ਹੜਤਾਲ ਤੋਂ ਅੱਕੇ ਕਿਸਾਨ, ਆਪ ਹੀ ਲੱਗੇ ਝੋਨਾ ਝਾਰਨ

ਲਹਿਰਾਗਾਗਾ: ਲਹਿਰਾ ਮੰਡੀ ਵਿਖੇ ਆਪਣੇ ਤੌਰ ਤੇ ਝੋਨਾ ਝਾਰਦੇ ਹੋਏ ਕਿਸਾਨ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦਰਮਿਆਨ ਬਣੀ ਤਣਾਅ ਪੂਰਨ ਸਥਿਤੀ ਨੂੰ ਸੰਭਾਲਦੇ ਹੋਏ ਪੁਲਿਸ ਅਧਿਕਾਰੀ। ਤਸਵੀਰ : ਰਾਜ ਸਿੰਗਲਾ

ਕਈ ਦਿਨਾਂ ਤੋਂ ਪਿਆ ਝੋਨਾ ਪੈਣ ਲੱਗਿਆ ਕਾਲਾ (Grain Market Lehragaga)

ਦੇਰ ਰਾਤ ਤੱਕ ਵੀ ਲਹਿਰਾਗਾਗਾ ਦੀਆਂ ਸੜਕਾਂ ਉੱਤੇ ਮੰਡੀ ਮਜਦੂਰਾਂ ਨੇ ਕੱਢੀ ਰੈਲੀ

(ਰਾਜ ਸਿੰਗਲਾ) ਲਹਿਰਾਗਾਗਾ। ਅਨਾਜ ਮੰਡੀਆਂ ਦੇ ਮਜ਼ਦੂਰਾਂ ਨੇ ਕਈ ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ। ਇਸ ਹੜਤਾਲ ਕਾਰਨ ਕਿਸਾਨਾਂ ਦਾ ਮੰਡੀਆਂ ’ਚ ਪਿਆ ਨਮੀਂ ਵਾਲਾ ਝੋਨਾ ਕਾਲਾ ਪੈਣ ਲੱਗਿਆ ਹੈ। ਕਿਸਾਨਾਂ ਨੇ ਹੜਤਾਲ ਨਾ ਖੁੱਲ੍ਹਣ ਦੇ ਸ਼ੰਕੇ ਵਜੋਂ ਝੋਨੇ ਨੂੰ ਅੱਜ ਆਪ ਹੀ ਪੱਖੇ ਲਾਉਣੇ ਸੁਰੂ ਕਰ ਦਿੱਤੇ, ਜਿਸ ਦਾ ਮੰਡੀ ਦੇ ਮਜ਼ਦੂਰਾਂ ਨੇ ਵਿਰੋਧ ਕੀਤਾ। ਇੱਕ ਪਾਸੇ ਮਜ਼ਦੂਰ ਕਹਿ ਰਹੇ ਹਨ ਕਿ ਜੇਕਰ ਹੜਤਾਲ ਰਹੇਗੀ ਤਾਂ ਹੀ ਸਰਕਾਰ ਸਾਡੀਆਂ ਮੰਗਾਂ ਮੰਨੇਗੀ, ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਹਨ ਕਿ ਜੇਕਰ ਸਾਡਾ ਝੋਨਾ ਖਰਾਬ ਹੋ ਗਿਆ ਤਾਂ ਇਸ ਦਾ ਕੌਣ ਜਿੰਮੇਵਾਰ ਹੈ।

ਇਹ ਵੀ ਪੜ੍ਹੋ: ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਇੱਕ ਕਰੋੜ ਦੀ ਪ੍ਰਾਪਰਟੀ ਜ਼ਬਤ

