ਵੈਸਟਇੰਡੀਜ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਐਲਾਨੀ

Indian, Team , Announced, T20 Series , West Indies

ਲੋਕੇਸ਼ ਰਾਹੁਲ ਨੂੰ ਮਿਲ ਸਕਦੈ ਓਪਨਿੰਗ ਦਾ ਮੌਕਾ

ਨਵੀਂ ਦਿੱਲੀ, ਏਜੰਸੀ। ਸਲਾਮੀ ਬੱਲੇਬਾਜ ਸ਼ਿਖਰ ਧਵਨ ਦੀ ਥਾਂ ਯੁਵਾ ਖਿਡਾਰੀ ਸੰਜੂ ਸੈਮਸਨ ਨੂੰ 6 ਦਸੰਬਰ ਤੋਂ ਵੈਸਟਇੰਡੀਜ ਖਿਲਾਫ ਸ਼ੁਰੂ ਹੋਣ ਜਾ ਰਹੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਬੰਗਲਾਦੇਸ਼ ਖਿਲਾਫ ਵੀ ਸੰਜੂ ਨੂੰ ਟੀ-20 ਟੀਮ ‘ਚ ਜਗ੍ਹਾ ਮਿਲੀ ਸੀ, ਪਰ ਉਨ੍ਹਾਂ ਨੂੰ ਇੱਕ ਵੀ ਮੈਚ ‘ਚ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਹਾਲਾਂਕਿ ਓਪਨਰ ਧਵਨ ਦੀ ਸੱਟ ਤੋਂ ਬਾਅਦ ਉਨ੍ਹਾਂ ਨੂੰ ਵਿੰਡੀਜ ਸੀਰੀਜ ਲਈ ਟੀਮ ‘ਚ ਜਗ੍ਹਾ ਮਿਲ ਗਈ ਸੀ ਧਵਨ ਨੂੰ ਘਰੇਲੂ ਟੀ-20 ਟੂਰਨਾਮੈਂਟ ਸਈਦ ਮੁਸ਼ਤਾਕ ਅਲੀ ਟ੍ਰਾਫੀ ਦੇ ਪਿਛਲੇ ਹਫਤੇ ਮਹਾਂਰਾਸ਼ਟਰ ਤੇ ਦਿੱਲੀ ਦਰਮਿਆਨ ਮੈਚ ਦੌਰਾਨ ਖੱਬੇ ਪੈਰ ‘ਤੇ ਸੱਟ ਲੱਗੀ ਹੈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੈਡੀਕਲ ਟੀਮ ਅਨੁਸਾਰ ਧਵਨ ਦੇ ਗੋਡਿਆਂ ‘ਤੇ ਡੂੰਘੀ ਸੱਟ ਲੱਗੀ ਹੈ।

ਬੀਸੀਸੀਆਈ ਨੇ ਜਾਰੀ ਬਿਆਨ ‘ਚ ਕਿਹਾ, ਧਵਨ ਦੇ ਪੈਰ ‘ਚ ਟਾਂਕੇ ਲੱਗੇ ਹਨ ਤੇ ਉਹ ਅਜੇ ਠੀਕ ਨਹੀਂ ਹੋ ਸਕੇ ਹਨ ਉਨ੍ਹਾਂ?ਦੀ ਸੱਟ ਨੂੰ ਠੀਕ ਹੋਣ ‘ਚ ਅਜੇ ਸਮਾਂ ਲੱਗੇਗਾ ਧਵਨ ਦੀ ਗੈਰ-ਹਾਜ਼ਰੀ ‘ਚ ਸੰਭਵ ਹੈ ਕਿ ਭਾਰਤ ਲੋਕੇਸ਼ ਰਾਹੁਲ ਨੂੰ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ‘ਚ ਉਤਾਰੇ ਰਾਹੁਲ ਦਾ ਕਰਨਾਟਕ ਲਈ ਮੁਸ਼ਤਾਕ ਅਲੀ ‘ਚ ਵਧੀਆ ਪ੍ਰਦਰਸ਼ਨ ਰਿਹਾ ਹੈ ਤੇ ਉਨ੍ਹਾਂ ਨੇ 145.16 ਦੇ ਸਟ੍ਰਾਈਕ ਰੇਟ ਨਾਲ 225 ਦੌੜਾਂ ਬਣਾਈਆਂ ਹਨ ਉਨ੍ਹਾਂ ਨੇ ਪੰਜਾਬ ਖਿਲਾਫ 84 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ ਸੰਜੂ ਨੇ ਮੁਸ਼ਤਾਕ ਅਲੀ ‘ਚ ਆਪਣੀ ਟੀਮ ਕੇਰਲ ਵੱਲੋਂ ਛੇ ਮੈਚ ਖੇਡੇ ਹਨ ਪਰ ਉਸਦਾ ਘਰੇਲੂ ਟੂਰਨਾਮੈਂਟ ‘ਚ ਪ੍ਰਦਰਸ਼ਨ ਸੰਤੋਖਜ਼ਨਕ ਨਹੀਂ ਰਿਹਾ ਤੇ ਉਹ ਇੱਕ ਹੀ ਅਰਧ ਸੈਂਕੜਾ ਪਾਰੀ ਖੇਡ ਸਕੇ ਇਸ ਤੋਂ ਪਹਿਲਾਂ ਉਨ੍ਹਾਂ ਵਿਜੈ ਹਜ਼ਾਰੇ ‘ਚ ਨਾਬਾਦ 212 ਦੌੜਾਂ ਦੀ ਟੂਰਨਾਮੈਂਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਿੱਜੀ ਪਾਰੀ ਖੇਡੀ ਸੀ ਇਹ ਉਸਦਾ ਸੂਚੀ ਏ ਕ੍ਰਿਕਟ ‘ਚ ਪਹਿਲਾ ਸੈਂਕੜਾ ਸੀ ਜਿਸਦੀ ਬਦੌਲਤ ਉਨ੍ਹਾਂ ਨੂੰ ਰਾਸ਼ਟਰੀ ਟੀਮ ‘ਚ ਵਾਪਸੀ ਦਾ ਮੌਕਾ ਮਿਲਿਆ ਹੈ।

