ICC World Cup 2023 : ਅਸਟਰੇਲੀਆ ਨੇ ਟਾਸ ਜਿੱਤਿਆ, ਭਾਰਤ ਨੂੰ ਮਿਲੀ ਪਹਿਲੀ ਸਫਲਤਾ

ICC World Cup 2023

ਟੀਮ ਇੰਡੀਆ ਨੂੰ ਮਿਲੀ ਪਹਿਲੀ ਸਫਲਤਾ | ICC World Cup 2023

  • ਮੁਕਾਬਲਾ ਚੈੱਨਈ ਦੇ ਏਐੱਮ ਚਿੰਦਬਰਮ ਸਟੇਡੀਅਮ ’ਚ | ICC World Cup 2023

ਚੈੱਨਈ (ਏਜੰਸੀ)। ਵਿਸ਼ਵ ਕੱਪ 2023 ਦਾ ਅੱਜ 5ਵਾਂ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਵਿਸ਼ਵ ਕੱਪ ’ਚ ਟੀਮ ਇੰਡੀਆ ਦਾ ਪਹਿਲਾ ਮੁਕਾਬਲਾ ਅਸਟਰੇਲੀਆ ਨਾਲ ਹੈ। ਜਿਹੜਾ ਕਿ ਚੈੱਨਈ ਦੇ ਏਐੱਮ ਚਿੰਦਬਰਮ ਸਟੇਡੀਅਮ ’ਚ ਹੁਣ ਸ਼ੁਰੂ ਹੋਇਆ ਹੈ। ਇਸ ਮੁਕਾਬਲੇ ’ਚ ਅਸਟਰੇਲੀਆ ਦੇ ਕਪਤਾਨ ਪੈਟ ਕੰਮਿਸ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਿੱਥੇ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਮਿਲ ਗਈ ਹੈ। ਅਸਟਰੇਲੀਆ ਵੱਲੋਂ ਓਪਨਿੰਗ ਕਰਨ ਡੇਵਿਡ ਵਾਰਨ ਅਤੇ ਮਾਰਸ਼ ਆਏ ਸਨ ।ਪਹਿਲੀ ਸਫਲਤਾ ਜਸਪ੍ਰੀਤ ਬੁਮਰਾਹ ਨੂੰ ਮਿਲੀ ਹੈ, ਬੁਮਰਾਹ ਨੇ ਮਿਚੇਲ ਮਾਰਸ਼ ਨੂੰ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਵਾਇਆ ਹੈ। (ICC World Cup 2023)

ਅਸਟਰੇਲੀਆਈ ਟੀਮ ’ਚ ਟਰੈਵਿਸ ਹੈੱਡ ਅਤੇ ਸਟੋਇਨਿਸ ਬਾਹਰ ਹਨ, ਸਟੋਇਨਿਸ ਸੱਟ ਲੱਗਣ ਕਾਰਨ ਜ਼ਖਮੀ ਹਨ ਅਤੇ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਹਨ, ਜਦਕਿ ਟਰੈਵਿਸ ਹੈੱਡ ਅਜੇ ਤੱਕ ਭਾਰਤ ਨਹੀਂ ਪਹੁੰਚ ਪਾਏ ਹਨ। ਭਾਰਤੀ ਟੀਮ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਓਪਨਰ ਅਤੇ ਸਟਾਰ ਬੱਲੇਬਾਜ਼ੀ ਸ਼ੁਭਮਨ ਗਿੱਲ ਇਸ ਮੈਚ ਤੋਂ ਬਾਹਰ ਹਨ, ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਕਪਤਾਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਨ ਦਾ ਮੌਕਾ ਮਿਲ ਸਕਦਾ ਹੈ। ਸ਼ੁਭਮਨ ਗਿੱਲ ਨੂੰ ਡੇਂਗੂ ਹੋਇਆ ਹੈ ਅਤੇ ਉਨ੍ਹਾਂ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। (ICC World Cup 2023)

ਟੀਮਾਂ ਇਸ ਤਰ੍ਹਾਂ ਹਨ | ICC World Cup 2023

ਭਾਰਤ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਸਾਬਕਾ ਕਪਤਾਨ ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼।

ਅਸਟਰੇਲੀਆ : ਡੇਵਿਡ ਵਾਰਨਰ, ਮਿਚੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੁਸ਼ਗਨ, ਕੈਮਰੂਨ ਗ੍ਰੀਨ, ਅਲੈਕਸ ਕੈਰੀ, ਗਲੇਨ ਮੈਕਸਵੱੈਲ, ਮਿਸ਼ੇਲ ਸਟਾਰਕ, ਪੈਟ ਕੰਮਿਸ (ਕਪਤਾਨ), ਜੋਸ਼ ਹੈਜਲਵੁੱਡ, ਐੱਡਮ ਜੰਪਾ।