IND Vs SA : ਪਹਿਲਾ T20 ਮੈਚ ਅੱਜ, ਭਾਰਤੀ ਨੌਜਵਾਨ ਖਿਡਾਰੀਆਂ ਦੀ ਹੋਵੇਗੀ ਪ੍ਰੀਖਿਆ

IND Vs SA

ਨੌਜਵਾਨ ਖਿਡਾਰੀਆਂ ਅਫੀਰਕਾ ਸਾਹਮਣੇ ‘ਸਖਤ ਪ੍ਰੀਖਿਆ’ (IND Vs SA)

ਡਰਬਨ (ਦੱਖਣੀ ਅਫਰੀਕਾ)। ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਡਰਬਨ ਦੇ ਕਿੰਗਸਮੀਡ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਸ਼ਾਮ ਨੂੰ 7 ਵਜੇ ਸ਼ੁਰੂ ਹੋਵੇਗਾ। ਭਾਰਤ ਦਾ ਸਾਹਮਣਾ ਮਜ਼ਬੂਤ ਦੱਖਣੀ ਅਫਰੀਕਾ ਟੀਮ ਨਾਲ ਹੋਵੇਗਾ। ਜ਼ਖਮੀ ਕਪਤਾਨ ਹਾਰਦਿਕ ਪਾਂਡਿਆ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਸ਼ੁਰੂ ਹੋਣ ਤੱਕ ਬਾਹਰ ਹੈ ਅਤੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਰੇਕ ’ਤੇ ਹੈ ਇਸ ਤੋਂ ਇਲਾਵਾ ਜੂਨ ’ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਟੀ20 ਭਵਿੱਖ ਨੂੰ ਲੈ ਕੇ ਸਪੱਸ਼ਟਤਾ ਨਹੀਂ ਹੈ ਤਾਂ ਕੋਈ ਵੀ ਦੱਖਣੀ ਅਫਰੀਕਾ ’ਚ ਟੀਮ ਦੀ ਸਫਲਤਾ ਜਾਂ ਅਸਫਲਤਾ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕੇਗਾ IND Vs SA

ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਕੋਰ ਟੀਮ ਨੂੰ ਲੈ ਕੇ ਸਥਿਤੀ ਆਈਪੀਐੱਲ ਦੇ ਇੱਕ ਮਹੀਨੇ ਬਾਅਦ ਹੀ ਸਪੱਸ਼ਟ ਹੋਵੇਗੀ ਕਿਉਂਕਿ ਉਸ ਸਮੇਂ ਖਿਡਾਰੀਆਂ ਦੀ ਫਾਰਮ ਅਤੇ ਫਿੱਟਨੈਸ ਚੋਣ ਦਾ ਮਾਪਦੰਡ ਰਹੇਗਾ। ਜੇਕਰ ਰੋਹਿਤ ਅਤੇ ਵਿਰਾਟ ਨੂੰ ਪਲੇਇੰਗ ਇਲੈਵਨ ’ਚ ਚੁਣਿਆ ਜਾਂਦਾ ਹੈ ਤਾਂ ਦੱਖਣੀ ਅਫਰੀਕਾ ਦੇ ਦੌਰੇ ਕਰ ਰਹੀ ਟੀਮ ਅਚਾਨਕ ਤੋਂ?ਬਹੁਤ ਵੱਖ ਹੋ ਜਾਵੇਗੀ।

ਸੂਰਿਆ ਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਨੇ ਘਰੇਲੂ ਧਰਤੀ ’ਤੇ ਅਸਟਰੇਲੀਆ ਨੂੰ 4-1 ਨਾਲ ਹਰਾਇਆ ਅਤੇ ਇੱਕ ਆਮ ਭਾਰਤੀ ਖੇਡ ਪ੍ਰੇਮੀ ਵੀ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਵਿਸ਼ਵ ਕੱਪ ਦੇ 72 ਘੰਟਿਆਂ ਅੰਦਰ ਹੋਈ ਲੜੀ ’ਚ ਜ਼ਿਆਦਾ ਕੁਝ ਦਾਅ ’ਤੇ ਨਹੀਂ ਲੱਗਾ ਸੀ ਜਨਵਰੀ ਦੇ ਮੱਧ ’ਚ ਅਫਗਾਨਿਸਤਾਨ ਖਿਲਾਫ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਲੜੀ ਭਾਰਤ ਲਈ ਅੰਤਿਮ ਵੱਡੀ ਕੌਮਾਂਤਰੀ ਟੀ20 ਲੜੀ ਹੋਵੇਗੀ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ IND Vs SA

ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ/ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਮੁਹੰਮਦ ਸਿਰਾਜ।

ਦੱਖਣੀ ਅਫ਼ਰੀਕਾ: ਏਡਨ ਮਾਰਕਰਮ (ਕਪਤਾਨ), ਰੀਜ਼ਾ ਹੈਂਡਰਿਕਸ, ਮੈਥਿਊ ਬ੍ਰਿਟਜ਼ਕੇ/ਟ੍ਰਿਸਟਨ ਸਟੱਬਸ, ਹੇਨਰਿਕ ਕਲਾਸਨ, ਡੇਵਿਡ ਮਿਲਰ, ਡੋਨੋਵਨ ਫਰੇਰਾ, ਮਾਰਕੋ ਯੈਨਸਨ/ਐਂਡੀਲੇ ਫੇਲੂਕੋਏ, ਕੇਸ਼ਵ ਮਹਾਰਾਜ, ਗੇਰਾਲਡ ਕੋਏਟਜ਼ੀ, ਨੰਦਰੇ ਬਰਗਰ, ਤਬਰੇਜ਼ ਸ਼ਮਸੀ।