ਇਲਾਜ ਕਰਦੇ-ਕਰਦੇ ਵਧਦਾ ਜਾ ਰਿਹਾ ਭ੍ਰਿਸ਼ਟਾਚਾਰ ਦਾ ਰੋਗ

Corruption

ਦੇਸ਼ ਵਿੱਚ ਭ੍ਰਿਸ਼ਟਾਚਾਰ (Corruption) ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਉਸ ਦਾ ਪੂਰੀ ਤਰ੍ਹਾਂ ਸਫ਼ਾਇਆ ਥੋੜ੍ਹੇ ਸਮੇਂ ਵਿਚ ਕਰ ਸਕਣਾ ਸੰਭਵ ਨਹੀਂ ਹੈ। ਇਸੇ ਦੇ ਚੱਲਦੇ ਸਮੇਂ-ਸਮੇਂ ’ਤੇ ਭਿ੍ਰਸ਼ਟਾਚਾਰ ਨਾਲ ਜੁੜੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਕਹਿਣ ਨੂੰ ਤਾਂ ਐਨਡੀਏ ਸਰਕਾਰ ਨੇ ਭਿ੍ਰਸ਼ਟਾਚਾਰ ਖ਼ਾਤਮੇ ਨੂੰ ਆਪਣੀ ਪਹਿਲ ਬਣਾਇਆ ਹੈ ਪਰ ਨਤੀਜੇ ਉਹੀ ਪਰਨਾਲਾ ਉੱਥੇ ਦਾ ਉੱਥੇ ਵਾਲੇ ਰਹੇ। ਹਾਲ ਹੀ ਵਿਚ ਕੇਂਦਰ ਚੌਕਸੀ ਕਮਿਸ਼ਨ ਭਾਵ ਸੀਵੀਸੀ ਦੀ ਭਿ੍ਰਸ਼ਟਾਚਾਰ ’ਤੇ ਆਈ ਰਿਪੋਰਟ ਲੱਗਭੱਗ ਇਹੀ ਸਥਿਤੀ ਦਰਸ਼ਾਉਦੀ ਹੈ।

ਸੀਵੀਸੀ ਦੀ ਰਿਪੋਰਟ ਵਿਚ ਰੇਲਵੇ, ਗ੍ਰਹਿ ਮੰਤਰਾਲੇ ਅਤੇ ਬੈਂਕਾਂ ਵਿਚ ਬੇਨਿਯਮੀਆਂ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪਾਈਆਂ ਗਈਆਂ ਹਨ। ਰਿਪੋਰਟ ਹੈਰਾਨ ਕਰਦੀ ਹੈ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਖਿਲਾਫ਼ ਇੱਕ ਲੱਖ ਪੰਦਰਾਂ ਹਜ਼ਾਰਾ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਦਰਜ਼ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਿਕਾਇਤਾਂ ਵਿਚ ਅੱਧੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋ ਸਕਿਆ ਹੈ। ਉਜ ਤਾਂ ਨਿਯਮ ਨਾਲ ਸੀਵੀਸੀ ਨੂੰ ਅਜਿਹੀਆਂ ਸ਼ਿਕਾਇਤਾਂ ਦਾ ਹੱਲ ਤਿੰਨ ਮਹੀਨਿਆਂ ਦੇ ਅੰਦਰ ਕਰਨਾ ਹੁੰਦਾ ਹੈ, ਪਰ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਤਿੰਨ ਮਹੀਨਿਆਂ ਤੋਂ ਪੈਂਡਿੰਗ ਹਨ। ਇਹ ਸਥਿਤੀ ਉਦੋਂ ਹੈ ਜਦੋਂ ਐਨਡੀਏ ਸਰਕਾਰ ਦਾ ਦਾਅਵਾ ਰਿਹਾ ਹੈ ਕਿ ਭਿ੍ਰਸ਼ਟਾਚਾਰ (Corruption) ਦੇ ਖਿਲਾ ਜ਼ੀਰੋ ਟੋਲਰੈਂਸ ਦੀ ਨੀਤੀ ਦਾ ਪਾਲਣ ਕੀਤਾ ਜਾਵੇਗਾ।

