ਦੇਸ਼ ਲਈ ਇਤਿਹਾਸਕ ਦਿਨ

Lok Sabha Election

19 ਸਤੰਬਰ 2023 ਦਾ ਦਿਨ ਭਾਰਤ ਦੇ ਸੰਵਿਧਾਨਕ ਤੇ ਸਿਆਸੀ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ ਦੇਸ਼ ਦੀ ਸੰਸਦ ਦੀ (New Parliament) ਨਵੀਂ ਤੇ ਵੱਡੀ ਇਮਾਰਤ ’ਚ ਸੰਸਦੀ ਕੰਮਕਾਜ਼ ਸ਼ੁਰੂ ਹੋ ਗਿਆ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਬਹੁਤ ਸਾਰੀਆਂ ਖਾਮੀਆਂ ਤੇ ਰੁਕਾਵਟਾਂ ਦੇ ਬਾਵਜੂਦ ਭਾਰਤੀ ਸੰਸਦੀ ਤੇ ਲੋਕਤੰਤਰੀ ਪ੍ਰਣਾਲੀ ਨੇ ਦੇਸ਼ ਨੂੰ ਮਜ਼ਬੂਤ ਸਿਆਸੀ, ਸੰਵਿਧਾਨਕ ਤੇ ਪ੍ਰਸ਼ਾਸਨਿਕ ਢਾਂਚਾ ਦਿੱਤਾ ਹੈ ਚੰਗੀ ਗੱਲ ਇਹ ਵੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦੀ ਇਤਿਹਾਸ ਦੀ ਸ਼ਲਾਘਾ ਕਰਦਿਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਸ਼ਾਸਤਰੀ ਜੀ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ ਤੇ ਮਨਮੋਹਨ ਸਿੰਘ ਨੂੰ ਯਾਦ ਕੀਤਾ ਹੈ।

ਇਹ ਮਹੱਤਵਪੂਰਨ ਘਟਨਾ ਹੈ ਕਿ ਨਵੀਂ ਇਮਾਰਤ ਦੇ ਉਦਘਾਟਨ ਵਾਲੇ ਦਿਨ ਹੀ ਮਹਿਲਾਵਾਂ ਨੂੰ ਰਾਜਨੀਤੀ ’ਚ 33 ਫੀਸਦੀ ਰਾਖਵਾਂਕਰਨ ਦਾ ਬਿੱਲ ਵੀ ਲੋਕ ਸਭਾ ’ਚ ਪੇਸ਼ ਕੀਤਾ ਗਿਆ ਹੈ ਇਸ ਬਿੱਲ ਦਾ ਪੇਸ਼ ਹੋਣਾ ਭਾਰਤ ਦੇ ਨਵ ਨਿਰਮਾਣ ਲਈ ਇੱਕ ਪ੍ਰੇਰਨਾ, ਊਰਜਾ ਨਾਲ ਰਲ ਕੇ ਅੱਗੇ ਵਧਣ ਦਾ ਸੰਕਲਪ ਸਾਹਮਣੇ ਆਉਂਦਾ ਹੈ ਦੇਸ਼ ਦੀ ਅੱਧੀ ਅਬਾਦੀ ਔਰਤਾਂ ਨੂੰ ਸਮਾਜ ’ਚ ਬਰਾਬਰੀ ਉਦੋਂ ਹੀ ਮਿਲੇਗੀ ਜਦੋਂ ਔਰਤਾਂ ਸਿਆਸਤ ਤੇ ਸ਼ਾਸਨ ’ਚ ਵੀ ਬਰਾਬਰ ਦੀ ਭੂਮਿਕਾ ਨਿਭਾਉਣਗੀਆਂ ੍ਰਸ਼ਾਸਨ, ਫੌਜ, ਸਿਵਲ ਸੇਵਾਵਾਂ, ਸਿਹਤ, ਸਿੱਖਿਆ, ਪੁਲਿਸ ਸਮੇਤ ਸਾਰੇ ਖੇਤਰਾਂ ’ਚ ਔਰਤਾਂ ਦੀ ਸ਼ਮੂਲੀਅਤ ਸ਼ਲਾਘਾਯੋਗ ਹੈ ਪਰ ਰਾਜਨੀਤੀ ’ਚ ਨਾ ਤਾਂ ਔਰਤਾਂ ਨੇ ਪੂਰੀ ਦਿਲਚਸਪੀ ਵਿਖਾਈ ਤੇ ਨਾ ਹੀ ਮਰਦ ਪ੍ਰਧਾਨ ਸੋਚ ਕਾਰਨ ਸਿਆਸੀ ਪਾਰਟੀਆਂ ਨੇ ‘ਸਰਪੰਚ ਪਤੀ’ ’ਤੇ ਵਿਧਾਇਕ ਪਤੀ ਦੇ ਕਲਚਰ ਨੇ ਮਹਿਲਾਵਾਂ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਦਾ ਮੌਕਾ ਦਿੱਤਾ। (New Parliament)

ਇਹ ਵੀ ਪੜ੍ਹੋ : ਜਾਅਲੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਲੈਣ ਵਾਲਿਆਂ ਵਿਰੁੱਧ ਹੁਣ ਹੋਵੇਗੀ ਕਾਰਵਾਈ

ਵਿਰਲੀਆਂ ਔਰਤਾਂ ਨੇ ਆਪਣੇ ਦਮ ਨਾਲ ਸਿਆਸੀ ਜਿੰਮੇਵਾਰੀ ਨਿਭਾਈ 75 ਸਾਲਾਂ ’ਚ ਸਿਰਫ ਇੱਕ ਔਰਤ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਪੁੱਜੀ ਤੇ ਸਿਰਫ ਦੋ ਔਰਤਾਂ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਮਿਲਿਆ ਸੰਸਦ ਜਾਂ ਵਿਧਾਨ ਸਭਾਵਾਂ ਵਿਚ ਔਰਤਾਂ ਦੀ ਗਿਣਤੀ 10 ਫੀਸਦੀ ਵੀ ਨਹੀਂ ਰਹੀ ਚੰਗੀ ਗੱਲ ਹੈ ਕਿ 27 ਸਾਲਾਂ ਮਗਰੋਂ ਫਿਰ ਮਹਿਲਾ ਰਾਖਵਾਂਕਰਨ ਬਿੱਲ ਲਿਆਂਦਾ ਗਿਆ ਹੈ ਤੇ ਇਸ ਵਾਰ ਭਾਰੀ ਬਹੁਮਤ ਵਾਲੀ ਸਰਕਾਰ ਹੋਣ ਕਾਰਨ ਬਿੱਲ ਦਾ ਪਾਸ ਹੋਣਾ ਲਗਭਗ ਤੈਅ ਹੈ ਦੇਸ਼ ਅੰਦਰ ਅੱਜ ਡੀਜੀਪੀ, ਆਈਜੀ, ਐਸਪੀ ਦੇ ਅਹੁਦੇ ’ਤੇ ਕੰਮ ਰਹੀਆਂ ਔਰਤਾਂ ਕਾਮਯਾਬੀ ਨਾਲ ਕੰਮ ਕਰ ਰਹੀਆਂ ਹਨ ਤਾਂ ਸਿਆਸੀ ਭੂਮਿਕਾ ਵੀ ਕੋਈ ਔਖੀ ਗੱਲ ਨਹੀਂ। (New Parliament)