ਕੋਰੋਨਾ ਦਾ ਅਸਰ, ਸੇਂਸੇਕਸ ਨਿਫਟੀ ਮੂਧੇ ਮੂੰਹ ਡਿੱਗੇ

Sharemarket

ਕੋਰੋਨਾ ਦਾ ਅਸਰ, ਸੇਂਸੇਕਸ ਨਿਫਟੀ ਮੂਧੇ ਮੂੰਹ ਡਿੱਗੇ
ਸੇਂਸੇਕਸ 1000 ਅੰਕ ਤੇ ਨਿਫਟੀ 300 ਅੰਕ ਤੋਂ ਜ਼ਿਆਦਾ ਟੁੱਟੇ

ਮੁੰਬਈ, ਏਜੰਸੀ। ਦੇਸ਼ ‘ਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨਾਲ ਸ਼ੇਅਰ ਬਜ਼ਾਰਾਂ ‘ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਵੱਡੀ ਗਿਰਾਵਟ ਦੇਖੀ ਗਈ। ਸੇਂਸੇਕਸ 1000 ਅੰਕ ਅਤੇ ਨਿਫਟੀ 300 ਅੰਕ ਤੋਂ ਜ਼ਿਆਦਾ ਟੁੱਟ ਗਏ। ਕਾਰੋਬਾਰ ਦੀ ਸ਼ੁਰੂਆਤ ‘ਚ ਸੇਂਸੇਕਸ ਵੀਰਵਾਰ ਦੇ ਬੰਦ 38470.61 ਦੇ ਮੁਕਾਬਲੇ ‘ਚ 863 ਅੰਕ ਹੇਠਾਂ 37613.96 ‘ਤੇ ਖੁੱਲ੍ਹਿਆ ਅਤੇ ਬਿਕਵਾਲੀ ਦੇ ਦਬਾਅ ‘ਚ ਟੁੱਟਦਾ ਹੋਇਆ 35011.09 ਅੰਕ ਤੱਕ ਡਿੱਗਿਆ। ਇਸ ਤੋਂ ਬਾਅਦ ਮਾਮੂਲੀ ਸੁਧਰਕੇ ਫਿਲਹਾਲ 1054 ਅੰਕ ਹੇਠਾਂ 37416.91 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 11000 ਅੰਕ ਤੋਂ ਹੇਠਾਂ ਆ ਗਿਆ। ਨਿਫਟੀ ਫਿਲਹਾਲ 10954.80 ‘ਤੇ 315 ਅੰਕ ਹੇਠਾਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Impact Of Korona, Sensex-Nifty, Falls Inverted