Also Read : ਜਨਤਾ ਦੇ ਹੱਕ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਹੀ ਵੱਡੀ ਗੱਲ, ਵਿਰੋਧੀ ਧਿਰਾਂ ’ਤੇ ਬਿੰਨ੍ਹਿਆ ਨਿਸ਼ਾਨਾ

ਭ੍ਰਿਸ਼ਟਾਚਾਰ (Corruption) ਦੇ ਖਿਲਾਫ ਪੂਰਾ ਰਾਸ਼ਟਰ ਅਤੇ ਦੁਨੀਆ ਦਾ ਇਸ ਜੰਗ ’ਚ ਸ਼ਾਮਲ ਹੋਣਾ, ਇੱਕ ਸ਼ੱੁਭ ਘਟਨਾ ਕਹੀ ਜਾ ਸਕਦੀ ਹੈ, ਕਿਉਂਕਿ ਭਿ੍ਰਸ਼ਟਾਚਾਰ ਅੱਜ ਕਿਸੇ ਇੱਕ ਦੇਸ਼ ਦੀ ਨਹੀਂ, ਸਗੋਂ ਪੂਰੇ ਸੰਸਾਰ ਦੀ ਸਮੱਸਿਆ ਹੈ। ਜਿਵੇਂ-ਜਿਵੇਂ ਸਾਰਥਿਕਤਾ ਅਤੇ ਵਿਆਪਕਤਾ ਸਫ਼ਲਤਾ ਵੱਲ ਵਧੀ, ਉਵੇਂ-ਉਵੇਂ ਇੱਕ ਸ਼ੰਕਾ ਜ਼ੋਰ ਫੜ੍ਹਦੀ ਜਾ ਰਹੀ ਹੈ ਕਿ ਸ਼ੁੱਭ ਸ਼ੁਰੂਆਤ ਦਾ ਅਸਰ ਬੇਅਸਰ ਨਾ ਹੋ ਜਾਵੇ ਕਿਉਂਕਿ ਇਹ ਸਮੱਸਿਆ ਘੱਟ ਹੋਣ ਦੀ ਬਜਾਇ ਦਿਨੋ-ਦਿਨ ਵਧਦੀ ਜਾ ਰਹੀ ਹੈ।

ਇਹ ਸ਼ੰਕਾ ਬੇਵਜ੍ਹਾ ਵੀ ਨਹੀਂ ਹੈ, ਕਿਉਂਕਿ ਇਹ ਜੰਗ ਉਨ੍ਹਾਂ ਭ੍ਰਿਸ਼ਟਾਚਾਰੀਆਂ ਨਾਲ ਹੈ ਜੋ ਇੱਕ ਵੱਡੀ ਤਾਕਤ ਬਣ ਚੁੱਕੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸੱਤਾ ’ਚ ਬੈਠੇ ਕੁਝ ਵਿਅਕਤੀ, ਆਮ ਜਨਤਾ ਨਾਲ ਭਿ੍ਰਸ਼ਟ ਵਿਹਾਰ ਕਰਦੇ ਹਨ ਅਤੇ ਉਨ੍ਹਾਂ ਦੀ ਅਜ਼ਾਦੀ, ਸਿਹਤ, ਜੀਵਨ ਅਤੇ ਭਵਿੱਖ ਖੋਹ ਲੈਂਦੇ ਹਨ। ਜਿਸ ਤੋਂ ਬਾਅਦ ਭਿ੍ਰਸ਼ਟਾਚਾਰ ਹਰ ਦੇਸ਼, ਖੇਤਰ, ਭਾਈਚਾਰੇ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕੋਈ ਵੀ ਇਸ ਅਪਰਾਧ ਤੋਂ ਅਛੂਤਾ ਨਹੀਂ ਹੈ, ਜਿਸ ਲਈ ਭਿ੍ਰਸ਼ਟਾਚਾਰ ਖਿਲਾਫ਼ ਲੜਾਈ ’ਚ ਸਾਨੂੰ ਹਿੱਸਾ ਲੈਣਾ ਚਾਹੀਦਾ ਹੈ। ਅਸਲ ’ਚ ਭਿ੍ਰਸ਼ਟਾਚਾਰ ਨਾਲ ਲੜਨਾ ਇੱਕ ਵੱਡੀ ਚੁਣੌਤੀ ਹੈ, ਉਸ ਖਿਲਾਫ਼ ਲੋਕ-ਹਮਾਇਤ ਤਿਆਰ ਕੀਤੀ ਜਾਣੀ ਜ਼ਰੂਰੀ ਹੈ, ਸਾਰੀਆਂ ਗੈਰ-ਸਿਆਸੀ ਤੇ ਸਿਆਸੀ ਸ਼ਕਤੀਆਂ ਨੂੰ ਉਸ ’ਚ ਸਹਿਯੋਗ ਦੇਣਾ ਚਾਹੀਦਾ ਹੈ।

