ਕਮਿਊਨਟੀ ਹੈਲਥ ਸੈਂਟਰ ਅਮਲੋਹ ‘ਚ ਹਾਰਟ ਅਟੈਕ ਦੇ ਮਰੀਜ਼ ਦੀ ਬਚਾਈ ਜਾਨ : ਡਾ.ਧੀਮਾਨ

Heart Attack
ਅਮਲੋਹ: ਐੱਸਐੱਮਓ ਡਾ. ਲਾਜਿੰਦਰ ਵਰਮਾ 'ਤੇ ਮੈਡੀਕਲ ਅਫ਼ਸਰ ਡਾ. ਅਮਨ ਧੀਮਾਨ ਸਟੇਮੀ ਵਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਪੰਜਾਬ ਦਾ ਪਹਿਲਾ ਅਜਿਹਾ ਸੈਂਟਰ ਬਣਿਆ ਜਿੱਥੇ ਸਟੈਮੀ ਦੇ ਤਹਿਤ ਵਿੱਚ ਮਰੀਜ ਨੂੰ ਆਏ ਹਾਰਟ ਅਟੈਕ ਦਾ ਟੀਕਾ ਲਗਦਾ: ਡਾ. ਲਾਜਿੰਦਰ ਵਰਮਾਂ ਐੱਸਐੱਮਓ

(ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਦਰੁਸਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੌਰਾਨ ਵੱਖ-ਵੱਖ ਤਰਾਂ ਦੀ ਸਕੀਮਾਂ (Heart Attack) ਸ਼ੁਰੂ ਕਰਕੇ ਆਮ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਜਿਸ ਵਿੱਚ ਇੱਕ ਸਕੀਮ ਸਟੈਮੀ (ਐਸਟੀ ਏਲੀਵੇਸਨ ਮਾਈਕੋਕਾਰਡਿਅਲ ਇੰਨਫਾਰੇਕਸਨ) ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਦੀ ਸਬ : ਡਵੀਜ਼ਨ ਅਮਲੋਹ ਦਾ ਕਮਿਊਨਟੀ ਹੈਲਥ ਸੈਂਟਰ ਪੰਜਾਬ ਦਾ ਪਹਿਲਾ ਅਜਿਹਾ ਸੈਂਟਰ ਬਣਿਆ ਜਿੱਥੇ ਸਟੈਮੀ ਦੇ ਤਹਿਤ ਇਲਾਜ਼ ਕੀਤਾ ਜਾਂਦਾ ਹੈ।

ਟੈਨੀਸਟੇਪਲਸ ਦੇ ਟੀਕਾ ਲਗਾਕੇ ਇੱਕ ਮਰੀਜ਼ ਦੀ ਜਾਨ ਬਚਾਈ (Heart Attack)

ਇਸ ਵਿੱਚ ਮਰੀਜ ਨੂੰ ਆਏ ਹਾਰਟ ਅਟੈਕ ਦੌਰਾਨ ਮਰੀਜ਼ ਦੇ ਹਾਰਟ ਵਿੱਚ ਕਲੋਟ ਨੂੰ ਖਤਮ ਕਰਨ ਲਈ ‘ਤੇ ਨਾੜਾ ਨੂੰ ਖੋਲਣ ਲਈ ਇਸਦੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ। ਕਮਿਊਨਿਟੀ ਹੈਲਥ ਸੈਂਟਰ ਅਮਲੋਹ ਵਿੱਚ ਟੈਨੀਸਟੇਪਲਸ ਦੇ ਟੀਕਾ ਲਗਾਕੇ ਇੱਕ ਮਰੀਜ਼ ਦੀ ਜਾਨ ਬਚਾਈ ਗਈ। ਇਸ ਮੌਕੇ ਗੱਲਬਾਤ ਦੌਰਾਨ (Heart Attack) ਐੱਸਐੱਮਓ ਡਾ. ਲਾਜਿੰਦਰ ਵਰਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਟੈਮੀ ਪ੍ਰੋਗਰਾਮ ਤਹਿਤ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾਕਟਰ ਦਵਿੰਦਰਜੀਤ ਕੌਰ ਦੀ ਅਗੁਵਾਈ ਵਿੱਚ ਕਮਿਊਨਿਟੀ ਹੈਲਥ ਸੈਂਟਰ ਅਮਲੋਹ ਵਿਖੇ ਮਰੀਜਾ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਬਜਾਰ ਵਿੱਚ ਕਈ ਹਜਾਰਾਂ ਦੀ ਕੀਮਤ ਦਾ ਟਨੈਜਟੀਪਲੇਸ ਨਾਮ ਦਾ ਇੰਜੈਕਸ਼ਨ ਹਾਰਟ ਅਟੈਕ ਵਾਲੇ ਮਰੀਜ ਨੂੰ ਸਮੇਂ ਰਹਿੰਦੇ ਹੀ ਮੁਫ਼ਤ ਲਗਾ ਕੇ ਉਸ ਦੀ ਜਾਨ ਸੁਰੱਖਿਅਤ ਕੀਤੀ ਗਈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬੱਚਿਆਂ ਨੂੰ ਦਿੱਤਾ ਤੋਹਫ਼ਾ

ਇਸ ਮੌਕੇ ਮਰੀਜ ਦਾ ਇਲਾਜ ਕਰਨ ਵਾਲੇ ਡਾਕਟਰ ਅਮਨ ਧੀਮਾਨ ਨੇ ਦੱਸਿਆ ਕਿ ਬੀਤੀ ਦਿਨ ਉਨਾਂ ਕੋਲ ਇੱਕ ਮਰੀਜ ਐਮਰਜੈਂਸੀ ਵਿੱਚ ਆਇਆ ਜਿਸ ਦੀ ਮੁੱਢਲੀ ਜਾਂਚ ਵਿਚ ਹਾਰਟ ਅਟੈਕ ਦੇ ਲੱਛਣ ਪਾਏ ਗਏ ਜਿਸ ਨੂੰ ਪੰਜਾਬ ਸਰਕਾਰ ਦੀ ਸਟੈਮੀ ਪ੍ਰੋਗਰਾਮ ਦੇ ਤਹਿਤ ਹਸਪਤਾਲ ਵਿਚ ਹੀ ਆਸਾਨੀ ਨਾਲ ਮਿਲ ਜਾਣ ਵਾਲਾ ਟਨੈਜਟੀਪਲੇਸ ਇੰਜੈਕਸ਼ਨ ਲਗਾਇਆ ਗਿਆ ਜਿਸ ਨਾਲ ਮਰੀਜ਼ ਦੀਆਂ ਨਾੜਾ ਖੁਲ੍ਹ ਗਈਆਂ ਅਤੇ ਮਰੀਜ ਦੀ ਨਾੜਾ ਵਿੱਚ ਬਣਿਆ ਕਲੋਟ ਖਤਮ ਹੋ ਗਿਆ ਅਤੇ ਮਰੀਜ ਨੂੰ ਕੁਝ ਹੀ ਸਮੇਂ ਵਿੱਚ ਰਾਹਤ ਮਿਲੀ। ਇਸ ਮੌਕੇ ਫਾਰਮੇਸੀ ਅਫ਼ਸਰ ਦਵਿੰਦਰ ਸਿੰਘ ਤੇ ਹੋਰ ਸਟਾਫ਼ ਮੋਜੂਦ ਸੀ।