ਅਪਰੈਲ 2020 ਤੋਂ ਭਾਰਤ ਸਟੇਜ (ਬੀਐਸ) 4 ਸ਼੍ਰੇਣੀ ਦੇ ਵਾਹਨਾਂ ਦੀ ਨਹੀਂ ਹੋਵੇਗੀ ਵਿੱਕਰੀ

India, Stage (BS), 4 Class Vehicles, Not Sold, April 2020

ਪ੍ਰਦੂਸ਼ਣ ‘ਚ ਆਵੇਗੀ ਕਮੀ ਤੇ ਵਾਤਾਵਰਨ ਨੂੰ ਹੋ ਰਿਹਾ ਨੁਕਸਾਨ ਘੱਟ ਹੋਵੇਗਾ

ਏਜੰਸੀ, ਨਵੀਂ ਦਿੱਲੀ

ਵਧਦੇ ਪ੍ਰਦੂਸ਼ਣ ਤੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦਰਮਿਆਨ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਕਿਹਾ ਕਿ ਦੇਸ਼ ਭਰ ‘ਚ 1 ਅਪਰੈਲ 2020 ਤੋਂ ਭਾਰਤ ਸਟੇਜ (ਬੀਐਸ) 4 ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ ‘ਤੇ ਪਾਬੰਦੀ ਹੋਵੇਗੀ ਕੋਰਟ ਦੇ ਇਸ ਫੈਸਲੇ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਪ੍ਰਦੂਸ਼ਣ ‘ਚ ਕਮੀ ਆਵੇਗੀ ਤੇ ਵਾਤਾਵਰਨ ਨੂੰ ਹੋ ਰਿਹਾ ਨੁਕਸਾਨ ਘੱਟ ਹੋਵੇਗਾ

ਜ਼ਿਕਰਯੋਗ ਹੈ ਕਿ ਇਸ ਕੋਰਟ ਦੇ ਆਦੇਸ਼ ਦਾ ਇਹ ਵੀ ਮਤਲਬ ਹੈ ਕਿ ਹੁਣ ਭਾਰਤ ਸਟੇਜ-6 (ਜਾਂ ਬੀਐਸ-6) ਕਿਸਮ ਦੇ ਈਂਧਣ ਦੀ ਵਰਤੋਂ ਇੱਕ ਅਪਰੈਲ, 2020 ਤੋਂ ਦੇਸ਼ ਭਰ ‘ਚ ਪ੍ਰਭਾਵੀ ਹੋ ਜਾਣਗੇ  ਕਾਰ ਚਲਾਉਣ ਤੇ ਨਵੀਂ ਕਾਰ ਖਰੀਦਣ ਵਾਲਿਆਂ ਦੋਵਾਂ ਲਈ ਬੁਰੀ ਖਬਰ ਹੈ, ਕਿਉਂਕਿ ਭਾਰਤ ‘ਚ ਬੀਐਸ-6 ਨਾਰਮਸ ਆਉਣ ਤੋਂ ਬਾਅਦ ਕਾਰਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ ਮੰਨਿਆ ਜਾ ਰਿਹਾ ਹੈ ਕਿ ਕਾਰਾਂ ਦੀਆਂ ਕੀਮਤਾਂ ‘ਚ 1-1.5 ਲੱਖ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ

ਹਾਲਾਂਕਿ ਸਿਰਫ਼ ਇਸ ਅਧਾਰ ‘ਤੇ ਕਾਰਾਂ ਦੀਆਂ ਕੀਮਤਾਂ ਨਹੀਂ ਵਧਣਗੀਆਂ ਕਿਉਂਕਿ ਐਕਸਚੇਂਜ ਰੇਟ, ਕੋਲੇ ਦੀਆਂ ਕੀਮਤਾਂ ਤੇ ਸ਼ਿਪਿੰਗ ਕੀਮਤਾਂ ਵਰਗੇ ਕਾਰਕਾਂ ‘ਤੇ ਵੀ ਕਾਰਾਂ ਦੀਆਂ ਕੀਮਤਾਂ ਤੈਅ ਹੁੰਦੀਆਂ ਹਨਮੌਜ਼ੂਦਾ ਵਾਹਨਾਂ ‘ਚ ਕੀ ਹੋਵੇਗਾ? ਦੇਸ਼ ‘ਚ ਬੀਐੱਸ-4 ਮਾਪਦੰਡ ਵਾਲੇ ਇੰਜਣ ਦੇ ਨਾਲ ਗੱਡੀਆਂ ਵਿਕਣੀਆਂ ਸ਼ੁਰੂ ਹੋ ਚੁੱਕੀਆਂ ਹਨ ਕਾਰ ਕੰਪਨੀਆਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਬੀਐਸ-4 ਮਾਨਕ ਵਾਲੇ ਇੰਜਣ ਲੱਗੀ ਗੱਡੀ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਇਸ ‘ਚ ਬੀਐਸ-6 ਕਿਸਮ ਦੇ ਈਂਧਣ ਦੀ ਵਰਤੋਂ ਬਿਨਾ ਕਿਸੇ ਪਰੇਸ਼ਾਨੀ ਦੇ ਕੀਤੀ ਜਾ ਸਕਦੀ ਹੈ ਦੂਜੇ ਸ਼ਬਦਾਂ ‘ਚ ਕਹੀਏ ਤਾਂ ਤੁਹਾਨੂੰ ਇੰਜਣ ਵਗੈਰਾ ਬਦਲਾਉਣ ਦੀ ਲੋੜ ਨਹੀਂ ਪਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।