ਖੇਡਾਂ ’ਚ ਇਤਿਹਾਸਕ ਪ੍ਰਾਪਤੀ

Asian Games 2023

ਏਸ਼ਿਆਈ ਖੇਡਾਂ ’ਚ ਭਾਰਤ ਨੇ ਪਹਿਲੀ ਵਾਰ 100 ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ 28 ਸੋਨ ਤਮਗੇ ਹਾਸਲ ਕੀਤੇ ਹਨ ਏਸ਼ਿਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ’ਚ ਭਾਰਤ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਹਾਕੀ ’ਚ ਸੋਨ ਤਮਗਾ ਹਾਸਲ ਕਰਨ ਦੇ ਨਾਲ-ਨਾਲ ਕਬੱਡੀ ਨੇ ਸੋਨ ਤਮਗਾ ਜਿੱਤ ਲਿਆ ਹੈ ਕਰੀਬ ਡੇਢ ਅਰਬ ਦੀ ਅਬਾਦੀ ਵਾਲੇ ਮੁਲਕ ਲਈ ਇਹ ਤਾਂ ਜ਼ਰੂਰੀ ਹੀ ਬਣਦਾ ਸੀ, ਇੱਕ ਕਰੋੜ ਪਿੱਛੇ ਇੱਕ-ਇੱਕ ਮੈਡਲ ਤਾਂ ਹੋਣਾ ਹੀ ਚਾਹੀਦਾ ਹੈ ਬਿਨਾਂ ਸ਼ੱਕ ਇਹ ਜਿੱਤ ਭਾਰਤ ’ਚ ਜਨ ਜਾਗਰੂਕਤਾ ਦਾ ਆਧਾਰ ਬਣੇਗੀ ਪੇਂਡੂ ਖੇਤਰ ਤੇ ਖਾਸ ਕਰਕੇ ਪੱਛੜੇ ਖੇਤਰਾਂ ’ਚੋਂ ਖਿਡਾਰੀ ਅੱਗੇ ਆਏ ਹਨ।

ਲੜਕੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਹੌਂਸਲਾ ਅਫਜ਼ਾਈ ਵੀ ਚੰਗੀ ਕੀਤੀ ਜਾ ਰਹੀ ਹੈ ਪਰ ਮਸਲਾ ਸਿਰਫ਼ ਵੱਡੇ ਨਗਦ ਇਨਾਮਾਂ ਜਾਂ ਨੌਕਰੀਆਂ ਨਾਲ ਹੀ ਹੱਲ ਨਹੀਂ ਹੋਣਾ ਸਗੋਂ ਦੇਸ਼ ਅੰਦਰ ਇੱਕ ਖੇਡ ਸੰਸਤੀ ਪੈਦਾ ਕਰਨ ਦੀ ਜ਼ਰੂਰਤ ਹੈ ਅਜੇ ਤਾਈਂ ਖੇਡਾਂ ਨੂੰ ਇੱਕ ਸੀਜ਼ਨ ਤੱਕ ਸੀਮਤ ਕੀਤਾ ਜਾਂਦਾ ਹੈ ਖੇਡਾਂ ਰੋਜ਼ਾਨਾ ਜੀਵਨ ਜਾਂ ਸੱਭਿਆਚਾਰ ਦਾ ਅੰਗ ਨਹੀਂ ਬਣ ਸਕੀਆਂ ਖੇਡਾਂ ਨੂੰ ਜ਼ਮੀਨੀ ਪੱਧਰ ’ਤੇ ਲਿਜਾਣਾ ਪਵੇਗਾ ਪਿੰਡਾਂ ’ਚੋਂ ਖਿਡਾਰੀ ਨਿੱਕਲਦੇ ਹਨ ਪਰ ਪਿੰਡਾਂ ’ਚ ਖੇਡ ਸਹੂਲਤਾਂ ਨਹੀਂ ਹਨ ਪਿੰਡਾਂ ’ਚ ਵਧੀਆ ਗਰਾਊਂਡ ਨਹੀਂ ਹਨ। (Asian Games 2023)

