PCA ਦਾ ਨਵਾਂ ਸਟੇਡੀਅਮ ਬਣਕੇ ਤਿਆਰ, ਹੁਣ New Chandigarh ’ਚ ਹੋਇਆ ਕਰਨਗੇ ਅੰਤਰਰਾਸ਼ਟਰੀ ਕ੍ਰਿਕੇਟ ਮੁਕਾਬਲੇ

Chandigarh Cricket Stadium

11 ਜਨਵਰੀ ਨੂੰ ਮੋਹਾਲੀ ਦੇ ਪੁਰਾਣੇ ਸਟੇਡੀਅਮ ’ਚ ਹੈ ਭਾਰਤ ਅਤੇ ਅਫਗਾਨਿਸਤਾਨ ਦਾ ਮੁਕਾਬਲਾ | Chandigarh Cricket Stadium

  • ਨਵੇਂ ਚੰਡੀਗੜ੍ਹ ’ਚ ਹੋਇਆ ਕਰਨਗੇ ਕ੍ਰਿਕੇਟ ਮੁਕਾਬਲੇ | Chandigarh Cricket Stadium

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਨਾਲ ਲਗਦੇ ਮੋਹਾਲੀ ’ਚ ਹੁਣ 11 ਜਨਵਰੀ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੀ-20 ਮੈਚ ਖੇਡਿਆ ਜਾਵੇਗਾ। ਇਹ ਮੈਚ ਮੋਹਾਲੀ ਦੇ ਆਈਏਐੱਸ ਬਿੰਦਰਾ ਸਟੇਡੀਅਮ ’ਚ ਖੇਡਿਆ ਜਾਵੇਗਾ, ਅਤੇ ਇਹ ਮੈਚ ਇਸ ਸਟੇਡੀਅਮ ’ਚ ਆਖਿਰੀ ਕੌਮਾਂਤਰੀ ਮੈਚ ਹੋ ਸਕਦਾ ਹੈ, ਕਿਉਂਕਿ ਹੁਣ ਨਵੇਂ ਚੰਡੀਗੜ੍ਹ ’ਚ ਇੱਕ ਹੋਰ ਨਵਾਂ ਕ੍ਰਿਕੇਟ ਸਟੇਡੀਅਮ ਬਣਕੇ ਤਿਆਰ ਹੋ ਗਿਆ ਹੈ। ਇਸ ਸਟੇਡੀਅਮ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦਾ ਹੈ। ਇਸ ਮੈਦਾਨ ’ਤੇ ਹੁਣ ਤੱਕ ਰਣਜੀ ਅਤੇ ਸੈਯਦ ਮੁਸਤਾਕ ਅਲੀ ਟਰਾਫੀ ਦੇ ਮੁਕਾਬਲੇ ਹੋ ਚੁੱਕੇ ਹਨ। ਹੁਣ ਛੇਤੀ ਹੀ ਅੰਤਰਾਸ਼ਟਰੀ ਮੈਚ ਵੀ ਖੇਡੇ ਜਾਇਆ ਕਰਨਗੇ। (Chandigarh Cricket Stadium)

BCCI ਦੇ ਅਧਿਕਾਰੀ ਛੇਤੀ ਹੀ ਕਰਨਗੇ ਇਸ ਮੈਦਾਨ ਦਾ ਨਿਰੀਖਣ

ਪੰਜਾਬ ਦੇ ਨਿਊ ਚੰਡੀਗੜ੍ਹ ’ਚ ਬਣਿਆ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਕ੍ਰਿਕੇਟ ਸਟੇਡੀਅਮ ਦੇ ਨਿਰਮਾਣ ਦਾ ਕੰਮ ਹੁਣ ਪੂਰੀ ਤਰ੍ਹਾਂ ਪੂਰਾ ਹੋ ਚੁੱਕਿਆ ਹੈ। ਇਸ ਸਟੇਡੀਅਮ ਹੁਣ ਪੂਰੀ ਤਰ੍ਹਾਂ ਅੰਤਰਾਸ਼ਟਰੀ ਕ੍ਰਿਕੇਟ ਮੈਚਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਸ ਮਾਮਲੇ ’ਚ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਸਚਿਵ ਦਿਲਸ਼ੇਰ ਖੰਨਾਂ ਨੇ ਦੱਸਿਆ ਕਿ ਹੁਣ ਛੇਤੀ ਹੀ ਬੀਸੀਸੀਆਈ ਦੇ ਅਧਿਕਾਰੀ ਸਟੇਡੀਅਮ ’ਚ ਫਾਈਨਲ ਨਿਰੀਖਣ ਕਰਨਗੇ। ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਅੱਗੇ ਦੇ ਸਾਰੇ ਮੈਚ ਹੁਣ ਨਵੇਂ ਸਟੇਡੀਅਮ ’ਚ ਹੋਇਆ ਕਰਨਗੇ। ਹੁਣ ਇਸ ਸਟੇਡੀਅਮ ਨੂੰ ਮਾਡਰਨ ਸਹੂਲਤਾਂ ਨਾਲ ਬਣਾਇਆ ਗਿਆ ਹੈ। (Chandigarh Cricket Stadium)

