ਹਿੰਦੂ ਦੇਵੀ ਦੇਵਤਿਆਂ ਦੀਆਂ ਇਤਰਾਜਯੋਗ ਤਸਵੀਰਾਂ ’ਤੇ ਭੜਕੇ ਭਾਰਤੀ, ਜਾਣੋ ਕੀ ਹੈ ਮਾਮਲਾ?

Ukraine

ਯੂਕਰੇਨ (Ukraine) ਦੇ ਰੱਖਿਆ ਮੰਤਰਾਲੇ ਨੇ ਕੀਤਾ ਸੀ ਇਤਰਾਜਯੋਗ ਟਵੀਟ

ਨਵੀਂ ਦਿੱਲੀ। ਐਤਵਾਰ ਨੂੰ ਯੂਕਰੇਨ (Ukraine) ਦੇ ਰੱਖਿਆ ਮੰਤਰਾਲੇ ਨੇ ਮਾਂ ਕਾਲੀ ਦੀ ਇਤਰਾਜਯੋਗ ਤਸਵੀਰ ਟਵੀਟ ਕੀਤੀ ਸੀ, ਜਿਸ ’ਤੇ ਭਾਰਤ ’ਚ ਕਾਫੀ ਹੰਗਾਮਾ ਹੋਇਆ ਸੀ। ਸੋਸ਼ਲ ਮੀਡੀਆ ’ਤੇ ਭਾਰਤੀਆਂ ਨੇ ਇਸ ੦ਤੇ ਸਖਤ ਇਤਰਾਜ ਜਤਾਉਂਦੇ ਹੋਏ ਇਸ ਨੂੰ ਹਿੰਦੂਫੋਬਿਕ ਦੱਸਦੇ ਹੋਏ ਇਸ ਕਾਰਟੂਨ ਨੂੰ ਤੁਰੰਤ ਹਟਾ ਦਿੱਤਾ ਗਿਆ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਕਾਰਟੂਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਦੁਨੀਆ ਭਰ ਵਿੱਚ ਫੈਲੇ ਹਿੰਦੂਆਂ ਦੀਆਂ ਭਾਵਨਾਵਾਂ ’ਤੇ ਹਮਲਾ ਹੈ। ਹਾਲਾਂਕਿ ਮੰਗਲਵਾਰ ਨੂੰ ਯੂਕਰੇਨ ਨੇ ਕਾਰਟੂਨ ਲਈ ਮੁਆਫੀ ਮੰਗ ਲਈ ਹੈ।

ਇਹ ਵੀ ਪੜ੍ਹੋ: ਸਰਕਾਰੀ ਅਫ਼ਸਰ ਤੇ ਬਾਬੂ ਦਿਨ ਚੜ੍ਹਦੇ ਹੀ ਆ ਗਏ ਦਫ਼ਤਰ, ਮੁੱਖ ਮੰਤਰੀ ਵੀ ਜਨਤਾ ਵਿੱਚ ਪੁੱਜੇ

ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਐਮਿਨ ਜਾਪਾਰੋਵਾ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਉਹ ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਮਾਂ ਕਾਲੀ ਨੂੰ ਲੈ ਕੇ ਕੀਤੇ ਗਏ ਟਵੀਟ ’ਤੇ ਅਫ਼ਸੋਸ ਜਤਾਉਂਦੀ ਹੈ। ਉਨ੍ਹਾਂ ਕਿਹਾ, ‘ਸਾਨੂੰ ਅਫਸੋਸ ਹੈ ਕਿ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਹਿੰਦੂ ਦੇਵੀ ਕਾਲੀ ਨੂੰ ਵਿਗਾੜ ਕੇ ਪੇਸ਼ ਕੀਤਾ। ਯੂਕਰੇਨ ਅਤੇ ਇਸ ਦੇ ਲੋਕ ਵਿਲੱਖਣ ਭਾਰਤੀ ਸੰਸਕਿ੍ਰਤੀ ਦਾ ਸਨਮਾਨ ਕਰਦੇ ਹਨ ਅਤੇ ਅਸੀਂ ਭਾਰਤ ਦੀ ਸਹਾਇਤਾ ਦੀ ਸ਼ਲਾਘਾ ਕਰਦੇ ਹਾਂ। ਤਸਵੀਰ ਪਹਿਲਾਂ ਹੀ ਹਟਾ ਦਿੱਤੀ ਗਈ ਹੈ। ਯੂਕਰੇਨ ਆਪਸੀ ਸਨਮਾਨ ਅਤੇ ਦੋਸਤੀ ਦੀ ਭਾਵਨਾ ਨਾਲ ਸਹਿਯੋਗ ਨੂੰ ਹੋਰ ਵਧਾਉਣ ਲਈ ਦਿ੍ਰੜ੍ਹ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