IND vs NZ: ਮੁੰਬਈ ਟੈਸਟ ਦੇ ਪਹਿਲੇ ਦਿਨ ਚਾਹ ਬ੍ਰੇਕ ਤੱਕ ਭਾਰਤ ਨਿਊਜੀਲੈਂਡ ’ਤੇ ਭਾਰੀ

ਨਿਊਜੀਲੈਂਡ ਦੀਆਂ ਤਿੰਨ ਵਿਕਟਾਂ ਕੱਢੀਆਂ

  • 2 ਸੁੰਦਰ ਨੇ ਇੱਕ ਵਿਕਟ ਮਿਲੀ ਆਕਾਸ਼ ਦੀਪ ਨੂੰ | IND vs NZ

ਮੁੰਬਈ (ਏਜੰਸੀ)। IND vs NZ: ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਇਸ ਮੁਕਾਬਲੇ ’ਚ ਵੀ ਟਾਸ ਜਿੱਤਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ ਮੈਚ ਦੇ ਪਹਿਲੇ ਦਿਨ ਚਾਹ ਬ੍ਰੇਕ ਤੱਕ ਨਿਊਜੀਲੈਂਡ ਨੇ ਆਪਣੀਆਂ 6 ਵਿਕਟਾਂ ਗੁਆ ਕੇ 192 ਦੌੜਾਂ ਬਣਾ ਲਈਆਂ ਹਨ। ਡੇਰਿਲ ਮਿਸ਼ੇਲ ਅਰਧਸੈਂਕੜਾ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ। ਉਨ੍ਹਾਂ ਦਾ ਸਾਥ ਈਸ਼ ਸੋਢੀ ਨਿਭਾ ਰਹੇ ਹਨ। ਗਲੇਨ ਫਿਲਿਪਸ 17 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਰਵਿੰਦਰ ਜਡੇਜ਼ਾ ਨੇ ਬੋਲਡ ਕੀਤਾ। ਜਡੇਜਾ ਨੇ ਵਿਕਟਕੀਪਰ ਟਾਮ ਬਲੰਡਨ ਤੇ ਵਿਲ ਯੰਗ ਨੂੰ ਵੀ ਪਵੇਲੀਅਨ ਭੇਜਿਆ।

Read This : Kane Williamson: ਤੀਜੇ ਟੈਸਟ ’ਚ ਵੀ ਨਹੀਂ ਖੇਡਣਗੇ ਵਿਲੀਅਮਸਨ, ਸ਼੍ਰੀਲੰਕਾ ਖਿਲਾਫ਼ ਸੀਰੀਜ਼ ’ਚ ਹੋਏ ਸਨ ਜ਼ਖਮੀ

ਰਚਿਨ ਰਵਿੰਦਰ 5 ਦੌੜਾਂ ਬਣਾ ਕੇ ਆਊਟ ਹੋਏ ਤੇ ਟਾਮ ਲੈਥਮ 28 ਦੌੜਾਂ ਬਣਾ ਕੇ ਆਊਟ ਹੋਏ। ਦੋਵਾਂ ਨੂੰ ਵਾਸ਼ਿੰਗਟਨ ਸੁੰਦਰ ਨੇ ਬੋਲਡ ਕੀਤਾ। ਇਸ ਤੋਂ ਪਹਿਲਾਂ ਆਕਾਸ਼ ਦੀਪ ਡਵੇਨ ਕੋਨਵੇ (4 ਦੌੜਾਂ) ਨੂੰ ਲੱਤ ਅੜੀਕਾ ਆਊਟ ਕੀਤਾ। ਕੀਵੀ ਟੀਮ 3 ਮੈਚਾਂ ਦੀ ਸੀਰੀਜ਼ ’ਚ 2-0 ਨਾਲ ਅੱਗੇ ਹੈ। ਨਿਊਜ਼ੀਲੈਂਡ ਨੇ ਪਹਿਲੇ ਮੈਚ ’ਚ ਭਾਰਤ ਨੂੰ 8 ਵਿਕਟਾਂ ਤੇ ਦੂਜੇ ਮੈਚ ’ਚ 113 ਦੌੜਾਂ ਨਾਲ ਹਰਾਇਆ ਸੀ। ਹਾਲਾਂਕਿ, ਭਾਰਤ ਡਬਲਯੂਟੀਸੀ ਅੰਕ ਸੂਚੀ ’ਚ ਸਿਖਰ ’ਤੇ ਬਰਕਰਾਰ ਹੈ। ਆਪਣੇ ਦਮ ’ਤੇ ਡਬਲਯੂਟੀਸੀ ਫਾਈਨਲ ’ਚ ਪਹੁੰਚਣ ਲਈ ਭਾਰਤ ਨੂੰ 4 ਮੈਚ ਜਿੱਤਣ ਤੇ 2 ਡਰਾਅ ਕਰਨੇ ਹੋਣਗੇ। ਟੀਮ ਇੰਡੀਆ ਦੇ ਇਸ ਚੱਕਰ ’ਚ 6 ਮੈਚ ਬਾਕੀ ਹਨ। IND vs NZ

IND vs NZ
ਡੇਵੋਨ ਕੌਨਵੇ ਨੂੰ ਆਕਾਸ਼ ਦੀਪ ਨੇ ਲੱਤ ਅੜੀਕਾ ਆਊਟ ਕੀਤਾ।

ਦੋਵਾਂ ਟੀਮਾਂ ਦੀ ਪਲੇਇੰਗ-11 | IND vs NZ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ, ਸਰਫਰਾਜ਼ ਖਾਨ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ ਤੇ ਆਕਾਸ਼ ਦੀਪ।

ਨਿਊਜ਼ੀਲੈਂਡ : ਟੌਮ ਲੈਥਮ (ਕਪਤਾਨ), ਡਵੇਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਈਸ਼ ਸੋਢੀ, ਮੈਟ ਹੈਨਰੀ, ਏਜਾਜ਼ ਪਟੇਲ, ਵਿਲੀਅਮ ਓਰੂਰਕੇ।

LEAVE A REPLY

Please enter your comment!
Please enter your name here