ਸੰਜੂ ਨੇ ਸਾਲ 2015 ‘ਚ ਜਿੰਬਾਬਵੇ ਵੱਲੋਂ ਭਾਰਤ ਦੀ ਟਵੰਟੀ-20 ਟੀਮ ‘ਚ ਖੇਡਿਆ ਸੀ ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਦੇ ਤਾਲੇਗਾਂਵ ‘ਚ ਸਥਾਨਿਕ ਖਿਡਾਰੀਆਂ ਲਈ ਸ਼ੁਰੂ ਕੰਡੀਸ਼ਨਿੰਗ ਕੈਂਪ ‘ਚ ਹਿੱਸਾ ਲੈਣਾ ਸੀ ਉਹ ਮੁਸ਼ਤਾਕ ਅਲੀ ‘ਚ ਖੇਡਣ ਤੋਂ ਬਾਅਦ ਆਪਣੇ ਨਿੱਜੀ ਕੋਚ ਬੀਜੂ ਜਾਰਜ ਦੀ ਅਗਵਾਈ ‘ਚ ਫਿਲਹਾਲ ਟ੍ਰੇਨਿੰਗ ਕਰ ਰਹੇ ਹਨ ਜਾਰਜ ਭਾਰਤੀ ਮਹਿਲਾ ਟੀਮ ਦੇ ਸਾਬਕਾ ਫੀਲਡਿੰਗ ਕੋਚ ਰਹਿ ਚੁੱਕੇ ਹਨ ਇਸ ਦਰਮਿਆਨ ਵਿਕਟ ਕੀਪਰ ਰਿਧੀਮਾਨ ਸਾਹਾ ਨੇ ਭਾਰਤ ਬੰਗਲਾਦੇਸ਼ ਖਿਲਾਫ ਇਤਿਹਾਸਕ ਗੁਲਾਬੀ ਗੇਂਦ ਟੈਸਟ ‘ਚ ਕਮਾਲ ਦੀ ਵਿਕਟ ਕੀਪਿੰਗ ਕੀਤੀ ਸੀ ਪਰ ਸੀਰੀਜ ਤੋਂ ਬਾਅਦ ਸਕੈਨ ‘ਚ ਉਸਦੀ ਖੱਬੀ ਉਂਗਲੀ ‘ਚ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ ਬੀਸੀਸੀਆਈ ਅਨੁਸਾਰ ਸਾਹਾ ਦੀ ਸਰਜਰੀ ਸਫਲ ਰਹੀ ਹੈ ਤੇ ਉਹ ਬੈਂਗਲੁਰੂ ਦੇ ਨੈਸ਼ਨਲ ਕ੍ਰਿਕਟ ਅਕਾਦਮੀ ‘ਚ ਰਿਹੈਬਿਲੀਟੇਸ਼ਨ ਕਰਨਗੇ ਪਰ ਇਹ ਸਾਫ ਨਹੀਂ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਕਿੰਨਾ ਸਮਾਂ ਲੱਗੇਗਾ ਭਾਰਤੀ ਟੀਮ ਨੇ ਫਰਵਰੀ ‘ਚ ਨਿਊਜ਼ੀਲੈਂਡ ਦੌਰੇ ‘ਤੇ ਜਾਣਾ ਹੈ।

ਟੀ-20 ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅੱਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟ ਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਸੰਜੂ ਸੈਮਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।