ਵਿਰੋਧੀਆਂ ਨੂੰ ਦਬਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ

ਭਿ੍ਰਸ਼ਟਾਚਾਰ ਕੀ ਹੈ? ਜਨਤਕ ਜੀਵਨ ’ਚ ਪ੍ਰਵਾਨ ਮੁੱਲਾਂ ਖਿਲਾਫ਼ ਵਿਹਾਰ ਨੂੰ ਭਿ੍ਰਸ਼ਟ ਵਿਹਾਰ ਸਮਝਿਆ ਜਾਂਦਾ ਹੈ। ਆਮ ਜੀਵਨ ’ਚ ਇਸ ਨੂੰ ਆਰਥਿਕ ਅਪਰਾਧਾਂ ਨਾਲ ਜੋੋੜਿਆ ਜਾਂਦਾ ਹੈ। ਭਿ੍ਰਸ਼ਟਾਚਾਰ ’ਚ ਮੁੱਖ ਹਨ: ਰਿਸ਼ਵਤ, ਚੋਣਾਂ ’ਚ ਘਪਲਾ, ਪੱਖਪਾਤ, ਹਫ਼ਤਾ ਵਸੂਲੀ, ਜ਼ਬਰੀ ਚੰਦਾ ਲੈਣਾ, ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਬਲੈਕਮੇਲ ਕਰਨਾ, ਟੈਕਸ ਚੋਰੀ, ਝੂਠੀ ਗਵਾਹੀ, ਝੂਠਾ ਮਾਮਲਾ, ਪ੍ਰੀਖਿਆ ’ਚ ਨਕਲ, ਪ੍ਰੀਖਿਆਰਥੀ ਦਾ ਗਲਤ ਮੁੱਲਾਂਕਣ -ਸਹੀ ਉੱਤਰ ’ਤੇ ਅੰਕ ਨਾ ਦੇਣਾ ਅਤੇ ਗਲਤ, ਬਿਨਾ ਲਿਖੇ ਉੱਤਰਾਂ ’ਤੇ ਵੀ ਅੰਕ ਦੇਣਾ, ਪੈਸੇ ਲੈ ਕੇ ਸੰਸਦ ’ਚ ਸਵਾਲ ਪੁੱਛਣਾ, ਪੈਸੇ ਲੈ ਕੇ ਵੋਟ ਦੇਣਾ, ਵੋਟ ਲਈ ਪੈਸਾ ਤੇ ਸ਼ਰਾਬ ਆਦਿ ਵੰਡਣਾ, ਆਪਣੇ ਕੰਮਾਂ ਨੂੰ ਕਰਵਾਉਣ ਲਈ ਨਗਦ ਰਾਸ਼ੀ ਦੇਣਾ, ਵੱਖ-ਵੱਖ ਪੁਰਸਕਾਰਾਂ ਲਈ ਚੁਣੇ ਹੋਏ ਲੋਕਾਂ ਨਾਲ ਪੱਖਪਾਤ ਕਰਨਾ ਆਦਿ।

