ਕੈਂਸਰ ਪੀੜਤ ਪਾਕਿਸਤਾਨੀ ਔਰਤ ਨੂੰ ਵੀਜ਼ਾ ਦੇਣ ਲਈ ਤਿਆਰ ਭਾਰਤ

India,Visa Pak Woman, Suffering, Fancer

ਸੁਸ਼ਮਾ ਨੇ ਟਵੀਟ ਕਰਕੇ ਅਜਿਤ ਨੂੰ ਲਤਾੜਿਆ

ਨਵੀਂ ਦਿੱਲੀ: ਮੂੰਹ ਦੇ ਬੇਹੱਦ ਗੰਭੀਰ ਟਿਊਮਰ ਅਮੇਲੋਬਸਟੋਮਾ ਤੋਂ ਗ੍ਰਸਤ ਪਾਕਿ ਵਸਨੀਕ ਫੈਜ਼ਾ ਤਨਵੀਰ ਇਲਾਜ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੱਦਦ ਮੰਗਣ ਤੋਂ ਬਾਅਦ ਹੁਣ ਉਨ੍ਹਾਂ ਨੇ ਭਾਰਤ ਦਾ ਰੁਖ ਸਾਫ਼ ਕਰ ਦਿੱਤਾ ਹੈ। ਸੁਸ਼ਮਾ ਨੇ ਇੱਕ ਤੋਂ ਬਾਅਦ 9 ਟਵੀਟ ਕਰਕੇ ਮੈਡੀਕਲ ਵੀਜ਼ਾ ਦੇ ਮੁੱਦੇ ‘ਤੇ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਨੂੰ ਖਰੀਆਂ-ਖੋਟੀਆਂ ਸੁਣਾਈਆਂ।

ਸੁਸ਼ਮਾ ਨੇ ਸੋਮਵਾਰ ਸਵੇਰੇ 9 ਟਵੀਟ ਕੀਤੇ ਅਤੇ ਲਿਖਿਆ ਕਿ ਭਾਰਤ ਵਿੱਚ ਇਲਾਜ ਲਈ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਪਾਕਿਸਤਾਨੀ ਨਾਗਰਿਕਾਂ ਲਈ ਮੈਂ ਆਪਣਾ ਦੁੱਖ ਪ੍ਰਗਟ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਸਰਤਾਜ਼ ਅਜੀਜ਼ ਨੂੰ ਵੀ ਆਪਣੇ ਦੇਸ਼ਵਾਸੀਆਂ ਲਈ ਕੁਛ ਦਰਦ ਹੋ ਰਿਹਾ ਹੋਵੇਗਾ।

ਨਾਲ ਹੀ ਸੁਸ਼ਮਾ ਨੇ ਇਹ ਵੀ ਲਿਖਿਆ ਕਿ ਸਾਨੂੰ ਪਾਕਿਸਤਾਨੀ ਨਾਗਰਿਕਾਂ ਦੇ ਭਾਰਤ ਆਉਣ ਤੋਂ ਕੋਈ ਦਿੱਕਤ ਨਹੀਂ ਹੈ। ਬੱਸ ਸਾਨੂੰ ਮੈਡੀਕਲ ਵੀਜ਼ੇ ਲਈ ਇੱਕ ਸਰਤਾਜ਼ ਅਜੀਜ਼ ਦੀ ਚਿੱਠੀ ਚਾਹੀਦੀ ਹੈ।

ਸੁਸ਼ਮਾ ਨੇ ਇਹ ਲਿਖਿਆ ਕਿ ਮੈਂ ਅਜੀਜ਼ ਨੂੰ ਖੁਦ ਇੱਕ ਚਿੱਠੀ ਲਿਖੀ ਸੀ ਪਰ ਸਰਤਾਜ਼ ਅਜੀਜ਼ ਨੇ ਮੇਰੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਲਾਜ਼ ਲਈ ਜੇਕਰ ਸਰਤਾਜ਼ ਅਜੀਜ਼ ਵੱਲੋਂ ਸਾਨੂੰ ਚਿੱਠੀ ਮਿਲਦੀ ਹੈ, ਤਾਂ ਭਾਰਤ ਵੀਜ਼ਾ ਦੇਣ ਵਿੱਚ ਦੇਰੀ ਨਹੀਂ ਕਰੇਗਾ।