IND V/S AUS : ਹਾਰਦਿਕ ਪਾਂਡਿਆ ਅਤੇ ਕੁਲਦੀਪ ਯਾਦਵ ਨੇ ਤਿੰਨ-ਤਿੰਨ ਵਿਕਟਾਂ ਲਈਆਂ
ਚੇਨਈ। ਭਾਰਤ-ਆਸਟ੍ਰੇਲੀਆ ਵਨਡੇ ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਭਾਰਤ ਨੂੰ 270 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟ੍ਰੇਲੀਆ ਟੀਮ 49 ਓਵਰਾਂ ‘ਚ 269 ਦੌੜਾਂ ‘ਤੇ ਆਲ ਆਊਟ ਹੋ ਗਈ।ਆਸਟਰੈਲੀਆ ਦੇ ਓਪਨਰ ਬੱਲੇਬਾਜ਼ ਮਿਸ਼ੇਲ ਮਾਰਸ਼ ਨੇ 47 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਐਲੇਕਸ ਕੈਰੀ ਨੇ 38 ਦੌੜਾਂ ਬਣਾਈਆਂ। ਮਾਰਨਸ ਲਾਬੂਸ਼ੇਨ ਨੇ 28, ਮਾਰਕਸ ਸਟੋਇਨਿਸ ਨੇ 25, ਟ੍ਰੈਵਿਸ ਹੈੱਡ ਨੇ 33 ਅਤੇ ਡੇਵਿਡ ਵਾਰਨਰ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਗੇਂਦਬਾਜ਼ਾਂ ਵੱਲੋਂ ਸਹੀ ਲਾਇਨ ਲੈਂਥ ਨਾਲ ਗੇਂਬਬਾਜ਼ੀ ਕੀਤੀ। ਭਾਰਤ ਦੇ ਹਾਰਦਿਕ ਪਾਂਡਿਆ ਅਤੇ ਕੁਲਦੀਪ ਯਾਦਵ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਮੁਹੰਮਦ ਸਿਰਾਜ ਅਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਆਸਟਰੇਲੀਆ ਨੂੰ ਮਿਲੀ ਸੀ ਸ਼ਾਨਦਾਰ ਸ਼ੁਰੂਆਤ
ਹਾਲਾਂਕਿ ਟ੍ਰੈਵਿਸ ਹੈੱਡ ਅਤੇ ਮਿਸ਼ੇਲ ਮਾਰਚ ਦੀ ਜੋੜੀ ਨੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਸੀ। ਦੋਵਾਂ ਵਿਚਾਲੇ 65 ਗੇਂਦਾਂ ‘ਚ 68 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਹੋਈ। ਹੈਡ 33 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਆਸਟਰਲੀਆ ਪਾਰੀ ਲੜਖੜਾ ਗਈ। ਮਾਰਨਸ ਲਾਬੂਸ਼ੇਨ (23 ਦੌੜਾਂ) ਨੂੰ ਕੁਲਦੀਪ ਯਾਦਵ ਨੇ ਸ਼ੁਬਗਨ ਗਿੱਲ ਦੇ ਹੱਥੋਂ ਕੈਚ ਕਰਵਾਇਆ। ਕੁਲਦੀਪ ਦੀ ਇਹ ਦੂਜੀ ਵਿਕਟ ਹੈ। ਉਸ ਨੇ ਡੇਵਿਡ ਵਾਰਨਰ (23 ਦੌੜਾਂ) ਨੂੰ ਆਊਟ ਕੀਤਾ।
ਇਹ ਵੀ ਪੜ੍ਹੋ : Women’s World Boxing Championship: : ਮੁੱਕੇਬਾਜ਼ ਨੀਤੂ ਘੰਘਾਸ ਨੇ ਰਚਿਆ ਇਤਿਹਾਸ
IND vs AUS LIVE ਹਾਰਦਿਕ ਪਾਂਡਿਆ ਨੇ ਤਿੰਨ ਵਿਕਟਾਂ ਲਈਆਂ
ਇਸ ਤੋਂ ਪਹਿਲਾਂ ਪਾਂਡਿਆ ਨੇ ਤਿੰਨ ਵਿਕਟਾਂ ਲਈਆਂ ਸਨ। ਉਸ ਨੇ ਮਿਸ਼ੇਲ ਮਾਰਸ਼ (47 ਦੌੜਾਂ) ਨੂੰ ਬੋਲਡ ਕੀਤਾ। ਫਿਰ ਕਪਤਾਨ ਸਟੀਵ ਸਮਿਥ (0 ) ਨੂੰ ਰਾਹੁਲ ਨੇ ਕੈਚ ਕਰਵਾਇਆ। ਪਾਂਡਿਆ ਨੇ ਵਨਡੇ ਦੀ 8 ਪਾਰੀਆਂ ‘ਚ ਸਮਿਥ ਨੂੰ 5ਵੀਂ ਵਾਰ ਆਊਟ ਕੀਤਾ ਹੈ। ਉਸ ਨੇ ਟ੍ਰੈਵਿਸ ਹੈੱਡ (33 ਦੌੜਾਂ) ਦਾ ਵਿਕਟ ਵੀ ਲਿਆ।
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆ ਕੁਮਾਰ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।
ਆਸਟਰੇਲੀਆ: ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕਟਕੀਪਰ), ਮਾਰਨਸ ਲਾਬੂਸ਼ੇਨ, ਐਸ਼ਟਨ ਐਗਰ, ਮਾਰਕਸ ਸਟੋਇਨਿਸ, ਸੀਨ ਐਬੋਟ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