ਭਾਰਤ ’ਚ ਭਿ੍ਰਸ਼ਟਾਚਾਰ ਦੀ ਸਮੱਸਿਆ ਐਨੀ ਉਗਰ ਹੈ ਕਿ ਹਰ ਵਿਅਕਤੀ ਇਸ ਤੋਂ ਪੀੜਤ ਤੇ ਪ੍ਰੇਸ਼ਾਨ ਹੈ। ਅਸਲ ’ਚ ਭਿ੍ਰਸ਼ਟਾਚਾਰ ਇੱਕ ਵਿਸ਼ਵਵਿਆਪੀ ਸਮੱਸਿਆ ਹੈ। ਇਸ ਖਿਲਾਫ਼ ਲੜਾਈ ਡੇਢ ਅਰਬ ਜਨਤਾ ਦੇ ਹਿੱਤਾਂ ਦੀ ਲੜਾਈ ਹੈ, ਜਿਸ ਨੂੰ ਹਰ ਵਿਅਕਤੀ ਨੂੰ ਲੜਨਾ ਹੋਵੇਗਾ।

ਹੁਣ ਜੇਕਰ ਅਸੀਂ ਨਾ ਲੜੇ ਤਾਂ ਭ੍ਰਿਸ਼ਟਾਚਾਰ ਦੀ ਅੱਗ ਹਰ ਘਰ ਨੂੰ ਸੁਆਹ ਕਰ ਦੇਵੇਗੀ। ਅਜ਼ਾਦੀ ਤੋਂ ਬਾਅਦ ਹੀ ਦੇਸ਼ ਦੀ ਜਨਤਾ ਭਿ੍ਰਸ਼ਟਾਚਾਰ ਨਾਲ ਜੂਝ ਰਹੀ ਹੈ ਅਤੇ ਭ੍ਰਿਸ਼ਟਾਚਾਰੀ ਮਜ਼ੇ ਕਰ ਰਹੇ ਹਨ। ਪੰਚਾਇਤਾਂ ਤੋਂ ਲੈ ਕੇ ਸੰਸਦ ਤੱਕ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਖ਼ਤ ਚਿਤਾਵਨੀ ਦੇ ਬਾਵਜੂਦ ਸਰਕਾਰੀ ਦਫਤਰਾਂ ਦੇ ਚਪੜਾਸੀ ਤੋਂ ਲੈ ਕੇ ਆਲ੍ਹਾ ਅਧਿਕਾਰੀ ਤੱਕ ਬਿਨਾਂ ਰਿਸ਼ਵਤ ਦੇ ੱਿਸੱਧੇ ਮੂੰਹ ਗੱਲ ਤੱਕ ਨਹੀਂ ਕਰਦੇ।

