ਹਾਈਕੋਰਟ ਨੇ ਬੀਜੇਐੱਸ ਡੈਂਟਲ ਕਾਲਜ ਦੇ ਐੱਚਓਡੀ ਅਤੇ ਪ੍ਰੀਖਿਆ ਲੈਣ ਵਾਲਿਆਂ ਨੂੰ ਜਾਰੀ ਕੀਤਾ ਨੋਟਿਸ

High Court

ਐੱਮਡੀਐੱਸ ਵਿਦਿਆਰਥਣ ਵੱਲੋਂ ਬੀਜੇਐੱਸ ਡੈਂਟਲ ਕਾਲਜ ਵਿਰੁੱਧ ਸਾਜ਼ਿਸ ਤਹਿਤ ਫੇਲ੍ਹ ਕਰਨ ਦੇ ਦੋਸ਼ਾਂ ਤਹਿਤ ਪਟੀਸਨ ਦਾਇਰ (High Court)

(ਰਘਬੀਰ ਸਿੰਘ) ਲੁਧਿਆਣਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਜੇਐੱਸ ਦੇ ਐੱਮਡੀਐੱਸ ਦੇ ਅੰਤਮ ਸਾਲ ਦੀ ਵਿਦਿਆਰਥਣ ਦੁਆਰਾ ਦਾਇਰ ਇੱਕ ਰਿੱਟ ਪਟੀਸਨ ਦੇ ਮਾਮਲੇ ’ਚ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਲੁਧਿਆਣਾ ਅਤੇ ਇਸਦੇ ਵਿਭਾਗ ਦੇ ਮੁਖੀ ਅਤੇ ਪ੍ਰੀਖਿਆ ਲੈਣ ਵਾਲਿਆਂ ਦੇ ਨਾਲ-ਨਾਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਫਰੀਦਕੋਟ ਨੂੰ ਕਾਰਵਾਈ ਦਾ ਨੋਟਿਸ ਜਾਰੀ ਕੀਤਾ ਹੈ। (High Court)

 High Court ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਨੂੰ ਵੀ ਨੋਟਿਸ ਕੀਤਾ ਜਾਰੀ

ਐੱਮਡੀਐੱਸ ਫਾਈਨਲ ਸਾਲ ਦੀ ਵਿਦਿਆਰਥਣ ਨੇ ਦੋਸ਼ ਲਾਇਆ ਕਿ ਅਗਸਤ 2023 ਵਿੱਚ ਹੋਈ ਪ੍ਰੀਖਿਆ ਦੇ ਬਾਹਰੀ ਪ੍ਰੀਖਿਆ ਲੈਣ ਵਾਲਿਆਂ ਦੇ ਨਾਲ ਉਕਤ ਡੈਂਟਲ ਕਾਲਜ ਦੇ ਐੱਚਓਡੀ ਅਤੇ ਰੀਡਰ ਵੱਲੋਂ ਸੋਚੀ ਸਮਝੀ ਸਾਜ਼ਿਸ ਤਹਿਤ ਉਸ ਨੂੰ ਦੋ ਦਿਨ ਦੀ ਪ੍ਰੈਕਟੀਕਲ ਪ੍ਰੀਖਿਆ ਵਿੱਚ ਫੇਲ੍ਹ ਕਰ ਦਿੱਤਾ ਗਿਆ। ਜਦਕਿ ਉਸਨੇ ਐੱਮਡੀਐੱਸ ਫਾਈਨਲ ਸਾਲ ਦੀਆਂ ਤਿੰਨੋਂ ਲਿਖਤੀ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕੀਤੀਆਂ ਸਨ ਅਤੇ ਐੱਮਡੀਐੱਸ ਸੈਸ਼ਨ ਦੌਰਾਨ ਕਈ ਇਨਾਮ ਜਿੱਤੇ ਸਨ। ਪਟੀਸ਼ਨਕਰਤਾ ਮਨਦੀਪ ਕੌਰ (ਬਦਲਿਆ ਹੋਇਆ ਨਾਮ) ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਦੇ ਨਾਲ-ਨਾਲ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਲੁਧਿਆਣਾ ਅਤੇ ਇਸ ਦੇ ਅੰਦਰੂਨੀ ਫੈਕਲਟੀ ਅਤੇ ਬਾਹਰੀ ਪ੍ਰੀਖਿਆ ਲੈਣ ਵਾਲਿਆਂ ਵਿਰੁੱਧ ਸਿਵਲ ਰਿੱਟ ਪਟੀਸਨ ਦਾਇਰ ਕੀਤੀ ਸੀ।

