ਆਸਟਰੇਲੀਆ ਖਿਲਾਫ ਪਹਿਲੇ ਮੈਚ ’ਚ ਛੱਕਾ ਮਾਰ ਕੇ ਜਿੱਤਿਆ ਭਾਰਤ 

India vs Australia Match

ਭਾਰਤ ਦੇ ਚਾਰ ਬੱਲੇਬਾਜ਼ਾਂ ਨੇ ਜੜੇ ਚਾਰ ਅਰਧ ਸੈਂਕੜੇ

  • ਮੁਹੰਮਦ ਸ਼ਮੀ ਨੇ ਹਾਸਲ ਕੀਤੀਆਂ 5 ਵਿਕਟਾਂ
  • ਡੇਵਿਡ ਵਾਰਨਰ ਦਾ ਅਰਧ ਸੈਂਕੜਾ

ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਮੋਹਾਲੀ ’ਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ’ਚ ਭਾਰਤ ਨੇ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਕੇ ਐਲ ਰੁਹਾਲ ਨੇ ਭਾਰਤ ਨੂੰ ਛੱਕਾ ਮਾਰ ਕੇ ਜਿੱਤ ਦਿਵਾਈ। ਜਿਸ ਦੇ ਨਾਲ ਹੀ ਪੂਰਾ ਸਟੇਡੀਅਮ ਖੁਸ਼ੀ ਨਾਲ ਝੂਮ ਉੱਠਿਆ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਲੜੀ ’ਚ 1-0 ਦਾ ਵਾਧਾ ਬਣਾ ਲਿਆ ਹੈ। ਭਾਰਤੀ ਟੀਮ ਨੇ ਮੋਹਾਲੀ ਸਟੇਡੀਅਮ ਵਿੱਚ 27 ਸਾਲਾਂ ਬਾਅਦ ਕੰਗਾਰੂਆਂ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਟੀਮ ਦੀ ਆਸਟਰੇਲੀਆ ‘ਤੇ ਆਖਰੀ ਜਿੱਤ 1996 ‘ਚ ਹੋਈ ਸੀ। ਫਿਰ ਟੀਮ ਇੰਡੀਆ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ। (India vs Australia Match)

Ind Vs Aus ODI Series

ਮੋਹਾਲੀ ‘ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਖੇਡਣ ਆਈ ਆਸਟਰੇਲੀਆਈ ਟੀਮ 50 ਓਵਰਾਂ ਵਿੱਚ 276 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ‘ਚ ਟੀਮ ਇੰਡੀਆ ਨੇ 48.4 ਓਵਰਾਂ ‘ਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਗਿੱਲ-ਗਾਇਕਵਾੜ ਦੀ ਜੋੜੀ ਨੇ 130 ਗੇਂਦਾਂ ‘ਤੇ 142 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਐਡਮ ਜ਼ੈਂਪਾ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਗਿੱਲ ਨੇ 63 ਗੇਂਦਾਂ ‘ਤੇ 74 ਦੌੜਾਂ ਦੀ ਪਾਰੀ ਖੇਡੀ। ਸੂਰਿਆਕੁਮਾਰ ਯਾਦਵ ਨੇ ਆਪਣੇ ਵਨਡੇ ਕਰੀਅਰ ਦਾ ਤੀਜਾ ਅਰਧ ਸੈਂਕੜਾ ਲਗਾਇਆ। ਉਸ ਨੇ 49 ਗੇਂਦਾਂ ‘ਤੇ 50 ਦੌੜਾਂ ਬਣਾਈਆਂ। ਗਾਇਕਵਾੜ ਨੇ 92.21 ਦੀ ਸਟ੍ਰਾਈਕ ਰੇਟ ਨਾਲ 77 ਗੇਂਦਾਂ ਵਿੱਚ 71 ਦੌੜਾਂ ਬਣਾਈਆਂ।

ਅਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 277 ਦੌੜਾਂ ਦਾ ਟੀਚਾ ਦਿੱਤਾ

 

ਇਸ਼ ਤੋਂ ਪਹਿਲਾਂ ਅਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 277 ਦੌੜਾਂ ਦਾ ਟੀਚਾ ਦਿੱਤਾ ਸੀ। ਮੋਹਾਲੀ ਦੇ ਆਈਐਸ ਬਿਦਰਾ ਸਟੇਡੀਅਮ ’ਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਆਸਟਰੇਲੀਆਈ ਟੀਮ ਨੇ 50 ਓਵਰਾਂ ’ਚ 10 ਵਿਕਟਾਂ ਦੇ ਨੁਕਸਾਨ ’ਤੇ 276 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ 52 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਸਟੀਵ ਸਮਿਥ ਨੇ 41 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਮੁਹੰਮਦ ਸਮੀ ਨੇ 5 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਇਕ-ਇਕ ਵਿਕਟ ਮਿਲੀ।

ਡੇਵਿਡ ਵਾਰਨਰ ਨੇ ਜੜਿਆ 49 ਗੇਂਦਾਂ ’ਚ ਅਰਧ ਸੈਂਕੜਾ (India vs Australia Match)

ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ ਆਪਣੇ ਇੱਕਰੋਜ਼ਾ ਕਰੀਅਰ ਦਾ 29ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 49 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਵਾਰਨਰ 98.11 ਦੀ ਸਟ੍ਰਾਈਕ ਰੇਟ ਨਾਲ 53 ਗੇਂਦਾਂ ’ਤੇ 52 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੀ ਪਾਰੀ ’ਚ 6 ਚੌਕੇ ਅਤੇ 2 ਛੱਕੇ ਸ਼ਾਮਲ ਸਨ।