ਟੈਕਸਾਂ ਦੀ ਚੋਰੀ | Corruption

ਭਿ੍ਰਸ਼ਟਾਚਾਰ ਕਾਰਨ ਜਿੱਥੇ ਦੇਸ਼ ਦੇ ਰਾਸ਼ਟਰੀ ਚਰਿੱਤਰ ਦਾ ਉਲੰਘਣ ਹੁੰਦਾ ਹੈ, ਉੱਥੇ ਦੇਸ਼ ਦੇ ਵਿਕਾਸ ਦੀਆਂ ਸਮੂਹ ਯੋਜਨਾਵਾਂ ਦਾ ਸਹੀ ਪਾਲਣ ਨਾ ਹੋਣ ਕਾਰਨ ਜਨਤਾ ਨੂੰ ਉਸ ਦਾ ਲਾਭ ਨਹੀਂ ਮਿਲ ਪਾਉਂਦਾ। ਜ਼ਿਆਦਾਤਰ ਧਨ ਕੁਝ ਲੋਕਾਂ ਕੋਲ ਹੋਣ ’ਤੇ ਗਰੀਬ-ਅਮੀਰ ਦਾ ਪਾੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਸਮੁੱਚੀ ਤਰ੍ਹਾਂ ਦੇ ਟੈਕਸਾਂ ਦੀ ਚੋਰੀ ਕਾਰਨ ਦੇਸ਼ ਨੂੰ ਭਿਆਨਕ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਦੇਸ਼ ਦੀਆਂ ਅਸਲ ਪ੍ਰਤਿਭਾਵਾਂ ਨੂੰ ਘੁਣ ਲੱਗ ਰਿਹਾ ਹੈ। ਭਿ੍ਰਸ਼ਟਾਚਾਰ ਕਾਰਨ ਕਈ ਲੋਕ ਖੁਦਕੁਸ਼ੀਆਂ ਵੀ ਕਰ ਰਹੇ ਹਨ। ਭਿ੍ਰਸ਼ਟਾਚਾਰ ਰੂਪੀ ਬੁਰਾਈ ਨੇ ਕੈਂਸਰ ਦੀ ਬਿਮਾਰੀ ਦਾ ਰੂਪ ਅਖਤਿਆਰ ਕਰ ਲਿਆ ਹੈ।

ਹਰ ਰਾਸ਼ਟਰ ਦੇ ਸਾਹਮਣੇ ਚਾਹੇ ਉਹ ਕਿੰਨਾ ਹੀ ਖੁਸ਼ਹਾਲ ਹੋਵੇ , ਵਿਕਸਿਤ ਹੋਵੇ, ਕੋਈ ਨਾ ਕੋਈ ਚੁਣੌਤੀ ਰਹਿੰਦੀ ਹੈ। ਚੁਣੌਤੀਆਂ ਦਾ ਸਾਹਮਣਾ ਕਰਨਾ ਹੀ ਕਿਸੇ ਰਾਸ਼ਟਰ ਦੀ ਜੀਵੰਤਤਾ ਦੀ ਨਿਸ਼ਾਨੀ ਹੈ। ਚੁਣੌਤੀ ਨਹੀਂ ਤਾਂ ਰਾਸ਼ਟਰ ਸੌਂ ਜਾਵੇਗਾ। ਅਗਵਾਈ ਸੁਸਤ ਹੋ ਜਾਵੇਗੀ। ਚੁਣੌਤੀਆਂ ਜੇਕਰ ਸਾਡੀ ਨੀਅਤੀ ਹਨ, ਤਾਂ ਉਨ੍ਹਾਂ ਨੂੰ ਸਵੀਕਾਰਨਾ ਅਤੇ ਮੁਕਾਬਲਾ ਕਰਨਾ ਸਾਨੂੰ ਸਿੱਖਣਾ ਹੀ ਹੋਵੇਗਾ ਅਤੇ ਇਸ ਲਈ ਹਰ ਵਿਅਕਤੀ ਨੂੰ ਉੱਠਣਾ ਹੋਵੇਗਾ। ਸਾਡੇ ਰਾਸ਼ਟਰ ਦੇ ਸਾਹਮਣੇ ਅਨੈਤਿਕਤਾ, ਮਹਿੰਗਾਈ, ਵਧਦੀ ਅਬਾਦੀ, ਪ੍ਰਦੂਸ਼ਣ, ਆਰਥਿਕ ਅਪਰਾਧ ਆਦਿ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਪਹਿਲਾਂ ਹੀ ਹਨ, ਉਨ੍ਹਾਂ ਨਾਲ ਭਿ੍ਰਸ਼ਟਾਚਾਰ ਸਭ ਤੋਂ ਵੱਡੀ ਚੁਣੌਤੀ ਬਣ ਕੇ ਖੜ੍ਹੀ ਹੈ।

