ਸਦਨ ਹੋਇਆ ਧੂੰਆਂ-ਧੂੰਆਂ, ਘਬਰਾ ਕੇ ਭੱਜੇ ਸੰਸਦ ਮੈਂਬਰ… ਡਰਾਉਣੀ ਵੀਡੀਓ ਵਾਇਰਲ, ਵੇਖੋ….

Parliament Attack

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੰਸਦ ਦੀ ਅਨਿੱਖੜਵੀਂ ਸੁਰੱਖਿਆ ਨੂੰ ਛਿੱਕੇ ਟੰਗਦੇ ਹੋਏ ਅੱਜ ਦੋ ਨੌਜਵਾਨ ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ ਸਦਨ ’ਚ ਕੁੱਦ ਪਏ ਅਤੇ ਸਦਨ ਦੀ ਕਾਰਵਾਈ ਤੁਰੰਤ ਮੁਲਤਵੀ ਕਰ ਦਿੱਤੀ ਗਈ। ਸਦਨ ’ਚ ਸ਼ੂਨੀਆਕਾਲ ਦੀ ਕਾਰਵਾਈ ਚੱਲ ਰਹੀ ਸੀ। ਪ੍ਰੀਜਾਈਡਿੰਗ ਅਫਸਰ ਰਾਜਿੰਦਰ ਅਗਰਵਾਲ ਕਾਰਵਾਈ ਕਰ ਰਹੇ ਸਨ। ਲਗਭਗ 1:02 ਵਜੇ ਇੱਕ ਨੌਜਵਾਨ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਅਤੇ ਅਗਰਵਾਲ ਅਚਾਨਕ ਹੈਰਾਨ ਹੋ ਗਿਆ ਅਤੇ ਪੁੱਛਿਆ ਕਿ ਕੀ ਕੋਈ ਡਿੱਗਿਆ ਹੈ? ਸਦਨ ’ਚ ‘ਫੜੋ-ਫੜੋ’ ਦਾ ਰੌਲਾ ਪੈ ਗਿਆ। (Parliament Attack)

ਇਹ ਵੀ ਪੜ੍ਹੋ : ਸੁਰੱਖਿਆ ’ਚ ਕੁਤਾਹੀ : ਦੋ ਨੌਜਵਾਨਾਂ ਨੇ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ’ਚ ਮਾਰੀ ਛਾਲ

ਕੁਝ ਹੀ ਪਲਾਂ ’ਚ ਮਾਮਲਾ ਸਮਝਦਿਆਂ ਹੀ ਅਗਰਵਾਲ ਨੇ ਕਾਰਵਾਈ ਨੂੰ 2 ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਬਾਅਦ ’ਚ ਪਤਾ ਲੱਗਿਆ ਕਿ ਕੁੱਲ ਦੋ ਜਣਿਆਂ ਨੇ ਛਾਲ ਮਾਰੀ ਸੀ। ਇਹ ਦੋਵੇਂ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ’ਚੋਂ ਇੱਕ ਦਾ ਨਾਂਅ ਸਾਗਰ ਦੱਸਿਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਲੋਕ ਮੈਸੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਨਾਂਅ ’ਤੇ ਲੋਕ ਸਭਾ ਦਰਸ਼ਕ ਗੈਲਰੀ ਪਾਸ ਲੈ ਕੇ ਸੰਸਦ ਭਵਨ ਪੁੱਜੇ ਸਨ। ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ। (Parliament Attack)

ਜ਼ਿਕਰਯੋਗ ਹੈ ਕਿ ਅੱਜ (13 ਦਸੰਬਰ 2001) ਪੰਜ ਹਥਿਆਰਬੰਦ ਹਮਲਾਵਰਾਂ ਵੱਲੋਂ ਸੰਸਦ ’ਤੇ ਹੋਏ ਹਮਲੇ ਦੀ ਬਰਸੀ ਹੈ। ਦਿੱਲੀ ਪੁਲਿਸ ਦੇ ਛੇ, ਸੰਸਦ ਸੁਰੱਖਿਆ ਸੇਵਾ ਦੇ ਦੋ ਜਵਾਨ ਅਤੇ ਇੱਕ ਮਾਲੀ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਸਾਰੇ ਹਮਲਾਵਰਾਂ ਨੂੰ ਮਾਰ ਮੁਕਾਇਆ। ਭਾਰਤ ਨੇ 2001 ਦੇ ਹਮਲਿਆਂ ਲਈ ਪਾਕਿਸਤਾਨ ਸਥਿਤ ਦੋ ਅੱਤਵਾਦੀ ਸਮੂਹਾਂ-ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਲਸ਼ਕਰ ਨੇ ਇਸ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। (Parliament Attack)