ਠੁਰ ਠੁਰ ਕਰਦੇ ਜ਼ਰੂਰਤਮੰਦਾਂ ਨੂੰ ਗਰਮ ਕੰਬਲ ਵੰਡ ਇਨਸਾਨੀਨਤ ਦਾ ਫਰਜ਼ ਨਿਭਾਇਆ

Humanity, Blanket Distribution

ਪਵਿੱਤਰ 100ਵੇਂ ਅਵਤਾਰ ਮਹੀਨੇ ਦੇ ਸੰਬੰਧ ‘ਚ ਵੰਡੇ ਕੱਪੜੇ

ਮਲੋਟ, ਮਨੋਜ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਕੰਮਾਂ ਨੂੰ ਸਮਰਪਿਤ ਹਨ ਅਤੇ ਆਪਣੇ ਕੰਮਾਂ ਕਾਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਧ-ਸੰਗਤ ਦੇ ਸਹਿਯੋਗ ਨਾਲ ਅਤੇ ਖ਼ੁਦ ਵੀ ਪ੍ਰਮਾਰਥ ਵਿੱਚ ਹਿੱਸਾ ਪਾਉਂਦੇ ਹੋਏ ਲਗਾਤਾਰ ਮਾਨਵਤਾ ਭਲਾਈ ਕੰਮਾਂ ਵਿੱਚ ਲੱਗੇ ਹੋਏ ਹਨ ਅਤੇ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਅੱਗੇ ਆ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਵਰਿੰਦਰ ਬਜਾਜ ਨੇ ਬੀਤੀ ਦੇਰ ਰਾਤ ਕਰੀਬ 10:30 ਵਜੇ ਸਡ਼ਕਾਂ ‘ਤੇ ਸੁੱਤੇ ਪਏ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਵੰਡਣ ਮੌਕੇ ਕੀਤਾ। ਉਹਨਾਂ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਸਾਧ-ਸੰਗਤ ਦੇ ਨਾਲ ਮਾਨਵਤਾ ਭਲਾਈ ਕੰਮਾਂ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਹਰ ਦੁੱਖ ਸੁੱਖ ਦੀ ਘਡ਼ੀ ਵਿੱਚ ਸਾਧ-ਸੰਗਤ ਦੇ ਮੌਢੇ ਨਾਲ ਮੌਢਾ ਜੋਡ਼ ਕੇ ਉਹਨਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਇੱਕ ਹੀ ਪ੍ਰਮੁੱਖ ਕੰਮ ਹੈ ਉਹ ਹੈ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ।

ਉਧਰ ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਜਿੰਮੇਵਾਰਾਂ ਰਮੇਸ਼ ਠਕਰਾਲ ਇੰਸਾਂ ਅਤੇ ਪ੍ਰਦੀਪ ਇੰਸਾਂ ਤੋਂ ਇਲਾਵਾ ਸੇਵਾਦਾਰ ਸ਼ੰਕਰ ਇੰਸਾਂ, ਚੰਦਰ ਮੋਹਣ ਇੰਸਾਂ, ਟੀਟਾ ਸੱਚਦੇਵਾ ਇੰਸਾਂ, ਸੋਨੂੰ ਸੱਚਦੇਵਾ ਇੰਸਾਂ, ਲਵ ਇੰਸਾਂ ਅਤੇ ਰੋਬਿਨ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ 100ਵੇਂ ਅਵਤਾਰ ਮਹੀਨੇ ਦੇ ਸੰਬੰਧ ‘ਚ ਠੰਡ ਵਿੱਚ ਠੁਰ ਠੁਰ ਕਰਦੇ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਵੰਡੇ ਹਨ।

ਰਾਤ ਕਰੀਬ 11:30 ਵਜੇ ਤੱਕ ਚੱਲਦਾ ਰਿਹਾ ਮਾਨਵਤਾ ਭਲਾਈ ਕੰਮਾਂ ਦਾ ਕਾਰਜ

ਉਹਨਾਂ ਦੱਸਿਆ ਕਿ ਬੁੱਧਵਾਰ ਨੂੰ ਦੇਰ ਰਾਤ ਕਰੀਬ 10 ਵਜੇ ਤੋਂ ਬਾਅਦ ਮਲੋਟ ਸ਼ਹਿਰ ਦੇ ਰੇਲਵੇ ਸਟੇਸ਼ਨ, ਜੀ.ਟੀ. ਰੋਡ, ਰੇਲਵੇ ਪੁਲ ਥੱਲੇ, ਬਸ ਸਟੈਂਡ, ਨਵੀਂ ਦਾਣਾ ਮੰਡੀ ਵਿੱਚ ਠੰਡ ਨਾਲ ਠੁਰ ਠੁਰ ਕਰਦੇ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਵੰਡੇ ਅਤੇ ਰਾਤ ਕਰੀਬ 11:30 ਵਜੇ ਤੱਕ ਇਸ ਮਾਨਵਤਾ ਭਲਾਈ ਕੰਮਾਂ ਦਾ ਕਾਰਜ ਚੱਲਦਾ ਰਿਹਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੁਪਹਿਰ ਵੇਲੇ ਸਥਾਨਕ ਨਵਜੀਵਨ ਕੁਸ਼ਟ ਆਸ਼ਰਮ ਵਿੱਚ 112 ਲੋਕਾਂ ਨੂੰ ਗਰਮ ਕੱਪਡ਼ੇ ਅਤੇ 1 ਜਨਵਰੀ ਮੰਗਲਵਾਰ ਨੂੰ 700 ਗਰਮ ਕੱਪਡ਼ੇ ਬਠਿੰਡਾ ਰੋਡ ਝੁੱਗੀ ਝੌਂਪਡ਼ੀਆਂ ਵਿੱਚ ਰਹਿੰਦੇ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਏ ਹਨ। ਉਹਨਾਂ ਦੱਸਿਆ ਕਿ ਮਾਨਵਤਾ ਭਲਾਈ ਕੰਮਾਂ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ ਅਤੇ ਲਗਾਤਾਰ ਵੱਧ ਚਡ਼• ਕੇ ਚੱਲਦਾ ਰਹੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