ਰਾਸ਼ਟਰ ਦੇ ਲੋਕਾਂ ਦੇ ਮਨ ’ਚ ਡਰ, ਸ਼ੰਕਾਵਾਂ ਤੇ ਅਸੁਰੱਖਿਆ ਦੀ ਭਾਵਨਾ ਘਰ ਕਰ ਗਈ ਹੈ। ਕੋਈ ਵੀ ਵਿਅਕਤੀ, ਪ੍ਰਸੰਗ, ਮੌਕਾ ਜੇਕਰ ਰਾਸ਼ਟਰ ਨੂੰ ਇੱਕ ਦਿਨ ਲਈ ਹੀ ਆਸਵੰਦ ਬਣਾ ਦਿੰਦੇ ਹਨ ਤਾਂ ਉਹ ਮਹੱਤਵਪੂਰਨ ਹੰੁਦੇ ਹਨ। ਪਰ ਇੱਥੇ ਤਾਂ ਨਿਰਾਸ਼ਾ ਤੇ ਡਰ ਦੀ ਲੰਮੀ ਰਾਤ ਦਾ ਕਾਲਾ ਸਾਇਆ ਫੈਲਿਆ ਹੈ। ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ’ਚ ਭਿ੍ਰਸ਼ਟਾਚਾਰ ਇੱਕ ਜਾਇਜ਼ ਵਪਾਰਕ-ਰਾਜਨੀਤਿਕ ਕਾਰਵਾਈ ਹੈ। ਸੰਸਕਿ੍ਰਤੀਆਂ ਵਿਚਕਾਰ ਫਰਕ ਨੇ ਵੀ ਭਿ੍ਰਸ਼ਟਾਚਾਰ ਦੇ ਸਵਾਲ ਨੂੰ ਗੁੰਝਲਦਾਰ ਬਣਾਇਆ ਹੈ। ਭਿ੍ਰਸ਼ਟਾਚਾਰ ਦਾ ਮੁੱਦਾ ਇੱਕ ਅਜਿਹਾ ਸਿਆਸੀ ਸਵਾਲ ਹੈ ਜਿਸ ਕਾਰਨ ਕਈ ਵਾਰ ਨਾ ਸਿਰਫ਼ ਸਰਕਾਰਾਂ ਬਦਲ ਜਾਂਦੀਆਂ ਹਨ ਸਗੋਂ ਇਹ ਬਹੁਤ ਵੱਡੇ-ਵੱਡੇ ਇਤਿਹਾਸਕ ਬਦਲਾਵਾਂ ਦਾ ਵਾਹਕ ਵੀ ਰਿਹਾ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਾਸੀਆਂ ਦੀ ਕਈ ਦਹਾਕਿਆਂ ਤੋਂ ਲਟਕ ਰਹੀ ਮੰਗ ਕੀਤੀ ਪੂਰੀ