ਦਰਸ਼ਕਾਂ ਨੂੰ ਨਹੀਂ ਹੋਵੇਗੀ ਕੋਈ ਪਰੇਸ਼ਾਨੀ | Chandigarh Cricket Stadium

ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਨਿਊ ਚੰਡੀਗੜ੍ਹ ’ਚ ਬਣਾਏ ਗਏ ਨਵੇਂ ਸਟੇਡੀਅਮ ਦਾ ਵਿਸ਼ੇਸ਼ ਰੂਪ ਨਾਲ ਖਿਆਲ ਰੱਖਿਆ ਗਿਆ ਹੈ। ਉਹ ਇਸ ਲਈ ਕਿਉਂਕਿ ਦਰਸ਼ਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦਰਸ਼ਕਾਂ ਦੇ ਨਾਲ-ਨਾਲ ਖਿਡਾਰੀਆਂ ਦੀ ਸਹੁਲਤ ਦਾ ਵੀ ਵਿਸ਼ੇਸ਼ ਰੂਪ ਨਾਲ ਖਿਆਲ ਰੱਖਿਆ ਗਿਆ ਹੈ। ਇਸ ਸਟੇਡੀਅਮ ’ਚ ਖਿਡਾਰੀਆਂ ਦੇ ਆਉਣ-ਜਾਣ ਲਈ ਇੱਕ ਵਖਰਾ ਰਸਤਾ ਬਣਾਇਆ ਗਿਆ ਹੈ। ਸਟੇਡੀਅਮ ਦੇ ਗੇਟ ਦੇ ਨਾਲ ਇੱਕ ਅਭਿਆਸ ਪਿੱਚ ਵੀ ਬਣਾਇਆ ਗਈ ਹੈ, ਕਿ ਖਿਡਾਰੀ ਅਭਿਆਸ ਕਰ ਸਕਣ। (Chandigarh Cricket Stadium)

ਖਿਡਾਰੀਆਂ ਲਈ ਵੱਖ-ਵੱਖ ਪਵੇਲਿਅਨ ਬਣਾਇਆ ਗਿਆ ਹੈ। ਦਰਸ਼ਕਾਂ ਦੇ ਨਿਕਲਣ ਲਈ 12 ਲਿਫਟਾਂ ਅਤੇ 16 ਗੇਟ ਬਣਾਏ ਗਏ ਹਨ। ਸਟੇਡੀਅਤ ਦੇ ਅੰਦਰ ਕਰੀਬ 1600 ਗੱਡੀਆਂ ਦੀ ਪਾਰਕਿੰਗ ਵੀ ਬਣਾਈ ਗਈ ਹੈ। ਇਸ ਤੋਂ ਇਲਾਵਾ ਸਟੇਡੀਅਮ ਦੇ ਬਾਹਰ ਕਾਫੀ ਜਗ੍ਹਾ ਖਾਲੀ ਵੀ ਹੈ। ਇੱਥੇ ਮੈਚ ਦੌਰਾਨ ਲੋਕਾਂ ਦੇ ਖਾਣ-ਪੀਣ ਲਈ ਸਟਾਲ ਵੀ ਲਾਈ ਜਾ ਸਕਦੀ ਹੈ, ਤਾਂਕਿ ਦਰਸ਼ਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋ ਸਕੇ। (Chandigarh Cricket Stadium)

ਲਾਲ ਅਤੇ ਕਾਲੀ ਮਿੱਟੀ ਦੀ ਪਿੱਚ | Chandigarh Cricket Stadium

ਨਿਊ ਚੰਡੀਗੜ੍ਹ ’ਚ ਬਣਾਇਆ ਗਿਆ ਕ੍ਰਿਕੇਟ ਸਟੇਡੀਅਮ ਦੇਸ਼ ਦਾ ਇੱਕਲੌਤਾ ਸਟੇਡੀਅਮ ਹੈ ਜਿੱਥੇ ਲਾਲ ਅਤੇ ਕਾਲੀ ਮਿੱਟੀ ਦੀ ਪਿੱਚ ਬਣਾਈ ਗਈ ਹੈ। ਸਟੇਡੀਅਮ ’ਚ ਜਿਹੜੀ ਪਿੱਚ ਬਣੀ ਹੈ ਉਹ ਕਾਲੀ ਮਿੱਟੀ ਦੀ ਹੈ ਅਤੇ ਇਹ ਮਿੱਟੀ ਹਰਿਆਣਾ ਦੇ ਭਿਵਾਨੀ ਦੀ ਹੈ, ਜਦਕਿ ਗਰਾਊਂਡ B ਜਿਹੜੀ ਪਿੱਚ ਬਣੀ ਹੈ ਉਹ ਲਾਲ ਮਿੱਟੀ ਦੀ ਹੈ, ਉਹ ਅਭਿਆਸ ਕਰਨ ਲਈ ਪਿੱਚ ਹੈ। ਲਾਲ ਮਿੱਟੀ ਦੀ ਪਿੱਚ ਤੋਂ ਜ਼ਿਆਦਾ ਉਛਾਲ ਅਤੇ ਗਤੀ ਮਿਲਦੀ ਹੈ। ਲਾਲ ਮਿੱਟੀ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਕਾਲੀ ਮਿੱਟੀ ਦੀ ਪਿੱਚ ’ਤੇ ਬ੍ਰੇਕ ਜ਼ਿਆਦਾ ਆਉਂਦੇ ਹਨ, ਜਿਸ ਕਰਕੇ ਕਾਲੀ ਮਿੱਟੀ ਦੀ ਪਿੱਚ ਤੋਂ ਜ਼ਿਆਦਾਤਰ ਸਪਿਨਰਾਂ ਨੂੰ ਮੱਦਦ ਮਿਲਦੀ ਹੈ।

ਸਿਰਾਜ਼, ਬੁਮਰਾਹ ਦਾ ਕਹਿਰ, ਅਫਰੀਕਾ ਦੇ ਬੱਲੇਬਾਜ਼ ਫੇਲ, ਅਫਰੀਕਾ ਦਾ ਭਾਰਤ ਖਿਲਾਫ ਚੌਥਾ ਸਭ ਤੋਂ ਘੱਟ ਸਕੋਰ