Holi 2024 : ਹੋਲੀ ਤੇ ਚੰਦਰ ਗ੍ਰਹਿਣ ਇੱਕ ਹੀ ਦਿਨ, ਜਾਣੋ ਇਸ ਦਿਨ ਧਿਆਨ ਰੱਖਣ ਵਾਲੀਆਂ ਗੱਲਾਂ

Holi 2024

Holi 2024 ਇਸ ਵਾਰ ਸਾਲ 2024 ’ਚ ਮਾਰਚ ਦਾ ਇਹ ਮਹੀਨਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਮਾਚਰ ਦੇ ਮਹੀਨੇ ’ਚ ਹੋਲੀ ਤੇ ਚੰਦਰ ਗ੍ਰਹਿਣ ਇੱਕ ਹੀ ਦਿਨ ਹੋਣ ਵਾਲੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ 2024 ’ਚ ਹੋਲੀ 25 ਮਾਰਚ ਦੀ ਹੈ ਤੇ ਇਸ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ ਵੀ ਇਸ ਦਿਨ ਹੀ ਲੱਗਣ ਵਾਲਾ ਹੈ। ਜਾਣਕਾਰੀ ਮੁਤਾਬਕ ਹੋਲੀ ਇਸ ਸਾਲ ਫੱਗਣ ਮਹੀਨੇ ਦੀ ਪੂਰਨਮਾਸੀ ਨੂੰ ਹੈ, ਤੇ ਚੰਦਰ ਗ੍ਰਹਿਣ ਵੀ ਜਦੋਂ ਲੱਗਦਾ ਹੈ ਉਸ ਦਿਨ ਪੂਰਨਮਾਸੀ ਹੀ ਹੁੰਦੀ ਹੈ, ਪਰ ਸਾਲ 2024 ’ਚ ਇਹ ਦੁਰਲੱਭ ਇਤਫ਼ਾਕ ਹੈ। ਇਸ ਕਾਰਨ ਇਸ ਦਿਨ ਚੰਦਰ ਗ੍ਰਹਿਣ ਦਾ ਸਮਾਂ ਸਵੇਰੇ 10:24 ਵਜੇ ਤੋਂ ਲੈ ਕੇ ਦੁਪਹਿਰ 3:01 ਵਜੇ ਤੱਕ ਰਹੇਗਾ। (Holi 2024)

Shahbaz Sharif : ਕੀ ਭਾਰਤ ਵਿਰੋਧ ਦੀ ਨੀਤੀ ’ਤੇ ਹੀ ਅੱਗੇ ਵਧਣਗੇ ਸ਼ਾਹਬਾਜ਼

ਦਰਅਸਲ ਜਦੋਂ ਚੰਦਰਮਾ ਧਰਤੀ ਦੇ ਪਰਛਾਵੇਂ ਦੇ ਹਲਕੇ, ਬਾਹਰੀ ਹਿੱਸੇ ਵਿੱਚੋਂ ਲੰਘਦਾ ਹੈ, ਤਾਂ ਪੈਨੰਬਰਾ ਚੰਦਰ ਗ੍ਰਹਿਣ ਹੁੰਦਾ ਹੈ, ਇਸ ਨੂੰ ਇੱਕ ਪੇਨਮਬ੍ਰਲ ਚੰਦਰ ਗ੍ਰਹਿਣ ਵੀ ਕਿਹਾ ਜਾਂਦਾ ਹੈ। ਚੰਦਰਮਾ ਦਾ ਆਕਾਰ ਇੱਕ ਪੰਨਮਬਰਲ ਚੰਦਰ ਗ੍ਰਹਿਣ ’ਚ ਨਹੀਂ ਬਦਲਦਾ। ਇਸ ਸਮੇਂ ਦੌਰਾਨ ਚੰਦ ਆਮ ਦਿਨਾਂ ਵਾਂਗ ਦਿਖਾਈ ਦਿੰਦਾ ਹੈ, ਸਿਰਫ ਚੰਦਰਮਾ ਦਾ ਰੰਗ ਹਲਕਾ ਥੋੜ੍ਹਾ ਫਿੱਕਾ ਜਿਹਾ ਹੋ ਜਾਂਦਾ ਹੈ। ਨਾਲ ਹੀ ਇਸ ਗੱਲ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਚੰਦਰ ਗ੍ਰਹਿਣ ਕਿਨੇ ਤਰ੍ਹਾਂ ਦੇ ਹੁੰਦੇ ਹਨ ਤੇ ਇਸ ਸਾਲ ਕਿਹੜੇ ਗ੍ਰਹਿਣ ਹਨ? ਤਾਂ ਆਓ ਜਾਣਦੇ ਹਾਂ…..
ਦਰਅਸਲ ਚੰਦਰ ਗ੍ਰਹਿਣ 3 ਤਰ੍ਹਾਂ ਦੇ ਹੁੰਦੇ ਹਨ ਪਹਿਲਾ ਆਂਸ਼ਿਕ ਚੰਦਰ ਗ੍ਰਹਿਣ, ਦੂਜਾ ਸੰਪੂਰਨ ਚੰਦਰ ਗ੍ਰਹਿਣ ਤੇ ਤੀਜਾ ਪੰਨਮਬਰਲ ਗ੍ਰਹਿਣ, ਜਦੋਂ ਕਿ ਮਾਰਚ 2024 ਦੇ ਮਹੀਨੇ ’ਚ ਪੈਣ ਵਾਲਾ ਗ੍ਰਹਿਣ ਪੈਨੰਬਰਲ ਗ੍ਰਹਿਣ ਹੋਵੇਗਾ। (Holi 2024)

25 ਮਾਰਚ ਦੇ ਦਿਨ ਨੂੰ ਵਿਸ਼ੇਸ਼ ਮੰਨਿਆ ਜਾ ਰਿਹਾ ਹੈ, ਚੰਦਰ ਗ੍ਰਹਿਣ ਦੇ 9 ਘੰਟੇ ਪਹਿਲਾਂ ਸੂਤਕ ਕਾਲ ਲੱਗ ਜਾਂਦਾ ਹੈ, ਹਾਲਾਂਕਿ 25 ਮਾਰਚ ਨੂੰ ਚੰਦਰ ਗ੍ਰਹਿਣ ਇੱਕ ਪੰਨੁਬਰਲ ਗ੍ਰਹਿਣ ਹੋਵੇਗਾ, ਜਿਹੜਾ ਭਾਰਤ ’ਚ ਦਿਖਾਈ ਨਹੀਂ ਦੇਵੇਗਾ, ਪਰ ਸੂਤਕ ਕਾਲ ’ਚ ਜ਼ਰੂਰੀ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ। ਜਿਵੇਂ ਹੋਲੀ ਤੇ ਗ੍ਰਹਿਣ ਇੱਕ ਸਾਥ ਹਨ ਤਾਂ ਅਜਿਹੇ ’ਚ ਜੇਕਰ ਤੁਸੀਂ ਗਰਭਵਤੀ ਹੋਂ ਤੇ ਹੋਲੀ ਖੇਡਣ ਦਾ ਸੋਚ ਰਹੀ ਹੋਂ, ਤਾਂ ਵਿਸ਼ੇਸ਼ ਸਾਵਧਾਨੀ ਰੱਖੋ, ਹਾਲਾਂਕਿ ਇਹ ਚੰਦਰ ਗ੍ਰਹਿਣ ਭਾਰਤ ’ਚ ਦਿਖਾਈ ਨਹੀਂ ਦੇਵੇਗਾ। (Holi 2024)