ਨਦੀ ’ਚ ਡਿੱਗੀ ਬਰਫ ਦੀ ਚੱਟਾਨ ਨੇ ਗਲਣਾ ਹੈ, ਠੀਕ ਉਸੇ ਤਰ੍ਹਾਂ ਭ੍ਰਿਸ਼ਟਾਚਾਰ ਨਾਲ ਜੁੜੇ ਤੱਤਾਂ ਨੂੰ ਵੀ ਇੱਕ ਨਾ ਇੱਕ ਦਿਨ ਹਟਣਾ ਹੈ। ਇਹ ਸਵਿਕਾਰਿਆ ਸੱਚ ਹੈ ਕਿ ਜਦੋਂ ਕੱਲ੍ਹ ਨਹੀਂ ਰਿਹਾ ਤਾਂ ਅੱਜ ਵੀ ਨਹੀਂ ਰਹੇਗਾ। ਉੱਜਾਲਾ ਨਹੀਂ ਰਿਹਾ ਤਾਂ ਹਨ੍ਹੇਰਾ ਵੀ ਨਹੀਂ ਰਹੇਗਾ। ਕਦੇ ਗਾਂਧੀ ਲੜਿਆ ਤਾਂ ਕਦੇ ਜੈ ਪ੍ਰਕਾਸ਼ ਨਰਾਇਣ ਨੇ ਮੋਰਚਾ ਸੰਭਾਲਿਆ, ਹੁਣ ਇਹ ਚੁਣੌਤੀ ਪ੍ਰਧਾਨ ਮੰਤਰੀ ਮੋਦੀ ਨੇ ਝੱਲੀ ਹੈ ਤਾਂ ਉਨ੍ਹਾਂ ਨੂੰ ਇਸ ਨੂੰ ਅੰਜਾਮ ਤੱਕ ਪਹੰੁਚਾਉਣਾ ਹੋਵੇਗਾ ਅਤੇ ਇਸ ਦੀ ਪਹਿਲੀ ਸ਼ਰਤ ਹੈ ਉਹ ਗਾਂਧੀ ਬਣਨ। ਉਹ ਗਾਂਧੀ, ਜਿਨ੍ਹਾਂ ਨੂੰ ਕੋਈ ਸਿਆਸੀ ਤਾਪ ਸੇਕ ਨਾ ਸਕਿਆ, ਕੋਈ ਪੁਰਸਕਾਰ ਉਨ੍ਹਾਂ ਦਾ ਮੁਲਾਂਕਣ ਨਾ ਕਰ ਸਕਿਆ, ਕੋਈ ਸਵਾਰਥ ਡੁਲਾ ਨਾ ਸਕਿਆ, ਕੋਈ ਲੋਭ ਭਿ੍ਰਸ਼ਟ ਨਾਂ ਕਰ ਸਕਿਆ।

ਭ੍ਰਿਸ਼ਟਾਚਾਰ ਆਯਾਤ ਵੀ ਹੁੰਦਾ ਹੈ ਅਤੇ ਨਿਰਯਾਤ ਵੀ ਹੁੰਦਾ ਹੈ। ਪਰ ਇਸ ਨਾਲ ਮੁਕਾਬਲਾ ਕਰਨ ਦਾ ਮਨੋਬਲ ਦਿਲੋਂ ਪੈਦਾ ਹੰੁਦਾ ਹੈ। ਅੱਜ ਲੋੜ ਸਿਰਫ਼ ਇੱਕ ਹੋਣ ਦੀ ਹੀ ਨਹੀਂ ਹੈ, ਲੋੜ ਸਿਰਫ਼ ਚੁਣੌਤੀਆਂ ਨੂੰ ਸਮਝਣ ਦੀ ਹੀ ਨਹੀਂ ਹੈ ਲੋੜ ਹੈ ਸਾਡਾ ਮਨੋਬਲ ਮਜ਼ਬੂਤ ਹੋਵੇ, ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਸੀਂ ਇਮਾਨਦਾਰ ਹੋਈਏ ਅਤੇ ਆਪਣੇ ਸਵਾਰਥ ਨੂੰ ਨਹੀਂ ਪਰ-ਹਿੱਤ ਅਤੇ ਰਾਸ਼ਟਰਹਿੱਤ ਨੂੰ ਅਹਿਮੀਅਤ ਦੇਈਏ। ਨਹੀਂ ਤਾਂ ਕਮਜ਼ੋਰ ਅਤੇ ਜਖ਼ਮੀ ਰਾਸ਼ਟਰ ਨੂੰ ਖਤਰੇ ਸਦਾ ਘੇਰੀ ਰੱਖਣਗੇ।

ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)