਸਜ਼ਾ ਦੀ ਸਜਾ ਦਾ ਐਲਾਨ ਕੀਤਾ ਸੀ ਉਸ ਸਮੇਂ ਵੀ ਇਹ ਤੈਅ ਸੀ ਕਿ ਕਤਰ ਨੇ ਚਾਹੇ ਮੌਤ ਦੀ ਸਜ਼ਾ ਦੇ ਐਲਾਨ ’ਚ ਜਲਦਬਾਜੀ ਕਰ ਦਿੱਤੀ ਹੋਵੇ ਪਰ ਸਜਾ ਨੂੰ ਲਾਗੂ ਕਰਨਾ ਉਸ ਲਈ ਸੌਖਾ ਨਹੀਂ ਹੋਵੇਗਾ ਕਿਉਂਕਿ ਸਜ਼ਾ ’ਤੇ ਸਟੇਅ ਲਈ ਭਾਰਤ ਕੋਲ ਕਈ ਬਦਲ ਸਨ। (Qatar)

ਇਹ ਵੀ ਪੜ੍ਹੋ : Rajasthan Police : ਉਤਕਲ ਰੰਜਨ ਸਾਹੂ ਨੇ ਡਾਇਰੈਕਟਰ ਜਨਰਲ ਦੇ ਅਹੁਦੇ ਦਾ ਚਾਰਜ ਸੰਭਾਲਿਆ

ਜਿਸ ਤਰ੍ਹਾਂ ਰਾਸ਼ਟਰਧ੍ਰੋਹ ਦੇ ਮਾਮਲਿਆਂ ’ਚ ਕਤਰ ਦੀ ਸੁਪਰੀਮ ਕੋਰਟ ਨੇ ਮੌਤ ਦੀ ਸਜਾ ਨੂੰ ਉਮਰ ਕੈਦ ’ਚ ਬਦਲਿਆ ਹੈ, ਉਸ ਨੂੰ ਦੇਖਦਿਆਂ ਵੀ ਲੱਗ ਰਿਹਾ ਸੀ ਕਿ ਦੇਰ-ਸਵੇਰ ਕਤਰ ਦੀ ਅਦਾਲਤ ਇਸ ਮਾਮਲੇ ’ਚ ਵੀ ਸਜ਼ਾ ਨੂੰ ਘੱਟ ਕਰ ਦੇਵੇਗੀ ਵਪਾਰ ਸਬੰਧਾਂ ਜ਼ਰੀਏ ਵੀ ਭਾਰਤ ਕਤਰ ਨੂੰ ਝੁਕਣ ਲਈ ਮਜ਼ਬੂਰ ਕਰ ਸਕਦਾ ਸੀ 2021-22 ’ਚ ਦੋਵਾਂ ਦੇਸ਼ਾਂ ਵਿਚਕਾਰ 15.03 ਬਿਲੀਅਨ ਡਾਲਰ ਦਾ ਵਪਾਰ ਹੋਇਆ ਭਾਰਤ ਨੂੰ ਸਪੈਸ਼ਲ ਕਾਰੋਬਾਰੀ ਦੋਸਤ ਦੇ ਤੌਰ ’ਤੇ ਟ੍ਰੀਟ ਕਰਨ ਵਾਲਾ ਕਤਰ ਭਾਰਤ ਨੂੰ 13.19 ਬਿਲੀਅਨ ਡਾਲਰ ਦਾ ਨਿਰਯਾਤ ਕਰਦਾ ਹੈ ਜਦੋਂਕਿ ਕਤਰ ਭਾਰਤ ਤੋਂ ਸਿਰਫ਼ 1.83 ਬਿਲੀਅਨ ਡਾਲਰ ਦਾ ਆਯਾਤ ਕਰਦਾ ਹੈ ਕਾਰੋਬਾਰੀ ਪੱਲੜਾ ਕਤਰ ਦੇ ਪੱਖ ’ਚ ਝੁਕਿਆ ਹੋਇਆ ਹੈ। (Qatar)

ਇਹ ਵੀ ਪੜ੍ਹੋ : Arvind Kejriwal : ਕੇਜਰੀਵਾਲ ਨੇ ਤੀਜੀ ਵਾਰ ED ਸਾਹਮਣੇ ਪੇਸ਼ ਹੋਣ ਤੋਂ ਕੀਤਾ ਇਨਕਾਰ, ਕੀ ਹੁਣ ਹੋਵੇਗੀ ਗ੍ਰਿਫਤਾਰ?

