ਧਰਤੀ ਨੂੰ ਵਧ ਰਿਹਾ ਖ਼ਤਰਾ

Increasing, Earth

ਸੰਸਾਰ ਮੌਸਮ ਸੰਗਠਨ ਨੇ ਆਪਣੀ ਸਾਲਾਨਾ ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ 2010-19 ਦਹਾਕਾ ਸਭ ਤੋਂ ਗਰਮ ਰਿਹਾ ਹੈ ਅਤੇ ਧਰਤੀ ਦਾ ਪਾਰਾ 1.1 ਡਿਗਰੀ ਵਧਿਆ ਹੈ ਇਹ ਗੱਲ ਵੀ ਚਿੰਤਾ ਵਾਲੀ ਹੈ ਕਿ ਕਾਰਬਨ ਨਿਕਾਸੀ ਤੋਂ ਧਰਤੀ ਨੂੰ ਖਤਰਾ ਹੈ ਇਸ ਰਿਪੋਰਟ ਨੇ ਇਹ ਜ਼ਰੂਰ ਸਾਬਿਤ ਕਰ ਦਿੱਤਾ ਹੈ ਕਿ ਦੁਨੀਆ ਭਰ ‘ਚ ਜਾਗਰੂਕਤਾ ਦਿਨ, ਹਫ਼ਤੇ, ਪੰਦਰਵਾੜੇ ਜਾਂ ਤਾਂ ਆਮ ਜਨਤਾ ਵਾਸਤੇ ਜਾਂ ਸਿਰਫ਼ ਕਾਗਜ਼ੀ ਕਾਰਵਾਈਆਂ ਹਨ 5 ਜੂਨ ਨੂੰ ਵਾਤਾਵਰਨ ਦਿਵਸ, 8 ਜੂਨ ਨੂੰ ਵਿਸ਼ਵ ਸਮੁੰਦਰ ਦਿਵਸ, 22 ਮਾਰਚ ਨੂੰ ਵਿਸ਼ਵ ਜਲ ਦਿਵਸ, 22 ਅਪਰੈਲ ਨੂੰ ਧਰਤੀ ਦਿਵਸ, 26 ਨਵੰਬਰ ਵਾਤਾਵਰਨ ਸੁਰੱਖਿਆ ਦਿਵਸ ਮਨਾਏ ਜਾਂਦੇ ਹਨ ਇਹਨਾਂ ਦਿਨਾਂ ‘ਤੇ ਲਗਭਗ ਸਾਰੇ ਦੇਸ਼ਾਂ ‘ਚ ਸਰਕਾਰੀ ਤੇ ਗੈਰ-ਸਰਕਾਰੀ ਤੌਰ ‘ਤੇ ਸਮਾਰੋਹ ਹੁੰਦੇ ਹਨ ਸਕੂਲਾਂ-ਕਾਲਜਾਂ ਦੇ ਬੱਚੇ ਰੈਲੀਆਂ ਕੱਢਦੇ ਸਨ, ਭਾਸ਼ਣ ਮੁਕਾਬਲੇ, ਚਿੱਤਰਕਾਰੀ ਮੁਕਾਬਲੇ ਕਰਵਾਏ ਜਾਂਦੇ ਹਨ ਪਰ ਉਮੀਦ ਮੁਤਾਬਕ ਨਤੀਜੇ ਨਹੀਂ ਆ ਰਹੇ ਅਸਲ ‘ਚ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ‘ਚ ਵਿਕਾਸ ਦੀ ਮੁਕਾਬਲੇਬਾਜ਼ੀ ਹੀ ਅਜਿਹੀ ਬਣ ਗਈ ਹੈ ਕਿ ਵਿਕਾਸ ਤੇ ਵਾਤਾਵਰਨ ‘ਚ ਸੰਤੁਲਨ ਬਣਾਉਣ ਲਈ ਨਾ ਤਾਂ ਕੋਈ ਨੀਤੀ ਹੈ ਤੇ ਨਾ ਹੀ ਸੋਚ ਅਮਰੀਕਾ ਤੇ ਚੀਨ ਵਰਗੇ ਤਾਕਤਵਰ ਮੁਲਕ ਆਰਥਿਕ ਜੰਗ ‘ਚ ਉਲਝੇ ਹੋਏ ਹਨ ਦੋਵੇਂ ਮੁਲਕ ਆਪਣਾ-ਆਪਣਾ ਮਾਲ ਦੁਨੀਆ ‘ਚ ਵੇਚਣ ਲਈ ਏਸ਼ੀਆ ਸਮੇਤ ਵੱਖ-ਵੱਖ ਮਹਾਂਦੀਪਾਂ ਦੇ ਦੇਸ਼ਾਂ ਦੀਆਂ ਸਰਕਾਰਾਂ ‘ਤੇ ਆਪਣਾ ਪ੍ਰਭਾਵ ਬਣਾਉਣ ਲਈ ਹਰ ਜਾਇਜ਼-ਨਜਾਇਜ਼ ਤਰੀਕਾ ਵਰਤ ਰਹੇ ਹਨ ਕਾਰਬਨ ਦੀ ਨਿਕਾਸੀ ਲਈ ਵਿਕਸਿਤ ਮੁਲਕਾਂ ਖਾਸ ਕਰ ਅਮਰੀਕਾ ਤੇ ਚੀਨ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ।