ਇਹ ਵੀ ਪੜ੍ਹੋ : ਹੜਤਾਲ ਤੋਂ ਅੱਕੇ ਕਿਸਾਨ, ਆਪ ਹੀ ਲੱਗੇ ਝੋਨਾ ਝਾਰਨ

ਖਿਡਾਰੀ ਸੜਕਾਂ ਦੇ ਕਿਨਾਰਿਆਂ ’ਤੇ ਦੌੜ ਲਾ ਕੇ ਜਾਂ ਸਰਕਾਰੀ ਸਕੂਲਾਂ ਦੇ ਛੋਟੇ-ਮੋਟੇ ਗਰਾਊਂਡਾਂ ’ਚ ਅਭਿਆਸ ਕਰਕੇ ਤਿਆਰੀ ਕਰਦੇ ਹਨ ਬਹੁਤ ਸਾਰੇ ਪ੍ਰਤਿਭਾਵਾਨ ਖਿਡਾਰੀ ਮੈਦਾਨ ਨਾ ਹੋਣ ਕਰਕੇ ਹੀ ਖੇਡਾਂ ’ਚ ਹਿੱਸਾ ਲੈਣ ਦੀ ਦਿਲਚਸਪੀ ਹੀ ਛੱਡ ਜਾਂਦੇ ਹਨ ਪਿੰਡ-ਪਿੰਡ ਸਟੇਡੀਅਮ ਦਾ ਇੰਤਜ਼ਾਮ ਕਰਨਾ ਪਵੇਗਾ ਖੇਡਾਂ ਨੂੰ ਪੜ੍ਹਾਈ ਦੇ ਬਰਾਬਰ ਅਹਿਮੀਅਤ ਦੇਣ ਦੀ ਜ਼ਰੂਰਤ ਹੈ ਕੋਚਾਂ ਦੀ ਲੋੜੀਂਦੀ ਭਰਤੀ ਹੋਣੀ ਚਾਹੀਦੀ ਹੈ ਤੇ ਖੇਡਾਂ ਦੇ ਸਾਮਾਨ ਦਾ ਵੀ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। (Asian Games 2023)

ਕੇਂਦਰ ਤੇ ਸੂਬਾ ਸਰਕਾਰ ਮਜ਼ਬੂਤ ਖੇਡ ਨੀਤੀਆਂ ਬਣਾਉਣ ਪਰ ਸਰਕਾਰੀ ਪੱਧਰ ’ਤੇ ਖਿਡਾਰੀਆਂ ਨੂੰ ਨੌਕਰੀ ਦੇਣ ਜਾਂ ਇਨਾਮ ਦੀ ਚਰਚਾ ਵੱਧ ਹੁੰਦੀ ਹੈ ਜੇਕਰ ਉਲੰਪਿਕ ’ਚ ਅਸੀਂ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਹੈ ਤਾਂ ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਹਰ ਥਾਂ ਸਾਨੂੰ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਅਜੇ ਵੀ ਛੋਟੇ-ਛੋਟੇ ਦੇਸ਼ ਸਾਡੇ ਤੋਂ ਬਹੁਤ ਅੱਗੇ ਹਨ ਚੀਨ ਦੇ ਇਕੱਲੇ ਗੋਲਡ ਮੈਡਲ ਹੀ ਸਾਡੇ ਸਾਰੇ ਮੈਡਲਾਂ ਨਾਲੋਂ ਦੁੱਗਣੇ ਹਨ ਜਪਾਨ ਤੇ ਦੱਖਣੀ ਕੋਰੀਆ ਦਾ ਅੰਕੜਾ ਵੀ ਬਹੁਤ ਉੱਪਰ ਹੈ ਸਾਨੂੰ ਇਨ੍ਹਾਂ ਮੁਲਕਾਂ ਦੀਆਂ ਖੇਡ ਨੀਤੀਆਂ, ਖੇਡ ਤਕਨੀਕ ਤੇ ਖੇਡ ਢਾਂਚੇ ਦਾ ਵਿਸ਼ਲੇਸ਼ਣ ਕਰਕੇ ਨਵੇਂ ਸਿਰਿਓਂ ਤਿਆਰੀ ਕਰਨੀ ਚਾਹੀਦੀ ਹੈ ਕਿੱਕਰ ਸਿੰਘ ਤੇ ਗਾਮੇ ਵਰਗੇ ਪਹਿਲਵਾਨਾਂ ਦੀ ਵਿਰਾਸਤ ਸੰਭਾਲਣੀ ਪਵੇਗੀ। (Asian Games 2023)

ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ਅੰਦਰ ਦੋ ਧੜੇ ਭਿੜੇ, 6 ਜਖ਼ਮੀ