ਪਟੀਸਨਰਕਰਤਾ ਅਨੁਸਾਰ ਉਹ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਲੁਧਿਆਣਾ ਵਿੱਚ ਐਮਡੀਐਸ ਕੋਰਸ (ਮਾਸਟਰ ਆਫ ਡੈਂਟਲ ਸਰਜਰੀ) ਦੀ ਅੰਤਿਮ ਸਾਲ ਦੀ ਵਿਦਿਆਰਥਣ ਸੀ। ਜੋ ਕ੍ਰਮਵਾਰ 2, 4 ਅਤੇ 7 ਅਗਸਤ 2023 ਨੂੰ ਹੋਈਆਂ ਤਿੰਨ ਸਿਧਾਂਤਕ ਲਿਖਤੀ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਈ ਸੀ। ਜਿਸ ਦਾ ਨਤੀਜਾ 3 ਅਕਤੂਬਰ 2023 ਨੂੰ ਘੋਸ਼ਿਤ ਕੀਤਾ ਗਿਆ ਅਤੇ ਉਸਨੂੰ ਪਹਿਲੀ ਕੋਸ਼ਿਸ਼ ’ਚ ਸਾਰੀਆਂ ਲਿਖਤੀ ਪ੍ਰੀਖਿਆਵਾਂ ਪਾਸ ਕਰਨ ਦਾ ਐਲਾਨ ਕੀਤਾ ਗਿਆ। High Court

ਇਹ ਵੀ ਪੜ੍ਹੋ : ਪਿਸਤੌਲ ਦੀ ਨੋਕ ’ਤੇ ਦਿਨ-ਦਿਹਾੜੇ ਲੁੱਟ

ਪਟੀਸਨਰ 18 ਅਤੇ 19 ਅਗਸਤ 2023 ਨੂੰ ਹੋਈ ਪ੍ਰੈਕਟੀਕਲ ਪ੍ਰੀਖਿਆ ਵਿੱਚ ਹਾਜ਼ਰ ਹੋਈ ਸੀ। ਉਕਤ ਡੈਂਟਲ ਕਾਲਜ ਦੇ ਵਿਭਾਗ ਦੇ ਮੁਖੀ ਡਾ. ਆਂਚਲ ਸੂਦ ਅਤੇ ਉਕਤ ਡੈਂਟਲ ਕਾਲਜ ਦੇ ਵਿਭਾਗ ਦੀ ਰੀਡਰ ਡਾ. ਸਵੰਤਿਕਾ ਟੰਡਨ ਨੇ ਮਨਮਾਨੇ ਢੰਗ ਨਾਲ ਪਟੀਸਨਰ ਨੂੰ ਸੋਚੀ ਸਮਝੀ ਸਾਜ਼ਿਸ ਤਹਿਤ ਫੇਲ੍ਹ ਕਰਾਰ ਦਿੱਤਾ ਸੀ। ਉਕਤ ਵਿਦਿਆਰਥਣ ਨੇ ਦੋਸ਼ ਲਾਇਆ ਕਿ ਬੀ.ਜੇ.ਐਸ. ਡੈਂਟਲ ਕਾਲਜ ਦੇ ਉਕਤ ਦੋਵੇਂ ਫੈਕਲਟੀ ਨੇ ਡੈਂਟਲ ਕੌਂਸਲ ਆਫ ਇੰਡੀਆ ਦੇ ਸਬੰਧਤ ਦਿਸਾ-ਨਿਰਦੇਸਾਂ ਦੀ ਪਾਲਣਾ ਨਾ ਕਰਕੇ ਪ੍ਰੈਕਟੀਕਲ ਪ੍ਰੀਖਿਆ ਵਿੱਚ ਹੇਰਾਫੇਰੀ ਕੀਤੀ ਹੈ।

ਉਪਰੋਕਤ ਡੈਂਟਲ ਕਾਲਜ ਦੀ ਉਪਰੋਕਤ ਅੰਦਰੂਨੀ ਫੈਕਲਟੀ ਦੇ ਨਾਲ-ਨਾਲ ਦੋ ਬਾਹਰੀ ਇਮਤਿਹਾਨ ਲੈਣ ਵਾਲੇ ਡਾਕਟਰ ਸੁਰਿੰਦਰ ਸਚਦੇਵਾ ਅਤੇ ਡਾ. ਅਸੀਸ ਜੈਨ ਵੀ ਪਟੀਸਨਰ ਨੂੰ ਫੇਲ੍ਹ ਕਰਨ ਦੀ ਉਪਰੋਕਤ ਯੋਜਨਾਬੱਧ ਸਾਜ਼ਿਸ ਵਿੱਚ ਸ਼ਾਮਲ ਸਨ। ਬੀਜੇਐਸ ਡੈਂਟਲ ਕਾਲਜ ਲੁਧਿਆਣਾ ਦੇ ਉਕਤ ਐਮਡੀਐਸ ਵਿਦਿਆਰਥਣ ਦੀ ਪਟੀਸਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਾਰਿਆਂ ਨੂੰ ਨੋਟਿਸ ਜਾਰੀ ਕੀਤਾ ਹੈ।