ਇਸ ਮਾਮਲੇ ‘ਚ ਤਕੜੇ ਮੁਲਕ ਵਿਕਾਸਸ਼ੀਲ ਮੁਲਕਾਂ ਅਤੇ ਇਨਸਾਨੀਅਤ ਪ੍ਰਤੀ ਸੰਵੇਦਨਹੀਣਤਾ ਭਰਿਆ ਰਵੱਈਆ ਅਪਣਾ ਰਹੇ ਹਨ ਇਸ ਸਾਲ ਲੱਖਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਵੱਖ-ਵੱਖ ਮੁਲਕਾਂ ‘ਚ ਧਰਤੀ ਤੇ ਵਾਤਾਵਰਨ ਬਚਾਉਣ ਲਈ ਹੋਕਾ ਦਿੱਤਾ ਪਰ ਸੰਯੁਕਤ ਰਾਸ਼ਟਰ ਦੇ ਮੈਂਬਰ ਵਿਕਸਿਤ ਦੇਸ਼ਾਂ ‘ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ‘ਟਰੇਡ ਵਾਰ’ ਆਪਣੇ-ਆਪ ‘ਚ ਹੀ ਇਸ ਗੱਲ ਦਾ ਸੰਕੇਤ ਹੈ ਕਿ ਵਿਕਸਿਤ ਮੁਲਕ ਕਿਸੇ ਵੀ ਕੀਮਤ ‘ਤੇ ਉਤਪਾਦਨ ਘਟਾਉਣ  ਲਈ ਤਿਆਰ ਨਹੀਂ ਜੀਡੀਪੀ ਦੀ ਦੌੜ ‘ਚ ਕੁਦਰਤ ਪਿੱਛੇ ਰਹਿ ਗਈ ਹੈ ਭਾਵੇਂ ਇਹ ਮੁਲਕ ਕਈ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਦੀ ਆਰਥਿਕ ਮੱਦਦ ਕਰ ਰਹੇ ਹਨ ਪਰ ਜਦੋਂ ਧਰਤੀ ਦੀ ਹੋਂਦ ਨੂੰ ਹੀ ਖ਼ਤਰਾ ਹੋਵੇਗਾ ਤਾਂ ਮੱਦਦ ਕਿਸ ਕੰਮ ਆਵੇਗੀ ਕਿਓਟੋ ਤੇ ਪੈਰਿਸ ਸਮਝੌਤੇ ਨੂੰ ਅਮਰੀਕਾ ਨੇ ਦਰਕਿਨਾਰ ਕਰ ਦਿੱਤਾ ਹੈ ਗੱਲਬਾਤ ਰਾਹੀਂ ਕਿਸੇ ਮਸਲੇ ਦਾ ਹੱਲ ਕੱਢਣ ਲਈ ਜੰਗ ਲਈ ਹਰ ਕੋਈ ਤਿਆਰ ਹੈ ਅਰਬ ਮੁਲਕ ਤਕੜੇ ਮੁਲਕਾਂ ਦੀ ਕੁਸ਼ਤੀ ਦਾ ਅਖਾੜਾ ਬਣ ਗਏ ਹਨ ਦਰਅਸਲ ਮਾਨਵਤਾ ਦਾ ਸੰਕਲਪ ਆਰਥਿਕ ਤੇ ਜੰਗੀ ਤਾਕਤਾਂ ਸਾਹਮਣੇ ਛੋਟਾ ਪੈ ਗਿਆ ਹੈ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਤਾਂ ਭੁਗਤਣਾ ਹੀ ਪੈਣਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਧੁਨਿਕ ਮਨੁੱਖ ਦੀ ਹਾਲਤ ਉਸ ਮਨੁੱਖ ਵਾਂਗ ਹੈ ਕਿ ਜੋ ਉਸੇ ਟਾਹਣੀ ਨੂੰ ਕੱਟ ਰਿਹਾ ਹੈ ਜਿਸ ‘ਤੇ ਖੁਦ ਬੈਠਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।