ਪਿਛਲੇ 20 ਸਾਲਾਂ ਤੋਂ ਬਦਲੀ ਨੂੰ ਉਡੀਕ ਰਹੇ ਫਾਜ਼ਿਲਕਾ ਤੋਂ ਬਾਹਰ ਪੜ੍ਹਾਉਂਦੇ ਹਿੰਦੀ ਅਧਿਆਪਕ

Teachers Transfer
ਫਾਜ਼ਿਲਕਾ : ਅਧਿਆਪਕ ਸਥਾਨਕ ਪਾਰਕ ਵਿਖੇ ਮੀਟਿੰਗ ਕੀਤੀ ਗਈ। ਤਸਵੀਰ : ਰਜਨੀਸ਼ ਰਵੀ

ਸਭ ਤੋਂ ਵੱਧ ਸੀਨੀਆਰਤਾ ਅਤੇ ਸਭ ਤੋਂ ਵੱਧ ਠਇਰ ਦੇ ਬਾਵਜੂਦ ਨਹੀਂ ਹੋਈ ਬਦਲੀ

(ਰਜਨੀਸ਼ ਰਵੀ) ਫਾਜਿਲਕਾ। ਫਾਜ਼ਿਲਕਾ ਤੋਂ ਬਾਹਰੀ ਜ਼ਿਲ੍ਹਿਆਂ ਵਿਚ ਪੜ੍ਹਾਉਂਦੇ ਹਿੰਦੀ ਅਧਿਆਪਕ ਜੋ ਬਦਲੀ ਲਈ ਪਿਛਲੇ 15 ਤੋਂ 20 ਸਾਲਾਂ ਤੋਂ ਇੰਤਜਾਰ ਕਰ ਰਹੇ ਹਨ ਨੇ ਸਥਾਨਕ ਪਾਰਕ ਵਿਖੇ ਮੀਟਿੰਗ ਕੀਤੀ ਗਈ ਅਤੇ ਇਹਨਾਂ ਵਿੱਚ ਕੁਝ ਅਧਿਆਪਕ ਅਜਿਹੇ ਹਨ ਜਿਹਨਾਂ ਨੂੰ ਇਕ ਵਾਰ ਵੀ ਬਦਲੀ ਦਾ ਮੌਕਾ ਨਹੀਂ ਮਿਲਿਆ। (Teachers Transfer)

ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਨੇ ਦੱਸਿਆ ਕਿ ਇਹ ਅਧਿਆਪਕ ਉਹ ਹਨ ਜਿਹਨਾਂ ਕੋਲ ਅਕਾਲੀ ਕਾਂਗਰਸ ਸਰਕਾਰ ਵੇਲੇ ਸਿਫਾਰਸ਼ ਨਹੀਂ ਸੀ,ਅਤੇ ਹੁਣ ਜਦੋਂ ਆਨਲਾਈਨ ਪੋਰਟਲ ਰਾਹੀਂ ਬਦਲੀਆਂ ਹੁੰਦੀਆਂ ਹਨ ਤਾਂ ਇਹਨਾਂ ਦੀ ਲੰਬੀ ਠਇਰ ਅਤੇ ਸੀਨੀਆਰਤਾ ਦੇ ਅੰਕ ਨਾਂ ਦੇ ਬਰਾਬਰ ਹੋਣ ਕਰਕੇ ਉਹਨਾਂ ਦੀ ਬਦਲੀ ਨਹੀਂ ਹੋ ਪਾ ਰਹੀ ਹੈ।

ਇਹ ਵੀ ਪੜ੍ਹੋ : ਖ਼ਰਾਬ ਮੌਸਮ ਦੌਰਾਨ ਇਹ ਜਾਣਕਾਰੀ ਤੁਹਾਡੇ ਲਈ ਹੋ ਸਕਦੀ ਹੈ ਲਾਹੇਵੰਦ

Teachers Transfer
ਫਾਜ਼ਿਲਕਾ : ਅਧਿਆਪਕ ਸਥਾਨਕ ਪਾਰਕ ਵਿਖੇ ਮੀਟਿੰਗ ਕੀਤੀ ਗਈ। ਤਸਵੀਰ : ਰਜਨੀਸ਼ ਰਵੀ

ਪੀੜਿਤ ਅਧਿਆਪਕ ਰਾਮ ਚੰਦਰ ਨੇ ਦੱਸਿਆ ਕਿ ਉਸ ਦੀ 23 ਸਾਲ ਦੀ ਸਰਵਿਸ ਵਿੱਚੋਂ ਪਿਛਲੇ 17 ਸਾਲ ਤੋਂ ਇਕੋ ਸਟੇਸ਼ਨ ਤੇ ਨੌਕਰੀ ਕਰ ਰਿਹਾ ਹੈ ਜੋ ਉਸ ਦੇ ਘਰ ਤੋਂ ਸਵਾ ਸੋ ਕਿਲੋਮੀਟਰ ਦੂਰ ਹੈ। ਅਧਿਆਪਕ ਮਹਿੰਦਰ ਰਾਮ ਦੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਬਦਲੀ ਲਈ ਸਰਕਾਰ ਲੰਬੀ ਠਇਰ ਅਤੇ ਵੱਧ ਸੀਨੀਆਰਤਾ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਮੌਕੇ ਦੇ ਕੇ ਉਹਨਾਂ ਦੀ ਬਦਲੀ ਘਰ ਦੇ ਨੇੜੇ ਕਰੇ। 10 ਸਾਲਾਂ ਤੋਂ ਵੱਧ ਬਾਹਰੀ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਬਦਲੀ ਦੌਰਾਨ ਵਿਸ਼ੇਸ ਛੋਟ ਦਿੱਤੀ ਜਾਵੇ ਅਤੇ ਪਹਿਲ ਦੇ ਅਧਾਰ ’ਤੇ ਬਦਲੀ ਕੀਤੀ ਜਾਵੇ। (Teachers Transfer)

ਔਰਤਾਂ ਨੂੰ ਦਿੱਤੇ ਜਾਣ ਵਾਲੇ 20 ਅੰਕਾਂ ਦੇ ਅਧਾਰ ’ਤੇ ਲੰਬੀ ਠਇਰ ਵਾਲੇ ਅਧਿਆਪਕਾਂ ਨੂੰ ਬਰਾਬਰ ਦੇ ਅੰਕ ਦਿਤੇ ਜਾਣ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਨੀਲ ਨਰੂਲਾ,ਪਵਨ ਕੁਮਾਰ, ਵਿਜੈ ਕੁਮਾਰ,ਪਵਨ ਧਰਮਪੁਰਾ,ਸੁਰਿੰਦਰ ਕੁਮਾਰ,ਮਦਨ ਲਾਲ,ਵਿਕਰਮ ਜੀਤ, ਧੀਰਜ ਖਿੱਚੀ,ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।