ਕਿਸਾਨਾਂ ਨੇ ਆਪਣੇ ਪਿੰਡੋਂ ਦਿਹਾੜੀਦਾਰ ਲਿਆ ਕੇ ਝੋਨੇ ਨੂੰ ਪੱਖੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਤਣਾਅਪੂਰਨ ਸਥਿਤੀ ਨੂੰ ਵੇਖਦਿਆਂ ਪੁਲਿਸ ਵੀ ਮੌਕੇ ’ਤੇ ਪਹੁੰਚੀ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਵਿਚਾਲੇ ਟਕਰਾਅ ਨੂੰ ਟਾਲਿਆ। ਆੜ੍ਹਤੀ ਐਸੋਸੀਏਸਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਮਜਦੂਰ ਯੂਨੀਅਨ ਦੇ ਨਾਲ ਹਾਂ, ਪਰ ਪਾਤੜਾਂ,ਘੱਗਾ, ਦਿੜਬਾ ਆਦੀ ਮੰਡੀਆਂ ’ਚ ਮਜਦੂਰ ਕੰਮ ਕਰ ਰਹੇ ਹਨ, ਜਿਸ ਕਾਰਨ ਕਿਸਾਨਾਂ ਦਾ ਝੋਨਾ ਇਨ੍ਹਾਂ ਮੰਡੀਆਂ ਤੇ ਨਾਲ ਲੱਗਦੇ ਸ਼ਹਿਰ ਜਾਖਲ ’ਚ ਜਾ ਰਿਹਾ ਹੈ, ਜਿਸ ਕਾਰਨ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਕਹਿ ਰਹੇ ਹਨ ਕਿ ਸਾਡਾ ਝੋਨਾ ਹੈ ਅਸੀਂ ਆਪਣੇ ਤੌਰ ’ਤੇ ਇਸ ਨੂੰ ਪੱਖਾ ਲਾ ਕੇ ਭਰਾਈ, ਤੁਲਾਈ ਕਰ ਸਕਦੇ ਹਾਂ। (Grain Market Lehragaga)

ਲਹਿਰਾਗਾਗਾ: ਲਹਿਰਾ ਮੰਡੀ ਵਿਖੇ ਆਪਣੇ ਤੌਰ ਤੇ ਝੋਨਾ ਝਾਰਦੇ ਹੋਏ ਕਿਸਾਨ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦਰਮਿਆਨ ਬਣੀ ਤਣਾਅ ਪੂਰਨ ਸਥਿਤੀ ਨੂੰ ਸੰਭਾਲਦੇ ਹੋਏ ਪੁਲਿਸ ਅਧਿਕਾਰੀ। ਤਸਵੀਰ : ਰਾਜ ਸਿੰਗਲਾ

ਦੇਰ ਰਾਤ ਮਜ਼ਦੂਰ ਮੰਡੀ ਮਜਦੂਰਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਸ਼ਹਿਰ ’ਚ ਰੈਲੀ ਕੱਢੀ ਮੰਡੀ ਮਜ਼ਦੂਰ ਦੇ ਪ੍ਰਧਾਨ ਨੇ ਆਖਿਆ ਕਿ ਆੜਤੀਏ ਅਤੇ ਮਜ਼ਦੂਰਾਂ ਦਾ ਨੌ ਮਾਸ ਦਾ ਰਿਸ਼ਤਾ ਹੁੰਦਾ ਹੈ ਆੜਤੀਆਂ ਨੂੰ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ। ਮਜ਼ਦੂਰ ਹਮੇਸਾ ਆੜਤੀਏ ਦੇ ਹੱਕ ’ਚ ਖੜਦੇ ਹਨ ਜੇਕਰ ਅੜਤੀ ਦੋ ਦਿਨ ਕੰਮ ਨਾ ਚਲਾਉਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਪੰਜਾਬ ਸਰਕਾਰ ਨੂੰ ਮਜ਼ਦੂਰੀ ’ਚ ਕੀਤੇ ਹੋਏ ਵਾਅਦੇ ਨੂੰ ਤੁਰੰਤ ਲਾਗੂ ਕਰ ਦੇਣਾ ਚਾਹੀਦਾ ਹੈ ਖਬਰ ਲਿਖੇ ਜਾਣ ਤੱਕ ਕਿਸਾਨਾਂ ਅਤੇ ਮੰਡੀ ਦੇ ਮਜ਼ਦੂਰਾਂ ਦਰਮਿਆਨ ਤਣਾਅ ਜਾਰੀ ਸੀ