ਇਸ ਤੋਂ ਇਲਾਵਾ ਭਾਰਤ ਆਪਣੀ ਕੁੱਲ ਜ਼ਰੂਰਤ ਦੀ 90 ਫੀਸਦੀ ਗੈਸ ਕਤਰ ਤੋਂ ਆਯਾਤ ਕਰਦਾ ਹੈ ਦੂਜੇ ਪਾਸੇ ਖੁਰਾਕ ਸਪਲਾਈ ਦੇ ਮਾਮਲੇ ’ਚ ਕਤਰ ਕਾਫ਼ੀ ਹੱਦ ਤੱਕ ਭਾਰਤ ’ਤੇ ਨਿਰਭਰ ਕਰਦਾ ਹੈ ਕਤਰ ਖਾੜੀ ਦਾ ਇੱਕ ਬਹੁਤ ਛੋਟਾ ਪਰ ਭਾਰਤ ਲਈ ਮਹੱਤਵਪੂਰਨ ਦੇਸ਼ ਹੈ ਕਤਰ ਨਾਲ ਭਾਰਤ ਦੇ ਚੰਗੇ ਸਬੰਧ ਹਨ ਸਾਲ 2017 ’ਚ ਜਦੋਂ ਗਲਫ ਕੌਪਰੇਸ਼ਨ ਕਾਊਂਸਿਲ ਨੇ ਕਤਰ ’ਤੇ ਅੱਤਵਾਦ ਦੀ ਹਮਾਇਤ ਦਾ ਦੋਸ਼ ਲਾ ਕੇ ਕਾਊਂਸਿਲ ਤੋਂ ਬਾਹਰ ਕਰ ਦਿੱਤਾ ਸੀ ਉਸ ਸਮੇਂ ਭਾਰਤ ਨੇ ਬਿਨਾਂ ਕਿਸੇ ਸ਼ਰਤ ਕਤਰ ਨੂੰ ਅਨਾਜ ਭੇਜਿਆ ਸੀ ਕਤਰ ਦੀ ਕੁੱਲ 25 ਲੱਖ ਦੀ ਅਬਾਦੀ ’ਚੋਂ 6.5 ਲੱਖ ਭਾਰਤੀ ਹਨ 6000 ਤੋਂ ਜ਼ਿਆਦਾ ਛੋਟੀਆਂ-ਵੱਡੀਆਂ ਭਾਰਤੀ ਕੰਪਨੀਆਂ ਕਤਰ ’ਚ ਕਾਰੋਬਾਰ ਕਰ ਰਹੀਆਂ ਹਨ ਕਤਰ ਦੇ ਵਿਕਾਸ ਅਤੇ ਉਸ ਦੀ ਇਕੋਨਮੀ ’ਚ ਭਾਰਤੀਆਂ ਦੀ ਵੱਡੀ ਭੂਮਿਕਾ ਹੈ। (Qatar)

ਇਹੀ ਵਜ੍ਹਾ ਹੈ ਕਿ ਪੂਰੇ ਮਾਮਲੇ ’ਚ ਭਾਰਤ ਕੂਟਨੀਤਿਕ ਤਰੀਕੇ ਨਾਲ ਅੱਗੇ ਵਧਿਆ ਅਤੇ ਸਾਬਕਾ ਫੌਜੀਆਂ ਦੀ ਸਜਾ ਨੂੰ ਘੱਟ ਕਰਵਾਉਣ ’ਚ ਸਫਲ ਹੋਇਆ ਹਾਲਾਂਕਿ, ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੈਦ ਦੀ ਮਿਆਦ ਕਿੰਨੀ ਹੋਵੇਗੀ ਪਰ ਜਿਸ ਤਰ੍ਹਾਂ ਭਾਰਤ ਅਤੇ ਕਤਰ ਵਿਚਕਾਰ ਸਜ਼ਾਯਾਫਤਾ ਕੈਦੀਆਂ ਨੂੰ ਇੱਕ-ਦੂਜੇ ਦੇ ਦੇਸ਼ ’ਚ ਤਬਦੀਲ ਕਰਨ ਦਾ ਸਮਝੌਤਾ ਹੈ, ਉਸ ਤੋਂ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਦੇਰ-ਸਵੇਰ ਸਾਬਕਾ ਫੌਜ ਅਧਿਕਾਰੀਆਂ ਨੂੰ ਸਵਦੇਸ਼ ਲਿਆਂਦਾ ਜਾ ਸਕਦਾ ਹੈ। (Qatar)