ਫੂਲਕਾ ਦੇਣਗੇ ਅਹੁਦੇ ਦੀ ਕੁਰਬਾਨੀ

HS Phoolka, Resign, Opposition Leader, Punjab, Aam Admi Party

ਦੰਗਾ ਪੀੜਤਾਂ ਨੂੰ ਇਨਸਾਫ਼ ਲਈ ਲਿਆ ਫੈਸਲਾ,

ਕਿਹਾ, ਕੈਬਨਿਟ ਅਹੁਦਾ ਨਹੀਂ ਰੱਖਦਾ ਜ਼ਿਆਦਾ ਅਹਿਮੀਅਤ

ਅਸ਼ਵਨੀ ਚਾਵਲਾ, ਚੰਡੀਗੜ੍ਹ:1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਐਚ.ਐਸ. ਫੂਲਕਾ ਆਪਣੇ ਅਹੁਦੇ ਦੀ ਕੁਰਬਾਨੀ ਦੇਣ ਜਾ ਰਹੇ ਹਨ। ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਹਾਈ ਕਮਾਨ ਅਰਵਿੰਦ ਕੇਜਰੀਵਾਲ ਨੂੰ ਭੇਜਣ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ ਐਚ.ਐਸ. ਫੂਲਕਾ ਆਪਣੇ ਇਸ ਅਹੁਦੇ ‘ਤੇ ਬਣੇ ਰਹਿਣਾ ਚਾਹੁੰਦੇ ਸਨ ਪਰ ਬਾਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਦੂਜੀ ਵਾਰ ਨੋਟਿਸ ਆਉਣ ਕਾਰਨ ਹੁਣ ਉਨ੍ਹਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਵਿਰੋਧੀ ਧਿਰ ਦੇ ਲੀਡਰ ਵਜੋਂ ਆਪਣਾ ਅਹੁਦਾ ਛੱਡ ਦੇਣਗੇ ਤਾਂ ਕਿ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਮਿਲਣ ਵਿੱਚ ਕੋਈ ਦਿੱਕਤ ਨਾ ਆਵੇ।

ਫੂਲਕਾ ਨੇ ਆਪਣਾ ਅਸਤੀਫ਼ਾ ਕੇਜਰੀਵਾਲ ਨੂੰ ਭੇਜਣ ਦਾ ਕੀਤਾ ਫੈਸਲਾ

ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਸਾਰ ਹੀ ਹਾਈ ਕਮਾਨ ਨੂੰ ਉਨ੍ਹਾਂ ਦੀ ਥਾਂ ‘ਤੇ ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਕੰਵਰ ਸੰਧੂ ਵਿੱਚੋਂ ਇੱਕ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਸਲਾਹ ਦਿੱਤੀ ਹੈ। ਇਹ ਤਿੰਨੇ ਹੀ ਲੀਡਰ ਇਸ ਅਹੁਦੇ ਲਈ ਕਾਬਲ ਹਨ। ਇਸੇ ਹਫ਼ਤੇ ਨਵੇਂ ਲੀਡਰ ਦੀ ਚੋਣ ਹੁੰਦੇ ਸਾਰ ਹੀ ਫੂਲਕਾ ਆਪਣੇ ਅਹੁਦੇ ਤੋਂ ਹੱਟ ਜਾਣਗੇ।

ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਸਾਰ ਹੀ ਹਾਈ ਕਮਾਨ ਨੂੰ ਉਨ੍ਹਾਂ ਦੀ ਥਾਂ ‘ਤੇ ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਕੰਵਰ ਸੰਧੂ ਵਿੱਚੋਂ ਇੱਕ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਸਲਾਹ ਦਿੱਤੀ ਹੈ। ਇਹ ਤਿੰਨੇ ਹੀ ਲੀਡਰ ਇਸ ਅਹੁਦੇ ਲਈ ਕਾਬਲ ਹਨ।